View Details << Back

ਪੰਚਾਇਤ ਯੂਨੀਅਨ ਭਵਾਨੀਗਡ਼੍ਹ ਬਲਾਕ ਵੱਲੋ ਮਨਰੇਗਾ ਮੁਲਾਜਮਾਂ ਨੂੰ ਲੈ ਕੇ ਕੀਤੀ ਮੀਟਿੰਗ

ਭਵਾਨੀਗੜ੍ਹਾ ( ਗੁਰਵਿੰਦਰ ਸਿੰਘ ) ਭਵਾਨੀਗੜ੍ਹ ਦੇ ਸਮੂਹ ਸਰਪੰਚਾਂ ਅਤੇ ਪੰਚਾਂ ਦੀ ਚੁਣੀ ਹੋਈ ਬਲਾਕ ਦੀ ਪੰਚਾਇਤ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਚੇਅਰਮੈਨ ਵਰਿੰਦਰ ਪੰਨਵਾਂ ਅਤੇ ਬਲਾਕ ਪ੍ਰਧਾਨ ਪੰਚਾਇਤ ਯੂਨੀਅਨ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਦੋਵਾਂ ਆਗੂਆਂ ਨੇ ਸਾਂਝੇ ਤੋਰ ਤੇ ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਭਵਾਨੀਗੜ੍ਹ ਵਿੱਚ ਮੀਟਿੰਗ ਕਰਕੇ ਦੱਸਿਆ ਕਿ ਮਨਰੇਗਾ ਮੁਲਾਜ਼ਮਾਂ ਵੱਲੋਂ ਲਗਾਤਾਰ 9 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਕੰਮ ਬੰਦ ਕਰਕੇ ਰੈਗੂਲਰ ਸੇਵਾਵਾਂ ਪ੍ਰਾਪਤ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ ।ਮਨਰੇਗਾ ਮੁਲਾਜ਼ਮਾਂ ਦੀ ਹੜਤਾਲ ਤੇ ਜਾਣ ਕਰਕੇ ਬਲਾਕ ਭਵਾਨੀਗਡ਼੍ਹ ਵਿੱਚ ਮਨਰੇਗਾ ਤਹਿਤ ਹੋਣ ਵਾਲੇ ਵਿਕਾਸ ਦੇ ਕੰਮ ਬਿਲਕੁਲ ਠੱਪ ਹੋ ਗਏ ਹਨ ਅਤੇ ਲਗਪਗ 9000 ਮਨਰੇਗਾ ਜਾਬ-ਕਾਰਡ ਹੋਲਡਰ ਕੰਮ ਤੋਂ ਵਾਂਝੇ ਹੋ ਗਏ ਹਨ ਅਤੇ ਉਨ੍ਹਾਂ ਦੇ ਚੁੱਲ੍ਹੇ ਬਿਲਕੁਲ ਠੰਢੇ ਹੋ ਗਏ ਹਨ । ਮਨਰੇਗਾ ਤਹਿਤ ਪੱਕੀ ਕੰਮ ਵੀਂ ਬਿਲਕੁਲ ਬੰਦ ਹਨ ਅਤੇ ਮਟੀਰੀਅਲ ਪਿੰਡਾਂ ਦੇ ਵਿਚ ਪਿਆ ਹੈ ਅਤੇ ਮਨਰੇਗਾ ਤਹਿਤ ਮਟੀਰੀਅਲ ਦੀ ਖਰੀਦ ਅਤੇ ਉਸਾਰੀ ਕੀਤੀ ਗਈ ਹੈ ਸੋ ਅਸੀਂ ਪੰਜਾਬ ਦੀ ਕੈਪਟਨ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਮਨਰੇਗਾ ਮੁਲਾਜ਼ਮਾਂ ਨਾਲ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਜਾਣ ਤਾਂ ਜੋ ਮਨਰੇਗਾ ਤਹਿਤ ਰੁਕੇ ਹੋਏ ਵਿਕਾਸ ਦੇ ਕੰਮ ਮੁੜ ਤੋਂ ਸ਼ੁਰੂ ਹੋ ਸਕਣ ।ਇਸ ਮੌਕੇ ਤੇ ਹਰੀ ਸਿੰਘ ਫੱਗੂਵਾਲਾ,ਸਾਬਕਾ ਚੇਅਰਮੈਨ ਰਣਜੀਤ ਸਿੰਘ ਤੂਰ ਸੀਨੀਅਰ ਕਾਂਗਰਸ ਆਗੂ, ਗੁਰਜੰਟ ਸਿੰਘ ਸਰਪੰਚ, ਪ੍ਰੇਮ ਸਿੰਘ ਦਿਆਲਗਡ਼੍ਹ, ਅਮਰ ਸਿੰਘ ਸਰਪੰਚ ਫਤਿਹਗਡ਼੍ਹ ਭਾਦਸੋਂ, ਅਮਰੀਕ ਸਿੰਘ ਸਰਪੰਚ ਬਲਿਆਲ, ਸੁੱਖੀ ਕਪਿਆਲ ,ਮੇਹਰ ਸਿੰਘ ਸਰਪੰਚ ਬਖਤੜਾ, ਜੋਗਿੰਦਰ ਸਿੰਘ ਸਰਪੰਚ ਰਾਜਪੁਰਾ, ਜਰਨੈਲ ਸਿੰਘ ਸਰਪੰਚ ਕਪਿਆਲ ਅਤੇ ਗੁਰਦੀਪ ਸਿੰਘ ਸਰਪੰਚ ਦਿੱਤੂਪੁਰ ਆਦਿ ਹਾਜ਼ਰ ਸਨ ।

   
  
  ਮਨੋਰੰਜਨ


  LATEST UPDATES











  Advertisements