View Details << Back

ਅਧਿਆਪਕਾਂ ਦੇ ਧਰਨੇ ਖਿਲਾਫ ਵਿਦਿਆਰਥੀਆਂ ਦੇ ਕੁੱਝ ਮਾਪਿਆਂ ਨੇ ਖੋਲਿਆ ਮੋਰਚਾ
SDM ਭਵਾਨੀਗੜ ਨੂੰ ਧਰਨਾ ਚੁੱਕਵਾਓੁਣ ਲਈ ਮਿਲਿਆ ਮਾਪਿਆਂ ਦਾ ਵਫਦ

ਭਵਾਨੀਗੜ (ਗੁਰਵਿੰਦਰ ਸਿੰਘ )ਪਿਛਲੇ ਸਮੇ ਤੋ ਹੱਬਲ ਆਦਰਸ਼ ਸਕੂਲ ਬਾਲਦ ਖੁਰਦ ਵਿੱਚ ਆਪਣੀਆਂ ਮੰਗਾਂ ਨੂੰ ਲੈਕੇ ਅਧਿਆਪਕਾਂ ਵਲੋ ਚਲ ਰਹੇ ਧਰਨਿਆ ਪ੍ਰਦਰਸ਼ਨ ਤੋ ਬਾਅਦ ਚਲ ਰਹੀ ਭੁੱਖ ਹੜਤਾਲ ਨੂੰ ਲੈਕੇ ਹੁਣ ਵਿਦਿਆਰਥੀਆਂ ਦੇ ਕੁੱਝ ਮਾਪਿਆਂ ਵਲੋ ਵਿਦਿਆਰਥੀਆਂ ਦੇ ਭਵਿੱਖ ਨੂੰ ਦੇਖਦਿਆਂ ਲਾਏ ਜਾ ਰਹੇ ਧਰਨੇ ਖਿਲਾਫ ਮੋਰਚਾ ਖੋਲ ਦਿੱਤਾ ਹੈ ਜਿਕਰਯੋਗ ਹੈ ਕਿ ਪਿਛਲੇ ਦਿਨੀ ਇੱਕ ਵਿਦਿਆਰਥੀ ਦੇ ਪਿਤਾ ਨਾਲ ਹੋਈ ਨੋਕਝੋਕ ਤੋ ਬਾਅਦ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਨੇ ਇਸ ਚਲ ਰਹੇ ਧਰਨੇ ਪ੍ਰਦਰਸ਼ਨ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਬਿਤੇ ਦਿਨੀ ਅੇਸ ਡੀ ਅੇਮ ਭਵਾਨੀਗੜ ਨੂੰ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈਕੇ ਧਰਨਾ ਚੁੱਕਵਾਓੁਣ ਦੀ ਅਪੀਲ ਕੀਤੀ ਹੈ। ਇਸ ਮੋਕੇ ਇਕੱਤਰ ਹੋਏ ਮਾਪਿਆਂ ਨੇ ਆਪਣੀ ਚਿੰਤਾ ਜਾਹਿਰ ਕਰਦਿਆਂ ਆਖਿਆ ਕਿ ਪਿਛਲੇ ਸਾਲ ਤੋ ਕਰੋਨਾ ਕਾਲ ਦੇ ਚਲਦਿਆਂ ਪਹਿਲਾਂ ਹੀ ਬੱਚਿਆਂ ਦੀ ਪੜਾਈ ਖਰਾਬ ਹੋਈ ਹੈ ਪਰ ਅਧਿਆਪਕਾਂ ਵਲੋ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਨਾਲ ਸਕੂਲ ਦਾ ਮਾਹੋਲ ਖਰਾਬ ਹੋ ਰਿਹਾ ਹੈ । ਓੁਹਨਾ ਦੱਸਿਆ ਕਿ ਆਪਣੀ ਚਿੰਤਾ ਦਾ ਪ੍ਰਗਟਾਵਾ ਓੁਹਨਾ ਮੈਨੇਜਮੈਟ.ਸਿੱਖਿਆ ਮੰਤਰੀ .ਡਾਇਰੈਕਟਰ ਪੰਜਾਬ ਸਕੂਲ ਸਿੱਖਿਆ ਵਿਭਾਗ ਨੂੰ ਲਿਖਤੀ ਰੂਪ ਵਿੱਚ ਭੇਜ ਰਹੇ ਹਨ। ਓੁਹਨਾ ਦੋਸ਼ ਲਾਏ ਕਿ ਓੁਹਨਾ ਨੂੰ ਸਕੂਲ ਵਿੱਚ ਆਓੁਣ ਤੋ ਰੋਕਿਆ ਜਾ ਰਿਹਾ ਹੈ। ਇਸ ਮੋਕੇ ਓੁਹਨਾ ਕਿਹਾ ਕਿ ਸਕੂਲ ਦੀ ਮੈਨੇਜਮੈਟ ਟੇਡਸਪਾਰਕ ਇੰਟਰਨੈਸ਼ਨਲ ਪ੍ਰਾਇਵੇਟ ਲਿਮਟਿਡ ਕੰਪਨੀ ਵਲੋ ਕੀਤਾ ਜਾ ਰਿਹਾ ਕੰਮ ਸਲਾਹੁਣਯੋਗ ਹੈ ਤੇ ਕੰਪਨੀ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਕੰਮ ਕਰ ਰਹੀ ਹੈ ਓੁਹਨਾ ਦੱਸਿਆ ਕਿ ਪਿਛਲੇ ਸਮੇ ਚ ਮਾਪਿਆਂ ਦੀ ਬੇਨਤੀ ਤੇ ਸਾਰੇ ਅਧਿਆਪਕਾਂ ਦੀਆਂ ਤਨਖਾਹਾ ਜਾਰੀ ਕਰ ਦਿੱਤੀਆਂ ਸਨ ਜਿਸ ਦੀ ਸ਼ਲਾਘਾ ਕੀਤੀ ਜਾਦੀ ਹੈ ਤੇ ਕੰਪਨੀ ਨੂੰ ਮਾੜਾ ਚੰਗਾ ਕਿਵੇ ਕਹਿ ਸਕਦੇ ਹਾ ਪਰ ਕੁੱਝ ਕੁ ਅਧਿਆਪਕ ਆਪਣੇ ਨਿੱਜੀ ਫਾਇਦੇ ਲਈ ਸਕੂਲ ਦਾ ਮਾਹੋਲ ਖਰਾਬ ਕਰਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਜਿਸ ਨਾਲ ਵਿਦਿਆਰਥੀਆਂ ਤੇ ਗਲਤ ਭਰਵਾਵ ਜਾਵੇਗਾ ਕਿਓੁਕਿ ਸੂਬਾ ਸਰਕਾਰ ਵਲੋ ਸਕੂਲ ਖੋਹਲਣ ਦੇ ਆਦੇਸ਼ ਆ ਚੁੱਕੇ ਹਨ ਤੇ ਸਾਰੇ ਮਾਤਾ ਪਿਤਾ ਚਾਹੁੰਦੇ ਹਨ ਕਿ ਕਰੋਨਾ ਕਰਕੇ ਜੋ ਨੁਕਸਾਨ ਬੱਚਿਆਂ ਨੂੰ ਹੋਇਆ ਅੱਗੇ ਚਲ ਕੇ ਹੁਣ ਵਿਦਿਆਰਥੀ ਆਪਣੀ ਪੜਾਈ ਜਾਰੀ ਰੱਖ ਸਕਣ ਜਿਸ ਲਈ ਧਰਨੇ ਪ੍ਰਦਰਸ਼ਨ ਚੁੱਕਵਾ ਕੇ ਸਕੂਲ ਵਿੱਚ ਇੱਕ ਚੰਗਾ ਮਾਹੋਲ ਸਿਰਜਿਆ ਜਾਵੇ । ਓੁਹਨਾ ਇਸ ਸਬੰਧੀ ਅੇਸ ਡੀ ਅੇਮ ਭਵਾਨੀਗੜ ਨੂੰ ਲਿਖਤੀ ਜਾਣਕਾਰੀ ਦਿੱਤੀ ਜਿਸ ਸਬੰਧੀ ਅੇਸ ਡੀ ਅੇਮ ਸਾਹਬ ਨੇ ਮਸਲੇ ਦੇ ਹੱਲ ਲਈ ਭਰੋਸਾ ਦਿੱਤਾ ਹੈ। ਇਸ ਮੋਕੇ ਕਿ੍ਸ਼ਨ ਸਿੰਘ .ਤੁਲਸੀ ਸਿੰਘ .ਕਰਤਾਰ ਸਿੰਘ .ਸਰਬਜੀਤ ਸਿੰਘ .ਸਰਦੀਪ ਸਿੰਘ .ਕਮਲਜੀਤ ਸਿੰਘ .ਲਾਡੀ ਸਿੰਘ ਤੇ ਮਹਿੰਦਰ ਸਿੰਘ ਵੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements