View Details << Back

ਮਹਿੰਗਾਈ ਖਿਲਾਫ ਸੰਯੁਕਤ ਅਕਾਲੀਦਲ ਵਲੋ 15 ਨੂੰ ਜਿਲਾ ਪੱਧਰੀ ਪ੍ਰਦਰਸ਼ਨ ਸੰਗਰੂਰ ਚ'
ਜਿਲਾ ਪ੍ਰਧਾਨ ਬਚੀ ਕਰਨਗੇ ਅਗਵਾਈ

ਭਵਾਨੀਗੜ (ਗੁਰਵਿੰਦਰ ਸਿੰਘ) ਨਿੱਤ ਦਿਹਾੜੇ ਵਧ ਰਹੀ ਮਹਿੰਗਾਈ ਦੇ ਖਿਲਾਫ਼ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਖਿਲਾਫ਼ ਆਓੁਣ ਵਾਲੀ 15 ਤਾਰੀਖ ਨੂੰ ਸੰਗਰੂਰ ਵਿਖੇ ਸ਼੍ਰੋਮਣੀ ਅਕਾਲੀਦਲ ਸੰਯੁਕਤ ਦੇ ਜਿਲਾ ਪ੍ਰਧਾਨ ਗੁਰਬਚਨ ਸਿੰਘ ਬਚੀ ਦੀ ਅਗਵਾਈ ਵਿਚ ਧਰਨਾ ਦਿੱਤਾ ਜਾ ਰਿਹਾ ਹੈ । ਜਿਸ ਸਬੰਧੀ ਗੱਲਬਾਤ ਕਰਦਿਆ ਪਾਰਟੀ ਦੇ ਸੂਬਾ ਪੱਧਰੀ ਆਗੂ ਗੁਰਤੇਜ ਸਿੰਘ ਝਨੇੜੀ ਨੇ ਗੱਲਬਾਤ ਕਰਦਿਆਂ ਆਖਿਆ ਕਿ ਅੱਜ ਸੂਬੇ ਦਾ ਹਰ ਵਰਗ ਦੁੱਖੀ ਹੈ ਸਰਕਾਰਾਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ ਆਮ ਆਦਮੀ ਜਾਵੇ ਤਾ ਜਾਵੇ ਕਿਥੇ .ਕਰੋਨਾ ਕਾਲ ਦੇ ਲੱਘੇ ਡੇਡ ਸਾਲ ਨੇ ਆਮ ਨਾਗਰਿਕ .ਵਪਾਰੀ.ਦੁਕਾਨਦਾਰ.ਅੈਜੁਕੇਸ਼ਨ ਦੇਣ ਵਾਲੀਆਂ ਸੰਸਥਾਵਾਂ ਜਿਥੇ ਕਰੋਨਾ ਨਾਲ ਲੜਦੀਆ ਨਜਰ ਆਈਆਂ ਪਰ ਹੁਣ ਓੁਹ ਬੰਦ ਪਏ ਕੰਮਾਕਾਰਾ ਨੂੰ ਲਾਇਨ ਤੇ ਲਿਆਓੁਣ ਲਈ ਸੰਘਰਸ਼ ਕਰ ਰਹੇ ਹਨ ਪਰ ਕੁੱਝ ਨਹੀ ਬਣ ਰਿਹਾ ਪਰ ਦੁੱਖ ਦੀ ਗਲ਼ ਹੈ ਕਿ ਸਰਕਾਰਾਂ ਵੀ ਗੂੰਗੀਆ ਬੋਲੀਆਂ ਹੋ ਗਈਆਂ ਹਨ ਦਫਤਰੀ ਬਾਬੂ ਸੜਕਾਂ ਤੇ ਨਜਰ ਆ ਰਹੇ ਹਨ ਨਿੱਤ ਦਿਨ ਧਰਨੇ ਲੱਗ ਰਹੇ ਹਨ । ਓੁਹਨਾ ਆਖਿਆ ਕਿ ਸੁੱਤੀ ਪਈ ਕੇਦਰ ਦੀ ਮੋਦੀ ਸਰਕਾਰ ਅਤੇ ਸੂਬਾ ਸਰਕਾਰ ਨੂੰ ਜਗਾਓੁਣ ਲਈ ਸ਼੍ਰੋਮਣੀ ਅਕਾਲੀਦਲ ਸੰਯੁਕਤ ਵਲੋ ਪੰਦਰਾਂ ਤਾਰੀਖ ਨੂੰ ਸੰਗਰੂਰ ਵਿਖੇ ਜਿਲਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਸ ਮੋਕੇ ਓੁਹਨਾ ਨੋਜਵਾਨਾ ਨੂੰ ਇਸ ਰੋਸ ਪ੍ਰਦਰਸ਼ਨ ਤੇ ਦਿੱਤੇ ਜਾ ਰਹੇ ਧਰਨੇ ਵਿੱਚ ਹੁੰਮ ਹੁੰਮਾ ਕੇ ਪੱਜਣ ਦੀ ਅਪੀਲ ਕੀਤੀ ਕਿ ਸਮੇਂ ਦੇ ਹਾਕਮਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹਾਵੇ।ਇਸ ਮੌਕੇ ਇੰਦਰਜੀਤ ਸਿੰਘ ਤੂਰ ਜਗਦੀਸ਼ ਸਿੰਘ ਬਲਿਆਲ ਕੁਲਵਿੰਦਰ ਭੱਟੀਵਾਲ ਰਾਮ ਸਿੰਘ ਮਟਰਾਂ ਨਿਹਾਲ ਨੰਦਗੜ੍ਹ ਹਰਜੀਤ ਸਿੰਘ ਬੀਟਾ ਦਵਿੰਦਰ ਸਿੰਘ ਆਲੋਅਰਖ ਧਰਮਿੰਦਰ ਭੱਟੀਵਾਲ ਗੋਗੀ ਚੰਨੌ ਸੋਮਾ ਘਰਾਚੋ ਮਨਪ੍ਰੀਤ ਸਿੰਘ ਮੰਨਾ ਘਰਾਚੋ ਗੋਗੀ ਚੰਨੌ ਅਵਤਾਰ ਸਿੰਘ ਭਵਾਨੀਗੜ੍ਹ ਅਮਨਿੰਦਰ ਸਿੰਘ ਵਿਰਕ ਕੁਲਵੰਤ ਸਿੰਘ ਕਾਕੜਾ ਜੋਬਨ ਕਾਕੜਾ ਮਿਸਰਾ ਸਿੰਘ ਬਟਿੜਅਆਣਾ ਅਜੈਬ ਗਹਿਲਾਂ ਗਗਨਦੀਪ ਸਿੰਘ ਹਰਕ੍ਰਿਸ਼ਨ ਪੁਰਾ ਹਾਜ਼ਰ ਸਨ।

   
  
  ਮਨੋਰੰਜਨ


  LATEST UPDATES











  Advertisements