View Details << Back

ਹੈਰੀਟੇਜ ਪਬਲਿਕ ਸਕੂਲ ਵਿਚ ਸਹਿਜ ਪਾਠ ਸਾਹਿਬ ਦੇ ਭੋਗ ਪਾਏ
ਸਮਾਜ ਵਿੱਚ ਚੜਦੀਕਲਾ ਤੇ ਸੁੱਖ ਸ਼ਾਤੀ ਲਈ ਕੀਤੀ ਅਰਦਾਸ

ਭਵਾਨੀਗੜ੍ਹ ( ਗੁਰਵਿੰਦਰ ਸਿੰਘ ) ਹਰ ਕੰਮ ਪਰਮਾਤਮਾ ਦੀ ਹਜ਼ੂਰੀ ਵਿਚ ਹੀ ਤਰੀਕੇ ਨਾਲ ਨੇਪਰੇ ਚੜ੍ਹਦਾ ਇਸ ਗੱਲ ਨੂੰ ਮੁੱਖ ਰੱਖਦਿਆਂ ਸਥਾਨ ਖੇਡੇ ਪਬਲਿਕ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੇ ਭੋਗ ਪਾਏ ਗਏ ਇਸ ਮੌਕੇ ਤੇ ਸਕੂਲ ਦੇ ਮਿਊਜ਼ਿਕ ਅਧਿਆਪਕ ਅਸ਼ਵਨੀ ਕੁਮਾਰ ਨੇ ਸੰਗੀਤ ਨੂੰ ਗੁਰਬਾਣੀ ਨਾਲ ਜੋੜਦੇ ਹੋਏ ਨਿਹਾਲ ਕੀਤਾ । ਕਰੋਨਾ ਕਾਲ ਦੇ ਦੌਰਾਨ ਸਰਕਾਰ ਦੁਆਰਾ ਸਕੂਲ ਖੋਲ੍ਹਣ ਦੇ ਫ਼ੈਸਲੇ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਹੈ ਇਹ ਉਹ ਮੌਕਾ ਹੈ ਜਿਸ ਨੂੰ ਸਾਰਿਆਂ ਨੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਕੀਤਾ ਹੈ ਇਸ ਮੌਕੇ ਤੇ ਸਾਰਿਆਂ ਨੇ ਮਿਲ ਕੇ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਸਕੂਲ ਮੁਖੀ ਮੀਨੂ ਸੂਦ ਨੇ ਅਧਿਆਪਕਾਂ ਨੂੰ ਕਿਹਾ ਕਿ ਵਿੱਦਿਆ ਆਰਥੀਆਂ ਦੇ ਵਿੱਦਿਅਕ ਪ੍ਰਾਪਤੀਆਂ ਵਿੱਚ ਆਈ ਰੁਕਾਵਟ ਨੂੰ ਦੂਰ ਕਰਨਗੇ ਅਤੇ ਵਿਦਿਆਰਥੀ ਅਤੇ ਅਧਿਆਪਕ ਇਸ ਵਿੱਚ ਪੂਰਾ ਯੋਗਦਾਨ ਪਾਉਣਗੇ ਅਤੇ ਬੱਚਿਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਪੂਰੀ ਵਾਹ ਲਾਈ ਜਾਵੇਗੀ ਤੇ ਹਰ ਸਾਲ ਵਾਗ ਇਸ ਵਾਰ ਵੀ ਆਪਣੀ ਮਿਹਨਤ ਤੇ ਲਗਨ ਨਾਲ ਵਿਦਿਆਰਥੀ ਟੋਪ ਕਰਨਗੇ । ਓੁਹਨਾ ਦੱਸਿਆ ਕਿ ਅੱਜ ਪ੍ਰਮਾਤਮਾ ਦਾ ਸਭ ਨੇ ਅਸ਼ੀਰਵਾਦ ਲਿਆ ਹੈ ਤਾ ਕਿ ਇਸ ਤੋ ਬਾਅਦ ਪ੍ਰਮਾਤਮਾ ਕਰੋਨਾ ਵਰਗੀਆਂ ਬਿਮਾਰੀਆਂ ਨੂੰ ਸਮਾਜ ਤੋ ਦੂਰ ਰੱਖੇ ਤੇ ਹਰ ਵਿਆਕਤੀ ਚੜਦੀਕਲਾ ਚ ਰਹੇ। ਸਮਾਗਮ ਵਿੱਚ ਸਕੂਲ ਪ੍ਰਬੰਧਕ ਅਨਿਲ ਮਿੱਤਲ ਆਸ਼ਿਮਾ ਮਿੱਤਲ ਆਪਣੇ ਪਰਿਵਾਰ ਸਮੇਤ ਅਤੇ ਸਮੂਹ ਸਕੂਲ ਦਾ ਸਟਾਫ ਮੌਜੂਦ ਸੀ।<

   
  
  ਮਨੋਰੰਜਨ


  LATEST UPDATES











  Advertisements