View Details << Back

298ਵੇ ਦਿਨ ਵੀ ਜਾਰੀ ਰਹੇ ਕਿਸਾਨਾਂ ਦੇ ਧਰਨੇ

298 ਵੇ ਦਿਨ ਵੀ ਜਾਰੀ ਨੇ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ
ਭਵਾਨੀਗੜ੍ਹ 25 ਜੁਲਾਈ (ਗੁਰਵਿੰਦਰ ਸਿੰਘ )ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਟੌਲ ਪਲਾਜ਼ਾ ਮਾਝੀ ਵਿਖੇ 298 ਵੇਂ ਦਿਨ ਧਰਨੇ ਵਿੱਚ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਇਕਾਈ ਪ੍ਰਧਾਨ ਬਘੇਲ ਸਿੰਘ ਮਾਝੀ, ਜੀਤ ਸਿੰਘ ਪਹਿਲਵਾਨ, ਲਾਭ ਸਿੰਘ, ਮੱਖਣ ਸਿੰਘ, ਜਰਨੈਲ ਸਿੰਘ ਮਾਝੀ, ਪ੍ਰੇਮ ਸਿੰਘ, ਮੱਲ ਸਿੰਘ, ਧਰਮ ਸਿੰਘ, ਭੋਲਾ ਸਿੰਘ,ਅਰਮਾਨਪ੍ਰੀਤ ਕੌਰ, ਅੰਮ੍ਰਿਤਪਾਲ ਕੌਰ ਮੱਟਰਾਂ ਅਤੇ ਗੁਰਚਰਨ ਸਿੰਘ ਨੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਅਤੇ ਪੈਟਰੌਲ ਪੰਪ ਬਾਲਦ ਕਲਾਂ ਵਿਖੇ ਵੀ ਧਰਨੇ ਜਾਰੀ ਰੱਖੇ ਗਏ।


   
  
  ਮਨੋਰੰਜਨ


  LATEST UPDATES











  Advertisements