View Details << Back

ਜੋਲੀਆ ਵਿਖੇ ਜੈਲ ਪੋਸਟ ਬਣਾਈ
DSP ਸੁਖਰਾਜ ਸਿੰਘ ਘੁੰਮਣ ਨੇ ਕੀਤਾ ਓੁਧਘਾਟਨ

ਭਵਾਨੀਗੜ੍ (ਗੁਰਵਿੰਦਰ ਸਿੰਘ) ਡਾ ਵਿਵੇਕ ਸ਼ੀਲ ਸੋਨੀ ਅੇਸ ਅੇਸ ਪੀ ਸੰਗਰੂਰ ਦੀਆਂ ਹਦਾਇਤਾਂ ਅਨੁਸਾਰ ਡੀ ਅੇਸ ਪੀ ਸੁਖਰਾਜ ਸਿੰਘ ਘੁੰਮਣ ਦੀ ਅਗਵਾਈ ਵਿੱਚ ਇਲਾਕੇ ਦੇ ਲੋਕਾਂ ਅਤੇ ਪਿੰਡ ਵਾਸੀਆਂ ਦੀ ਮੰਗ ਤੇ ਸਬ ਡਵੀਜਨ ਭਵਾਨੀਗੜ ਦੇ ਨੇੜਲੇ ਪਿੰਡ ਜੋਲੀਆ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੱਚ ਜੈਲ ਪੋਸਟ ਸਥਾਪਤ ਕੀਤੀ ਗਈ ਜਿਸ ਦਾ ਓੁਦਘਾਟਨ ਅੱਜ ਡੀ ਅੇਸ ਪੀ ਭਵਾਨੀਗੜ ਸੁਖਰਾਜ ਸਿੰਘ ਘੁੰਮਣ ਨੇ ਕੀਤਾ ਤੇ ਅੇਸ ਆਈ ਜਗਤਾਰ ਸਿੰਘ ਨੂੰ ਚੋਕੀ ਇਚਾਰਜ ਨਿਯੁਕਤ ਕਰਕੇ ਨਵੀਂ ਸਥਾਪਤ ਕੀ ਜੈਲ ਪੋਸਟ ਦੀ ਜੁੰਮੇਵਾਰੀ ਸੋਪੀ ਗਈ। ਇਸ ਮੋਕੇ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਰਾਜ ਸਿੰਘ ਘੁੰਮਣ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਜੋਰਦਾਰ ਮੰਗ ਤੇ ਇਹ ਚੋਕੀ ਸਥਾਪਤ ਕੀਤੀ ਗਈ ਹੈ ਤੇ ਆਮ ਲੋਕਾਂ ਨੂੰ ਕਾਨੂੰਨ ਸਹੂਲਤਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀ ਆਓੁਣ ਦਿੱਤੀ ਜਾਵੇਗੀ ਓੁਹਨਾ ਨਸ਼ਿਆ ਦਾ ਖਾਤਮਾ ਕਰਨ ਲਈ ਵਚਨ ਬੱਧਤਾ ਦੁਹਰਾਈ ਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਚੰਗੇ ਸਮਾਜ ਦੀ ਓੁਸਾਰੀ ਲਈ ਸਮਾਜ ਵਿਰੋਧੀਆਂ ਨੂੰ ਨੱਥ ਪਾਓੁਣ ਲਈ ਹਰ ਇੱਕ ਨਾਗਰਿਕ ਅੱਗੇ ਆਕੇ ਆਪਣਾ ਬਣਦਾ ਫਰਜ ਨਿਭਾਵੇ ਤਾ ਕਿ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੋਕੇ ਏ ਅੇਸ ਆਈ ਰਣਜੀਤ ਸਿੰਘ .ਜਸਵਿੰਦਰ ਸਿੰਘ .ਸੁਖਚੈਨ ਸਿੰਘ .ਸਰਬਜੀਤ ਸਿੰਘ .ਤੇਜਿੰਦਰ ਸਿੰਘ ਤੋ ਇਲਾਵਾ ਪਿੰਡ ਜੋਲੀਆ ਦੀ ਪੰਚਾਇਤ ਸਰਪੰਚ ਪਵਿੱਤਰ ਸਿੰਘ .ਪੰਚ ਨਿਰਮਲ ਸਿੰਘ .ਮਨਦੀਪ ਸਿੰਘ .ਬਲਜਿੰਦਰ ਸਿੰਘ .ਰਾਜਿੰਦਰ ਸਿੰਘ .ਜਾਗਰ ਸਿੰਘ .ਜੱਗੂ ਸਿੰਘ ਅਤੇ ਗੁਰਦੁਆਰਾ ਕਮੇਟੀ ਪ੍ਰਧਾਨ ਬੱਬੀ ਸਿੰਘ .ਰਾਜਿੰਦਰ ਸਿੰਘ .ਨਿਰਮਲ ਸਿੰਘ .ਗੁਰਪ੍ਰੀਤ ਸਿੰਘ .ਮੱਖਣ ਸਿੰਘ .ਗੁਰਜੀਤ ਸਿੰਘ ਤੋ ਇਲਾਵਾ ਭਾਰੀ ਗਿਣਤੀ ਵਿੱਚ ਪਿੰਡ ਵਾਸੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements