View Details << Back

ਰਹਿਬਰ ਕਾਲਜ ਵਿਖੇ ਹੈਪੇਟਾਈਟਸ ਦਿਵਸ ਮਨਾਇਆ
ਖ਼ਰਾਬ ਖਾਣ ਪੀਣ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਵੱਧ ਰਹੀਆਂ ਲੀਵਰ ਦੀਆਂ ਬਿਮਾਰੀਆਂ : ਡਾ ਖਾਨ

ਭਵਾਨੀਗੜ (ਗੁਰਵਿੰਦਰ ਸਿੰਘ ) ਭਵਾਨੀਗੜ੍ਹ ਦੇ ਸਥਾਨਕ ਫੱਗੂਵਾਲਾ ਕੈਂਚੀਆਂ ਵਿਖੇ ਰਹਿਬਰ ਆਯੁਰਵੈਦਿਕ ਅਤੇ ਯੂਨਾਨੀ ਟਿੱਬੀ ਮੈਡੀਕਲ ਕਾਲਜ ਵਿਖੇ ਹੈਪੇਟਾਈਟਸ ਦਿਵਸ ਮਨਾਇਆ। ਸੈਮੀਨਾਰ ਰਹਿਬਰ ਫਾਓੂਡੇਸ਼ਨ ਦੇ ਚੇਅਰਮੈਨ ਡਾ ਅੇਮ ਅੇਸ ਖਾਨ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਮੋਕੇ ਓੁਹਨਾ ਨੇ ਹੈਪੇਟਾਈਟਸ ਦੀ ਰੋਕਥਾਮ ਅਤੇ ਓੁਪਚਾਰ ਸਬੰਧੀ ਜਾਣਕਾਰੀ ਸਾਝੀ ਕੀਤੀ । ਇਸੇ ਦੋਰਾਨ ਡਾ ਬੀ ਯੂ ਅੇਮ ਅੇਸ ਦੇ ਪ੍ਰਿੰਸੀਪਲ ਡਾ ਸਿਰਾਜ ਜਾਫਰੀ ਨੇ ਵੀ ਹੈਪੇਟਾਈਟਸ ਅਤੇ ਵੱਖ ਵੱਖ ਵਿਸ਼ਿਆ ਸਬੰਧੀ ਜਾਣਕਾਰੀ ਸਾਝੀ ਕੀਤੀ । ਇਸ ਮੋਕੇ ਓੁਹਨਾ ਬਿਮਾਰੀਆਂ ਦੋਰਾਨ ਆਓੁਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਪੈਬੋਲੋਜੀਕਲ ਪਹਿਲੂ ਰੋਕਥਾਮ ਲਈ ਵਿਸ਼ੇਸ ਜਾਣਕਾਰੀ ਸਾਝੀ ਕੀਤੀ । ਇਸ ਮੋਕੇ ਓੁਹਨਾ ਦੱਸਿਆ ਕਿ ਬਰਸਾਤੀ ਮੋਸਮ ਦੋਰਾਨ ਸਾਨੂੰ ਆਪਣਾ ਆਲਾ ਦੁਆਲਾ ਪੂਰੀ ਤਰਾ ਸਾਫ ਰੱਖਣ. ਬਰਸਾਤੀ ਪਾਣੀ ਦੀ ਪੂਰੀ ਨਿਕਾਸੀ. ਗੰਦਾ ਪਾਣੀ ਕਿਧਰੇ ਵੀ ਖੜਾ ਨਹੀ ਹੋਣਾ ਚਾਹੀਦਾ ਦੇ ਨਾਲ ਨਾਲ ਸ਼ਰਾਬ ਅਤੇ ਹੋਰ ਨਸ਼ਿਆ ਨੂੰ ਆਪਣੇ ਤੋ ਦੂਰ ਰੱਖਿਆ ਜਾਵੇ। ਇਸ ਮੋਕੇ ਡਾ ਹਕੀਕ ਅਹਿਮਦ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ। ਇਸ ਮੋਕੇ ਓੁਹਨਾ ਬਿਮਾਰੀਆਂ ਦੇ ਇਲਾਜ ਲਈ ਦੇਸੀ ਜੜੀਆਂ ਬੂਟੀਆਂ ਸਬੰਧੀ ਅਤੇ ਓੁਹਨਾ ਨੂੰ ਵਰਤਣ ਦੇ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਤਾ ਕਿ ਆਯੁਰਵੈਦਿਕ ਤਰੀਕਿਆਂ ਨਾਲ ਬਿਮਾਰੀਆਂ ਨੂੰ ਜੜ ਤੋ ਹੀ ਖਤਮ ਕੀਤਾ ਜਾ ਸਕੇ। ਇਸ ਮੋਕੇ ਚੇਅਰਪਰਸਨ ਮੈਡਮ ਕਾਫਿਲਾ ਖਾਨ ਵੀ ਮੋਜੂਦ ਰਹੇ। ਇਸ ਮੋਕੇ ਸਮੂਹ ਕਾਲਜ ਸਟਾਫ ਤੇ ਅਧਿਆਪਕ ਵੀ ਮੋਜੂਦ ਸਨ ਅੰਤ ਵਿੱਚ ਕਾਲਜ ਦੇ ਚੇਅਰਮੈਨ ਡਾ ਅੇਮ ਅੇਸ ਖਾਨ ਨੇ ਕਿਹਾ ਕਿ ਅੱਗੇ ਬਰਸਾਤੀ ਮੋਸਮ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਦੇਖਦਿਆਂ ਸਾਨੂੰ ਸਾਰਿਆਂ ਨੂੰ ਹੀ ਆਪਣਾ ਆਲਾ ਦੁਆਲਾ ਸਾਫ ਰੱਖਣਾ ਹੈ ਅਤੇ ਘਰ ਦੇ ਆਲੇ ਦੁਆਲੇ ਕਿਧਰੇ ਵੀ ਗੰਦਾ ਪਾਣੀ ਖੜਾ ਨਾ ਹੋਣ ਦੇਵੋ ਕਿਓੁਕਿ ਜੇਕਰ ਪਾਣੀ ਕਿਧਰੇ ਖੜੇਗਾ ਤਾ ਓੁਸ ਨਾਲ ਮੱਛਰ ਵੀ ਪੈਦਾ ਹੋਣਗੇ ਤੇ ਓੁਸ ਨਾਲ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋਵੇਗੀ ਇਸ ਮੋਕੇ ਓੁਹਨਾ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਖਾਣ ਪਾਣ ਦਾ ਵੀ ਪੂਰਾ ਧਿਆਨ ਰੱਖੇ ਤਾ ਕਿ ਆਓਣ ਵਾਲੀਆਂ ਜਾਨਲੇਵਾ ਭਿਆਨਕ ਬਿਮਾਰੀਆਂ ਤੋ ਬਚਿਆ ਜਾ ਸਕੇ।

   
  
  ਮਨੋਰੰਜਨ


  LATEST UPDATES











  Advertisements