View Details << Back

ਹੈਰੀਟੇਜ ਪਬਲਿਕ ਸਕੂਲ ਦੇ ਬਾਰਵੀਂ ਦਾ ਨਤੀਜਾ ਰਿਹਾ ਸੌ ਫੀਸਦੀ
ਮਾਤਾ ਪਿਤਾ ਤੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁਬਾਰਕਾ : ਮੈਡਮ ਮੀਨੂ ਸੂਦ

ਭਵਾਨੀਗੜ (ਗੁਰਵਿੰਦਰ ਸਿੰਘ)ਸੀ.ਬੀ.ਐਸ.ਈ ਦੀ ਬਾਰਵੀਂ ਜਮਾਤ ਦੀ ਪ੍ਰੀਖਿਆ ਵਿੱਚ ਸਥਾਨਕ ਹੈਰੀਟੇਜ ਪਬਲਿਕ ਸਕੂਲ ਦਾ ਨਤੀਜਾ ਸੌ ਫੀਸਦੀ ਰਿਹਾ । ਇਸ ਪ੍ਰੀਖਿਆ ਵਿੱਚ ਸਾਇੰਸ ਗਰੁੱਪ ਵਿੱਚੋਂ ਗੁਰਪਿੰਦਰ ਕੌਰ (95.6%) ਅਤੇ ਅਸ਼ਨਵੀਰ ਕੌਰ (95.4%), ਕਾਮਰਸ ਗਰੁੱਪ ਵਿੱਚ ਇਸ਼ਿਕਾ ਬਾਂਸਲ (95.2%) ,ਯੁਧਵੀਰ ਸਿੰਘ (95%) ਅੰਕ ਹਾਸਲ ਕਰਕੇ ਸਕੂਲ, ਅਧਿਆਪਕਾਂ ਅਤੇ ਮਾਤਾ – ਪਿਤਾ ਦਾ ਨਾਂ ਰੁਸ਼ਨਾਇਆ । ਇਹਨਾਂ ਤੋਂ ਇਲਾਵਾ ਪਲਕ ਅਗਰਵਾਲ, ਕੀਰਤੀ, ਸਮਨਪ੍ਰੀਤ ਕੌਰ, ਗੌਰਵਦੀਪ ਸਿੰਘ, ਲੀਨੂ ਸ਼ਰਮਾ, ਜਸ਼ਨਦੀਪ ਸਿੰਘ,ਰਮਨਪ੍ਰੀਤ ਕੌਰ, ਹਰਨੂਰ ਸੰਧੂ, ਜਸ਼ਨਦੀਪ ਕੌਰ , ਜੈਨੀਫ਼ਰ, ਅਸ਼ਨੀਤ , ਕਮਲਪ੍ਰੀਤ ਕੌਰ , ਪਰਨੀਤ ਕੌਰ, ਵਰਿੰਦਰ ਸਿੰਘ ਧਨੋਆ, ਆਰਯਨ ਗਰਗ, ਈਰਾ ਗਰਗ, ਦੀਪਕ ਸ਼ਰਮਾ, ਪ੍ਰਭਲੀਨ ਕੌਰ, ਅਕਸ਼ੀਤਾ, ਦਪਿੰਦਰ ਕੌਰ, ਤਨੀਸ਼ਾ ਪਰਾਸ਼ਰ ਨੇ 90 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕੀਤੇ ।29 ਵਿਦਆਰਥੀਆਂ ਨੇ 80 ਪ੍ਰਤੀਸ਼ਤ ਤੋ ਵੱਧ, 38 ਵਿਦਿਆਰਥੀਆਂ ਆਰਥੀਆਂ ਨੇ 70 ਪ੍ਰਤੀਸ਼ਤ ਤੋ ਵੱਧ ਅੰਕ ਪ੍ਰਾਪਤ ਕੀਤੇ ਅਤੇ ਬਾਕੀ ਸਾਰੇ ਵਿਦਆਰਥੀਆਂ ਨੇ ਵੀ ਫਸਟ ਡੀਵੀਜ਼ਨ ਹਾਸਲ ਕੀਤੀ। ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਬੱਚਿਆਂ , ਅਧਿਆਪਕਾਂ ਅਤੇ ਮਾਤਾ ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਿਹਨਤ ਨੂੰ ਹਮੇਸ਼ਾ ਹੀ ਫਲ ਲਗਦਾ ਹੈ ਤੇ ਓੁਹਨਾ ਆਖਿਆ ਕਿ ਸਕੂਲ ਦੇ ਸੌ ਫੀਸਦੀ ਨਤੀਜੇ ਦਾ ਸਿਹਰਾ ਬੱਚਿਆਂ ਦੇ ਨਾਲ-ਨਾਲ ਅਧਿਆਪਕਾਂ ਦੀ ਮਿਹਨਤ ਦੇ ਸਿਰ ਵੀ ਬੱਝਦਾ ਹੈ । ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਬੱਚਿਆਂ ਨੂੰ ਉਹਨਾਂ ਦੇ ਉੱਜਵਲ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੱਤੀਆਂ ।

   
  
  ਮਨੋਰੰਜਨ


  LATEST UPDATES











  Advertisements