View Details << Back

ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸ਼ੀ ਚ ਕਾਂਗਰਸੀਆਂ ਵੰਡੇ ਲੱਡੂ
ਵਿਪਨ ਕੁਮਾਰ ਸ਼ਰਮਾ ਦੀ ਅਗਵਾਈ ਚ ਵੰਡੇ ਲੱਡੂ

ਭਵਾਨੀਗੜ੍ਹ (ਗੁਰਵਿੰਦਰ ਸਿੰਘ ) ਪਿਛਲੇ ਕਈ ਦਿਨਾਂ ਦੀਆ ਕਿਆਸਰਾਈਆਂ ਤੋਂ ਬਾਅਦ ਆਖ਼ਿਰ ਪੰਜਾਬ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਵੱਲੋਂ ਬਣਾਇਆ ਗਿਆ ਹੈ ਜਿਸ ਨੂੰ ਲੈ ਕੇ ਦਿੱਤੇ ਕਾਂਗਰਸੀ ਆਗੂਆਂ ਵਿਚ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਨਣ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਉਸੇ ਤਹਿਤ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਐਲਾਨ ਤੋਂ ਬਾਅਦ ਅੱਜ ਭਵਾਨੀਗੜ੍ਹ ਹਲਕੇ ਵਿੱਚ ਕਾਂਗਰਸੀ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ । ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਟਰੱਕ ਯੂਨੀਅਨ ਜ਼ਿਲਾ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਨਾਲ ਪੰਜਾਬ ਵਿੱਚ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਇਸ ਮੋਕੇ ਨਗਰ ਕੋਸਲ ਭਵਾਨੀਗੜ੍ ਦੇ ਸਾਬਕਾ ਤੇ ਟਕਸਾਲੀ ਕਾਗਰਸੀ ਪਵਨ ਕੁਮਾਰ ਸ਼ਰਮਾ ਨੇ ਜਿਥੇ ਹਾਈਕਮਾਡ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਿੱਚ ਨਵਾਂ ਜੋਸ਼ ਭਰਿਆ ਹੈ ਤੇ ਪਾਰਟੀ ਆਓੁਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਮੁੜ ਸਰਕਾਰ ਬਣਾਏਗੀ। ਇਸ ਮੋਕੇ ਪੀ ਆਰ ਟੀ ਸੀ ਡਾਇਰੈਕਟਰ ਕਪਲ ਦੇਵ ਗਰਗ ਨੇ ਵੀ ਹਾਈਕਮਾਡ ਦਾ ਧੰਨਵਾਦ ਕੀਤਾ। ਇਸ ਮੋਕੇ ਭਾਰੀ ਗਿਣਤੀ ਵਿੱਚ ਕਾਗਰਸੀ ਆਗੂ ਤੇ ਵਰਕਰ ਵੀ ਮੋਜੂਦ ਸਨ।
ਸ਼ਹੀਦ ਭਗਤ ਸਿੰਘ ਚੋਕ ਚ ਸਿੱਧੂ ਦੇ ਪ੍ਰਧਾਨ ਬਣਨ ਦੀ ਖੁਸੀ ਚ ਲੱਡੂ ਵੰਡਣ ਮੋਕੇ।


   
  
  ਮਨੋਰੰਜਨ


  LATEST UPDATES











  Advertisements