View Details << Back

ਆਚਲ ਗਰਗ ਦੀ ਅਗਵਾਈ ਚ ਜਥਾ ਰਵਾਨਾ
ਭਗਵੰਤ ਮਾਨ ਦੀ ਕੋਠੀ ਦਾ ਘਿਰਾਓ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬਹੁਜਨ ਸਮਾਜ ਪਾਰਟੀ ਦੇ ਯੂਥ ਵਿੰਗ ਦੇ ਲੋਕ ਸਭਾ ਹਲਕਾ ਪ੍ਰਧਾਨ ਸ਼੍ਰੀ ਆਂਚਲ ਗਰਗ ਦੀ ਅਗਵਾਈ ਵਿੱਚ ਸੈਂਕੜਿਆ ਵਰਕਰਾਂ ਦਾ ਕਾਫ਼ਿਲਾ ਸੰਗਰੂਰ ਵੱਲ ਰਵਾਨਾ ਹੋਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗਰਗ ਨੇ ਕਿਹਾ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਦੀ ਨੇਤਾ ਅਨਮੋਲ ਗਗਨ ਮਾਨ ਨੇ ਜੋ ਦੇਸ਼ ਦੇ ਸੰਵਿਧਾਨ ਖਿਲਾਫ ਗ਼ਲਤ ਬਿਆਨਬਾਜ਼ੀ ਕੀਤੀ ਸੀ ਅੱਜ ਅਸੀਂ ਉਸੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵਾਨ ਮਾਨ ਦੀ ਕੋਠੀ ਦਾ ਘਿਰਾਓ ਕਰਨ ਚੱਲੇ ਹਾਂ ਕਿਓਂਕਿ ਹੁਣ ਤੱਕ ਭਗਵੰਤ ਮਾਨ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ। ਉਹਨਾਂ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਸਾਡੇ ਲਈ ਇੱਕ ਪਵਿੱਤਰ ਗ੍ਰੰਥ ਹੈ ਕਿਓਂਕਿ ਸਾਡੇ ਸੰਵਿਧਾਨ ਨੇ ਸਾਰੇ ਵਰਗਾਂ ਨੂੰ ਬਰਾਬਰ ਦਾ ਮਾਨ ਸਨਮਾਨ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਬਣਾਏ ਹਿੰਦੂ ਕੋਡ ਬਿਲ ਤਹਿਤ ਸਾਰੇ ਵਰਗਾਂ ਦੀਆਂ ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਦਿੱਤੇ ਗਏ ਹਨ। ਇਸ ਮੌਕੇ ਜਸਵਿੰਦਰ ਸਿੰਘ ਚੋਪੜਾ ਜੀ ਨੇ ਅੱਗੇ ਬੋਲਦਿਆਂ ਕਿਹਾ ਕਿ ਸਾਡੇ ਦੇਸ਼ ਦੇ ਸੰਵਿਧਾਨ ਬਾਰੇ ਗ਼ਲਤ ਟਿੱਪਣੀ ਕਰਨਾ ਬਹੁਤ ਹੀ ਨਿੰਦਣਯੋਗ ਤੇ ਅਸਹਿਣਯੋਗ ਹੈ ਕਿਓਂਕਿ ਦੇਸ਼ ਦੀ ਸਰਵਉਚ ਮਾਨਯੋਗ ਅਦਾਲਤ ਸੁਪਰੀਮ ਕੋਰਟ ਨੇ ਦੇਸ਼ ਦੇ ਸੰਵਿਧਾਨ ਨੂੰ ਪਵਿੱਤਰ ਗ੍ਰੰਥ ਦਾ ਦਰਜਾ ਦਿੱਤਾ ਹੈ, ਇਸ ਪਿੱਛੇ ਕੁਝ ਮੁੱਠੀਭਰ ਮਨੂੰਵਾਦੀ ਤਾਕਤ ਹੈ ਜੋ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਚਾਹੁੰਦੀ ਹੈ ਜਿਸਨੂੰ ਕਿਸੇ ਹਾਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅੱਜ ਦੇ ਇਸ ਕਾਫ਼ਿਲੇ ਨਾਲ ਸ਼ਹਿਰੀ ਪ੍ਰਧਾਨ ਬਸਪਾ ਹੰਸ ਰਾਜ ਨਫਰੀਆ, ਸੁਖਜੀਤ ਫੱਗੂਵਾਲਾ, ਬਘੇਲ ਸਿੰਘ, ਜਰਨੈਲ ਸਿੰਘ ਬਿੰਬੜ, ਲਾਭ ਸਿੰਘ ਫੌਜੀ, ਜਗਤਾਰ ਸਿੰਘ, ਬੂਟਾ ਸਿੰਘ, ਬੋਬੀ ਨਾਇਕ ਅਤੇ ਹੋਰ ਵਰਕਰ ਹਾਜ਼ਿਰ ਸਨ।

   
  
  ਮਨੋਰੰਜਨ


  LATEST UPDATES











  Advertisements