View Details << Back

ਸ਼੍ਰੋਮਣੀ ਅਕਾਲੀਦਲ ਸੰਯੁਕਤ ਵਲੋ ਸਰਕਲ ਪ੍ਰਧਾਨਾ ਦੀਆਂ ਨਿਯੁਕਤੀਆ
ਜਿਲਾ ਪ੍ਰਧਾਨ ਗੁਰਬਚਨ ਸਿੰਘ ਬਚੀ ਨੇ ਜਾਰੀ ਕੀਤੀਆਂ ਲਿਸਟਾ

ਸੰਗਰੂਰ (ਗੁਰਵਿੰਦਰ ਸਿੰਘ) ਅੱਜ ਸ੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਹੋਰ ਮਜ਼ਬੂਤ ਕਰਨ ਲਈ ਜਿਲਾ ਪ੍ਰਧਾਨ ਗੁਰਬਚਨ ਸਿੰਘ ਬਚੀ ਨੇ ਜਿਲਾ ਸੰਗਰੂਰ ਦੇ ਸਾਰੇ ਸਰਕਲ ਪ੍ਰਧਾਨ ਨਿਯੁਕਤ ਕੀਤੇ ਹਲਕਾ ਸੰਗਰੂਰ ਦੇ ਤਿੰਨ ਦਿਹਾਤੀ ਸਰਕਲਾਂ ਦੇ ਸਰਕਲ ਪ੍ਰਧਾਨਾ ਦੀ ਜਾਰੀ ਕੀਤੀ ਲਿਸਟ ਵਿੱਚ ਘਰਾਚੋ ਤੋ ਨਿਹਾਲ ਸਿੰਘ ਨੰਦਗੜ ਸਰਕਲ ਨਦਾਮਪੁਰ ਤੋ ਬਲਜਿੰਦਰ ਸਿੰਘ ਗੋਗੀ ਚੰਨੌ ਸਰਕਲ ਸੰਗਰੂਰ ਤੋ ਗਿਆਨ ਸਿੰਘ ਚੰਗਾਲ ਨੂੰ ਜੁੰਮੇਵਾਰੀਆ ਸੋਪੀਆ ਗਈਆਂ ਹਨ । ਇਸ ਮੋਕੇ ਸਮੂਹ ਸਰਕਲ ਪ੍ਰਧਾਨਾ ਵਲੋ ਸਰਦਾਰ ਸੁਖਦੇਵ ਸਿੰਘ ਢੀਡਸਾ . ਰਣਜੀਤ ਸਿੰਘ ਬ੍ਰਹਮਪੁਰਾ ਪਰਮਿੰਦਰ ਸਿੰਘ ਢੀਡਸਾ ਤੇ ਗੁਰਬਚਨ ਸਿੰਘ ਬਚੀ ਤੇ ਸਮੂਹ ਲੀਡਰ ਸਿੱਪ ਦਾ ਧੰਨਵਾਦ ਕਰਦਿਆਂ ਸਾਝੇ ਰੂਪ ਚ ਆਖਿਆ ਕਿ ਪਾਰਟੀ ਵਲੋ ਓੁਹਨਾ ਨੂੰ ਦਿੱਤੀਆਂ ਗਈਆਂ ਜੁੰਮੇਵਾਰੀਆ ਨੂੰ ਓੁਹ ਪੂਰੀ ਤਨਦੇਹੀ ਨਾਲ ਨਿਭਾਓੁਣਗੇ ਤੇ ਪਾਰਟੀ ਦੀ ਚੜਦੀਕਲਾ ਲਈ ਓੁਹ ਆਪੋ ਆਪਣੇ ਸਰਕਲਾ ਵਿੱਚ ਪੂਰੀ ਸ਼ਿੱਦਤ ਨਾਲ ਕੰਮ ਕਰਨਗੇ । ਇਸ ਮੋਕੇ ਸੂਬੇ ਦੇ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਨੇ ਜਿਥੇ ਨਵ ਨਿਯੁਕਤ ਸਰਕਲ ਪ੍ਰਧਾਨਾ ਨੂੰ ਮੁਬਾਰਕਾ ਦਿੱਤੀਆਂ ਓੁਥੇ ਹੀ ਓੁਹਨਾ ਸੂਬੇ ਦੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਪੰਜਾਬ.ਪੰਜਾਬੀਅਤ ਦੇ ਭਲੇ ਲਈ ਨੋਜਵਾਨ ਅੱਗੇ ਆਓੁਣ ਤੇ ਪਾਰਟੀ ਦੀ ਮਜਬੂਤੀ ਤੇ ਚੜਦੀਕਲਾ ਲਈ ਸੰਯੁਕਤ ਅਕਾਲੀ ਦਲ ਨੂੰ ਮਜਬੂਤ ਕਰਨ ਤਾ ਕਿ ਸੂਬੇ ਦਾ ਹਰ ਵਿਅਕਤੀ ਚੰਗੇ ਭਵਿੱਖ ਲਈ ਸੁਖਦੇਵ ਸਿੰਘ ਢੀਂਡਸਾ ਦੇ ਹੱਥ ਮਜਬੂਤ ਕੀਤੇ ਜਾ ਸਕਣ। ਇਸ ਮੋਕੇ ਵੱਡੀ ਗਿਣਤੀ ਵਿੱਚ ਨੋਜਵਾਨ ਤੇ ਪਾਰਟੀ ਆਗੂ ਤੇ ਵਰਕਰ ਵੀ ਗੁਰਤੇਜ ਸਿੰਘ ਝਨੇੜੀ ਨਾਲ ਮੋਜੂਦ ਸਨ।



   
  
  ਮਨੋਰੰਜਨ


  LATEST UPDATES











  Advertisements