View Details << Back

ਇਲਾਕਾ ਭਵਾਨੀਗੜ ਦੇ ਦੋ ਨੋਜਵਾਨਾ ਨੂੰ SOI ਚ ਮਿਲੀਆਂ ਵੱਡੀਆਂ ਜੁੰਮੇਵਾਰੀਆ
ਕਰਨਵੀਰ ਕ੍ਰਾਂਤੀ ਮਾਲਵਾ ਜੋਨ 5 ਤੇ ਅਮਨਦੀਪ ਸਿੰਘ ਮਾਲਵਾ ਜੋਨ 4 ਦੇ ਪ੍ਰਧਾਨ ਨਿਯੁਕਤ

ਭਵਾਨੀਗੜ (ਗੁਰਵਿੰਦਰ ਸਿੰਘ )-ਸ੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਐਸ.ਓ.ਆਈ ਵੱਲੋਂ ਭਵਾਨੀਗੜ੍ਹ ਇਕਲੇ ਦੇ ਦੋ ਮਿਹਨਤੀ ਨੌਜਵਾਨਾਂ ਅਮਨਦੀਪ ਸਿੰਘ ਮਾਨ ਨੂੰ ਐਸ.ਓ.ਆਈ ਦੇ ਮਾਲਵਾ ਜੋਨ 4 (ਜ਼ਿਲਾ ਬਰਨਾਲਾ ਅਤੇ ਸੰਗਰੂਰ) ਦਾ ਪ੍ਰਧਾਨ ਅਤੇ ਕਰਨਵੀਰ ਸਿੰਘ ਕ੍ਰਾਂਤੀ ਨੂੰ ਐਸ.ਓ.ਆਈ ਦੇ ਮਾਲਵਾ ਜੋਨ 5 (ਜਿਲਾ ਮਲੇਰਕੋਟਲਾਂ ਅਤੇ ਪਟਿਆਲਾ) ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ’ਤੇ ਨੌਜਵਾਨ ਵਰਗ ’ਚ ਭਾਰੀ ਖੁਸ਼ੀ ਦੀ ਲਹਿਰ ਪਾਈ ਗਈ ਇਹਨ੍ਹਾਂ ਨਿਯੁੱਕਤੀਆਂ ਨੂੰ ਲੈ ਕੇ ਇਲਾਕੇ ਦੇ ਨੌਜਵਾਨਾਂ ਨੇ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਐਸ.ਓ.ਆਈ ਦੇ ਸਰਪ੍ਰਸਤ ਭੀਮ ਸਿੰਘ ਵੜੈਚ ਅਤੇ ਕੌਮੀ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ । ਅੋਹਦਾ ਮਿਲਣ ਤੋ ਬਾਅਦ ਅੱਜ ਕਾਫਲੇ ਦੇ ਰੂਪ ਚ ਭਵਾਨੀਗੜ ਪੁੱਜੇ ਅਮਨਦੀਪ ਸਿੰਘ ਨੇ ਗੁਰਦੁਆਰਾ ਪਾਤਸ਼ਾਹੀ ਨੋਵੀ ਭਵਾਨੀਗੜ ਵਿਖੇ ਪੁੱਜ ਕੇ ਮੱਥਾ ਟੇਕਿਆ ਓੁਥੇ ਹੀ ਕਰਨਵੀਰ ਸਿੰਘ ਕ੍ਰਾਂਤੀ ਨੇ ਗੱਲਬਾਤ ਦੋਰਾਨ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਅੇਸ ਓ ਆਈ ਦੇ ਪ੍ਰਧਾਨ ਅਰਸ਼ਦੀਪ ਸਿੰਘ ਅਤੇ ਸਰਪ੍ਰਸਤ ਭੀਮ ਸਿੰਘ ਵੜੈਚ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਦੇ ਮਜਬੂਤੀ ਲਈ ਓੁਹਨਾ ਨੂੰ ਜੋ ਜੂੰਮੇਵਾਰੀ ਸੋਪੀ ਗਈ ਹੈ ਓੁਸ ਤੇ ਓੁਹ ਡਟਕੇ ਪਹਿਰਾ ਦੇਣਗੇ । ਓੁਥੇ ਹੀ ਅਮਨਦੀਪ ਸਿੰਘ ਨੇ ਵੀ ਪਾਰਟੀ ਦੀ ਮਜਬੂਤੀ ਲਈ ਦਿਨ ਰਾਤ ਇੱਕ ਕਰਨ ਤੇ ਓੁਮੀਦਾ ਤੇ ਖਰਾ ਓੁਤਰਨ ਲਈ ਦਿਨ ਰਾਤ ਇੱਕ ਕਰਨ ਲਈ ਵਚਨਬੱਧਤਾ ਦੁਹਰਾਈ। ਇਲਾਕਾ ਭਵਾਨੀਗੜ ਦੇ ਦੋਵੇ ਨੋਜਵਾਨਾ ਨੂੰ ਵੱਡੀਆਂ ਜੁੰਮੇਵਾਰੀਆ ਮਿਲਣ ਤੇ ਇਲਾਕੇ ਦੇ ਹਰ ਵਰਗ ਨੇ ਨਵੇ ਬਣੇ ਪ੍ਰਧਾਨਾ ਨੂੰ ਮੁਬਾਰਕਾ ਦਿੱਤੀਆਂ ।

   
  
  ਮਨੋਰੰਜਨ


  LATEST UPDATES











  Advertisements