View Details << Back

ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਭਵਾਨੀਗੜ੍ਹ ਵਿਖੇ ਕੀਤੀ ਗਈ ਹਲਕਾ ਪੱਧਰੀ ਮੀਟਿੰਗ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਆਮ ਆਦਮੀ ਪਾਰਟੀ ਵੱਲੋਂ ਮਹਿਲਾ ਵਿੰਗ ਦੀ ਮਜਬੂਤੀ ਲਈ ਭਵਾਨੀਗੜ੍ਹ ਵਿਖੇ ਹਲਕਾ ਪੱਧਰੀ ਮੀਟਿੰਗ ਕੀਤੀ ਗਈ ਅਤੇ ਪਾਰਟੀ ਗਤੀਵਿਧੀਆਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਆਪ ਆਗੂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਅਤੇ ਉਹ ਕਿਸੇ ਨਾਲੋਂ ਘੱਟ ਨਹੀ, ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਰਾਜਨੀਤੀ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਗੰਦਲੇ ਹੋ ਰਹੇ ਸਿਸਟਮ ਖਿਲਾਫ ਲੜਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਜੇਕਰ ਮਹਿਲਾਵਾਂ ਘਰ ਚਲਾ ਸਕਦੀਆਂ ਹਨ ਤਾਂ ਉਹ ਦੇਸ਼ ਵੀ ਚਲਾ ਸਕਦੀਆਂ ਹਨ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਮਹਿਲਾ ਵਿੰਗ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਮਰਦੀਪ ਕੌਰ ਭੁਟਾਲ ਕਲਾਂ ਅਤੇ ਮੀਤ ਪ੍ਰਧਾਨ ਅਮਨਦੀਪ ਕੌਰ ਖੰਡੇਬਾਦ ਨੇ ਕਿਹਾ ਕਿ ਉਹ ਹਰ ਰੋਜ ਮਹਿਲਾਵਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਪਾਰਟੀ ਨਾਲ ਜੋੜ ਰਹੇ ਹਨ ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਘਰ ਦੀ ਰਸੋਈ ਤੋ ਲੈ ਕੇ ਸਮਾਜ ਵਿੱਚ ਆ ਰਹੀ ਹਰ ਦਿੱਕਤ ਬਾਰੇ ਪਤਾ ਹੈ ਉਨ੍ਹਾਂ ਕਿਹਾ ਕਿ ਆਪ ਦੀ ਮਹਿਲਾ ਸਕਤੀ ਪੂਰੀ ਤਾਕਤ ਨਾਲ ਕੰਮ ਕਰੇਗੀ ਅਤੇ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਮਹਿਮ ਰੋਲ ਅਦਾ ਕਰੇਗੀ। ਇਸ ਮੌਕੇ ਮਹਿਲਾ ਵਿੰਗ ਦੇ ਆਗੂ ਸਿੰਦਰਪਾਲ ਕੌਰ ਹਰਮਨਪ੍ਰੀਤ ਕੌਰ ਸੰਗਰੂਰ ,ਸੁਰਜੀਤ ਕੌਰ,ਨੀਤਾ ਰਾਣੀ,ਸੰਤੋਸ਼ ਰਾਣੀ,ਰਣਦੀਪ ਕੌਰ,ਕੁਲਦੀਪ ਕੌਰ,ਪਰਵਿੰਦਰ ਕੌਰ,ਜਸਵੰਤ ਕੌਰ,ਇੰਦਰਜੀਤ ਕੌਰ,ਮਨਜੀਤ ਕੌਰ ਵੀ ਹਾਜ਼ਰ ਰਹੇ।

   
  
  ਮਨੋਰੰਜਨ


  LATEST UPDATES











  Advertisements