View Details << Back

ਆਦਰਸ਼ ਸਕੂਲ ਚ ਲਗਾਤਾਰ ਜਾਰੀ ਪ੍ਰਿੰਸੀਪਲ ਦੀ ਭੁੱਖ ਹੜਤਾਲ
ਸਕੂਲ ਅਧਿਆਪਕ ਵੀ ਡਟੇ ਹੋਏ ਨੇ ਧਰਨੇ ਚ.ਕੋਈ ਸਾਰ ਲੈਣ ਨਹੀ ਪੁੱਜਿਆ :ਜੋਸ਼ੀ

ਭਵਾਨੀਗੜ੍ (ਗੁਰਵਿੰਦਰ ਸਿੰਘ ) ਇਥੋਂ ਨੇੜੇ ਹੱਬਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਾਲਦ ਖੁਰਦ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਵੱਲੋਂ ਮੈਨੇਜਮੈਂਟ ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਅੱਜ ਛੇਵੇਂ ਦਿਨ ਸਿਹਤ ਖਰਾਬ ਹੋਣ ਦੇ ਬਾਵਜੂਦ ਭੁੱਖ ਹੜਤਾਲ ’ਤੇ ਡਟੇ ਹੋਏ ਸਕੂਲ ਪ੍ਰਿੰਸੀਪਲ ਵੇਦ ਵਰਤ ਪਲਾਹ ਦੇ ਨਾਲ ਹੀ ਅਧਿਆਪਕਾਂ ਨੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਸਕੂਲ ਸਟਾਫ ਵੱਲੋਂ ਇੰਕਰੀਮੈਂਟ ਲਗਵਾਉਣ ਅਤੇ ਅਧਿਆਪਕਾਂ ਦੀ ਬਦਲੀਆਂ ਰੱਦ ਕਰਨ ਲਈ ਮੈਨੇਜਮੈਂਟ ਖ਼ਿਲਾਫ਼ ਕਾਫੀ ਦਿਨਾਂ ਤੋਂ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਅੱਜ ਲੜੀਵਾਰ ਭੁੱਖ ਹੜਤਾਲ ’ਤੇ ਰਣਦੀਪ ਸਿੰਘ ਅਤੇ ਸੰਦੀਪ ਸਿੰਘ ਨੂੰ ਬਿਠਾਉਣ ਸਮੇਂ ਸਮੂਹ ਸਟਾਫ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭਗਵੰਤ ਸਿੰਘ, ਪ੍ਰਦੀਪ ਸਿੰਘ, ਸਲੀਮ ਮੁਹੰਮਦ, ਅਮਰਜੋਤ ਜੋਸ਼ੀ, ਵਿਕਰਮ ਕੌਰ, ਰੇਖਾ ਰਾਣੀ ਕਿਰਨ ਸ਼ਰਮਾ ਅਤੇ ਸਮੂਹ ਸਟਾਫ ਨੇ ਦੱਸਿਆ ਕਿ ਹੜਤਾਲ ਦੇ ਛੇਵੇਂ ਦਿਨ ਵਿਚ ਪਹੁੰਚਣ ਦੇ ਬਾਵਜੂਦ ਮਸਲੇ ਨੂੰ ਹੱਲ ਕਰਨ ਲਈ ਸਕੂਲ ਦੀ ਮੈਨੇਜਮੈਂਟ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਸਮੂਹ ਸਟਾਫ ਨੇ ਅਧਿਆਪਕਾਂ ਅਤੇ ਮਾਪਿਆਂ ਵਿੱਚ ਦਰਾੜ ਪੈਦਾ ਕਰਨ ਦੀਆਂ ਹਰਕਤਾਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਸਪਸ਼ਟ ਕੀਤਾ ਕਿ ਸੰਘਰਸ਼ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਖਿਆਲ ਰੱਖਿਆ ਗਿਆ ਹੈ। ਦੂਜੇ ਪਾਸੇ ਸਕੂਲ ਮੈਨੇਜਮੈਂਟ ਵੱਲੋਂ ਅੱਜ ਵੀ ਕੋਈ ਨਵਾਂ ਪ੍ਰਤੀਕਰਮ ਨਹੀਂ ਦਿੱਤਾ ਗਿਆ। ਪਹਿਲੇ ਦਿਨ ਹੀ ਮੈਨੇਜਮੈਂਟ ਨੇ ਕਿਹਾ ਸੀ ਕਿ ਕੰਪਨੀ ਨਿਯਮਾਂ ਅਨੁਸਾਰ ਹੀ ਸਕੂਲ ਚਲਾ ਰਹੀ ਹੈ।

   
  
  ਮਨੋਰੰਜਨ


  LATEST UPDATES











  Advertisements