View Details << Back

ਨਿਰਾਲੇ ਬਾਬਾ ਦਾ ਭਵਾਨੀਗੜ੍ਹ ਪਹੁੰਚਣ ਤੇ ਭਗਤਾਂ ਨੇ ਕੀਤਾ ਫੁੱਲਾਂ ਨਾਲ ਸਵਾਗਤ

ਭਵਾਨੀਗੜ੍ਹ(ਗੁਰਵਿੰਦਰ ਸਿੰਘ )ਭਾਰਤ ਸਰਕਾਰ ਵੱਲੋਂ ਰਾਸਟਰ ਸੰਤ ਅਤੇ ਪੀ ਐਚ ਡੀ (ਡਾਕਟਰ) ਦੀ ਪਦਵੀ ਮਿਲਣ ਤੋ ਬਾਅਦ ਭਵਾਨੀਗੜ੍ਹ ਪਹੁੰਚੇ ਨਿਰਾਲੇ ਬਾਬਾ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸਮਨਮੈ ਮਿਸ਼ਨ ਦੇ ਪ੍ਰੇਰਕ, ਰਾਸਟਰ ਸੰਤ, ਜੈਨਚਾਰੀਆ ਸ਼੍ਰੀ ਦਿਵਯ ਨੰਦ ਸੁਰਿਸ਼ਰ ਜੀ ਮਹਾਰਾਜ ਨਿਰਾਲੇ ਬਾਬਾ ਜਿਵੇਂ ਹੀ ਨਿਰਾਲੇ ਬਾਬਾ ਸਮਨਮੇ ਮੰਦਿਰ ਦੇ ਪ੍ਰਧਾਨ ਰਮੇਸ਼ ਸਿੰਗਲਾ ਦੇ ਘਰ ਪਹੁੰਚੇ ਤਾਂ ਭਗਤਾਂ ਦਾ ਸੈਲਾਬ ਉਮੜਿਆ ਅਤੇ ਭਗਤਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ।ਰਮੇਸ਼ ਸਿੰਗਲਾ ਦੇ ਘਰ ਤੋ ਲੇਕੇ ਮੰਦਿਰ ਤਕ ਸ਼ੋਭਾ ਯਾਤਰਾ ਕੱਢੀ ਗਈ ਅਤੇ ਸਹਿਰ ਨਿਵਾਸੀਆਂ ਨੇ ਨਿਰਾਲੇ ਬਾਬਾ ਦਾ ਜਮਕੇ ਸਵਾਗਤ ਕੀਤਾ।ਮੰਦਿਰ ਪਹੁੰਚਣ ਤੇ ਨਿਰਾਲਾ ਚਿਲਡਰਨ ਗਰੁੱਪ ਵਲੋਂ ਆਰਤੀ ਕੀਤੀ ਗਈ ਅਤੇ ਨਿਰਾਲੇ ਬਾਬਾ ਨੇ ਰਿਬਨ ਖੋਲਕਰ ਆਸ਼ੀਰਵਾਦ ਪ੍ਰਦਾਨ ਕੀਤਾ।ਨਿਰਾਲੇ ਬਾਬਾ ਨੇ ਫਰਮਾਇਆ ਕਿ ਆਪਸੀ ਪ੍ਰੇਮ ਤੋ ਵੱਧ ਕੇ ਕੋਈ ਚੀਜ਼ ਨਹੀਂ ਅਤੇ ਪ੍ਰੇਮ ਦੁਆਰਾ ਕੁਝ ਵੀ ਹਾਸਿਲ ਕੀਤਾ ਜਾ ਸਕਦਾ।ਉਨ੍ਹਾ ਕਿਹਾ ਕਿ ਭਵਾਨੀਗੜ੍ਹ ਦੇ ਲੋਕਾਂ ਦੀ ਧਰਮ ਦੇ ਪ੍ਰਤੀ ਭਾਵਨਾ ਬਹੁਤ ਪਵਿੱਤਰ ਹੈ ਅਤੇ ਜੇ ਧਰਮ ਸੁਰਖਿਤ ਰਹੇਗਾ ਤਾਂਹੀ ਮਨੁੱਖ ਤਰੱਕੀ ਕਰ ਸਕਦਾ।ਇਸ ਮੌਕੇ ਤੇ ਸਤੀਸ਼ ਕਾਂਸਲ,ਸੁਭਾਸ਼ ਜਿੰਦਲ ਨੇ ਆਪਣੇ ਸੁੰਦਰ ਭਾਵ ਪ੍ਰਗਟ ਕੀਤੇ ਅਤੇ ਸੋਨੀ ਸਿੰਗਲਾ ਨੇ "ਰੱਬ ਮੇਰਾ ਸਤਿਗੁਰ ਬਣ ਕੇ ਆਇਆ" ਭਜਨ ਗਾਕੇ ਨਿਰਾਲੇ ਬਾਬਾ ਦਾ ਸਵਾਗਤ ਕੀਤਾ।ਨਿਰਾਲੇ ਬਾਬਾ 16 ਜੁਲਾਈ ਮਕਰਸਕਰੰਤੀ ਤਕ ਭਵਾਨੀਗੜ੍ਹ ਮੌਜ਼ੂਦ ਰਹਿਣਗੇ।ਇਸ ਮੌਕੇ ਤੇ ਹਰੀ ਰਾਮ ਸਾਹੀ,ਤਰਸੇਮ ਜਿੰਦਲ,ਸਤ ਪਾਲ,ਪਰਦੀਪ, ਲਵਲੀ, ਵਰਿੰਦਰ ਮਿੱਤਲ, ਲਾਜ਼ੀ ਸਾਹੀ, ਸਾਲਗ੍ਰਾਮ,ਸੋਮ ਨਾਥ,ਨਿਸ਼ੁ, ਆਰਤੀ ਦੁੱਗਲ,ਨਿਕਿਤਾ,ਅਨੀਤਾ,ਸੋਨਿਕਾ,ਰੇਣੂ,ਕਿਰਨ ਨਯਕਾ,ਦਲੀਪ,ਤਰਸੇਮ ਕਾਂਸਲ, ਇੰਦਰਾ ਦੇਵੀ ਆਦਿ ਮੌਜ਼ੂਦ ਸਨ।

   
  
  ਮਨੋਰੰਜਨ


  LATEST UPDATES











  Advertisements