View Details << Back

ਆਪ ਆਗੂ ਵਲੋ ਬੂਥ ਕਮੇਟੀਆਂ ਨਾਲ ਕੀਤੀ ਮੀਟਿੰਗ
ਸੂਬੇ ਦੀ ਤਰੱਕੀ ਲਈ ਆਪ ਦੇ ਹੱਥ ਕਰੋ ਮਜਬੂਤ: ਜਵੰਦਾ

ਭਵਾਨੀਗੜ (ਗੁਰਵਿੰਦਰ ਸਿੰਘ ) ਅੱਜ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਗੁਨਿੰਦਰਜੀਤ ਮਿੰਕੂ ਜਵੰਧਾ ਚੇਅਰਮੈਨ ਭਾਈ ਗੁਰਦਾਸ ਕਾਲਜ ਨੇ ਸਹਿਰ ਭਵਾਨੀਗੜ੍ ਵਿਖੇ ਬੂਥ ਕਮੇਟੀਆ ਨਾਲ ਮੀਟਿੰਗ ਕਰਨ ਦਾ ਆਗਾਜ਼ ਸੁਰੂ ਕੀਤਾ,ਜਵੰਧਾ ਨੇ ਵਰਕਰਾ ਨੂੰ ਬਿਜਲੀ ਅੰਦੋਲਨਣ ਦੇ ਦੂਸਰੇ ਪੁੜਾਵ ਬਾਰੇ ਜਾਣਕਾਰੀ ਦਿੱਤੀ | ਗੱਲਬਾਤ ਕਰਦਿਆਂ ਓੁਹਨਾ ਸੂਬੇ ਦੇ ਨੋਜਵਾਨਾ ਨੂੰ ਅਪੀਲ ਕੀਤੀ ਕਿ ਸੂਬੇ ਦੇ ਲੋਕ ਮੋਜੂਦਾ ਸਰਕਾਰ ਤੋ ਦੁੱਖੀ ਹਨ ਤੇ ਸਰਕਾਰ ਆਪਣੇ ਕਲੇਸ਼ ਚੋ ਹੀ ਬਾਹਰ ਨਹੀ ਨਿੱਕਲ ਰਹੀ ਓੁਧਰ ਨਵੇ ਬਣੇ ਪ੍ਰਧਾਨ ਸਿੱਧੂ ਸਾਹਬ ਵੱਡੀਆਂ ਫੀਲੀਗਾਂ ਲੈ ਰਹੇ ਹਨ ਤੇ ਕੈਪਟਨ ਸਾਹਬ ਪਾਰਟੀ ਦੀ ਅੰਦਰਲੀ ਲੜਾਈ ਚ ਰੂਝੇ ਹੋਏ ਨੇ ਤੇ ਆਮ ਜਨਤਾ ਸਰਕਾਰ ਤੋ ਦੁੱਖੀ ਹੈ ਓੁਹਨਾ ਆਖਿਆ ਕਿ ਅੱਜ ਮੁਲਾਜਮ ਵਰਗ ਜਿਸ ਵਿੱਚ ਅਧਿਆਪਕ.ਪਟਵਾਰੀ .ਸੂਬੇ ਦੇ ਕਿਸਾਨ.ਆਗਨਵਾੜੀ ਵਰਕਰ ਤੇ ਡਾਕਟਰ .ਸਿਹਤ ਵਿਭਾਗ ਨਾਲ ਜੁੜੇ ਮੁਲਾਜਮ ਆਪਣੀਆਂ ਮੰਗਾਂ ਲਈ ਸੜਕਾਂ ਤੇ ਬੈਠੇ ਹਨ ਓੁਥੇ ਹੀ ਆਮ ਵਿਅਕਤੀਆਂ ਦੇ ਬਿਜਲੀ ਬਿਲਾ ਨੇ ਕਚੂਮਰ ਕੱਢ ਰੱਖਿਆ ਹੈ ਤੇ ਸੂਬੇ ਦੇ ਲੋਕ ਹੁਣ ਪੂਰਾ ਮਨ ਬਣਾ ਚੁੱਕੇ ਹਨ ਕਿ ਓੁਹ ਸਰਕਾਰ ਨੂੰ 2022 ਵਿੱਚ ਇਸਦਾ ਜੁਆਬ ਦੇਣਗੇ ਅਤੇ ਸੂਬੇ ਅੰਦਰ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣਗੇ ਇਸ ਮੋਕੇ ਓੁਹਨਾ ਅਪੀਲ ਕੀਤੀ ਕਿ ਨੋਜਵਾਨ ਆਪਣਾ ਭਵਿੱਖ ਦੇਖਣ ਤੇ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੱਥ ਮਜਬੂਤ ਕਰਕੇ ਆਪਣੇ ਭਵਿੱਖ ਨੂੰ ਓੁਜਵਲ ਬਣਾਉਣ । ਓੁਹਨਾ ਬੂਥ ਕਮੇਟੀਆਂ ਵਲੋ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ ।ਇਸ ਮੋਕੇ ਬਲਾਕ ਬਲਾਕ ਪ੍ਧਾਨ ਹਰਦੀਪ ਸਿੰਘ ,ਅਵਤਾਰ ਤਾਰੀ,ਰਾਜਿੰਦਰ ਗੋਗੀ,ਤੋ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ |

   
  
  ਮਨੋਰੰਜਨ


  LATEST UPDATES











  Advertisements