View Details << Back

15 ਅਗਸਤ ਦੇ ਮੁੱਦੇ ਨਜਰ ਵਧਾਈ ਸੁਰੱਖਿਆ
ਡੀ ਅੇਸ ਪੀ ਟਰੈਫਿਕ ਅਮਰਜੀਤ ਸਿੰਘ ਲਾਲਕਾ ਦੀ ਅਗਵਾਈ ਚ ਚੈਕਿੱਗ

ਭਵਾਨੀਗੜ (ਗੁਰਵਿੰਦਰ ਸਿੰਘ) 15 ਅਗਸਤ ਦੇ ਮੱਦੇਨਜਰ ਜਿਥੇ ਪੂਰੇ ਦੇਸ਼ ਅੰਦਰ ਸੁਰੱਖਿਆ ਕਾਰਨ ਥਾਂ ਥਾਂ ਤੇ ਪੁਲਸ ਨਾਕੇ ਲੱਗੇ ਹੋਏ ਨੇ ਤੇ ਕਿਸੇ ਵੀ ਅਣਸੁਖਾਵੀ ਘਟਨਾ ਤੇ ਕਾਬੂ ਪਾਓੁਣ ਲਈ ਪੁਲਸ ਪੂਰੀ ਮੁਸਤੈਦ ਨਜਰ ਆ ਰਹੀ ਹੈ ਓੁਥੇ ਹੀ ਭਵਾਨੀਗੜ ਵਿੱਚ ਵੀ ਟਰੈਫਿਕ ਇਨਚਾਰਜ ਸਾਹਬ ਸਿੰਘ ਦੀ ਅਗਵਾਈ ਵਿੱਚ ਟਰੈਫਿਕ ਨੂੰ ਚੁਸਤ ਦਰੁੱਸਤ ਰੱਖਣ ਲਈ ਹਰ ਓੁਪਰਾਲੇ ਕੀਤੇ ਜਾ ਰਹੇ ਹਨ। ਅੱਜ ਓੁਚੇਚੇ ਤੋਰ ਤੇ ਡੀ ਅੇਸ ਪੀ ਟਰੈਫਿਕ ਅਮਰਜੀਤ ਸਿੰਘ ਲਾਲਕਾ ਭਵਾਨੀਗੜ ਪੁੱਜੇ ਅਤੇ ਵੱਖ ਵੱਖ ਵਾਹਨਾ ਦੀ ਚੈਕਿੰਗ ਕੀਤੀ ਇਸ ਮੋਕੇ ਓੁਹਨਾ ਖੁੱਦ ਕਈ ਗੱਡੀਆਂ ਦੀ ਡਿੱਕੀਆ ਚ ਨਜਰ ਮਾਰੀ ਅਤੇ ਵਾਹਨਾ ਦੀ ਚੈਕਿੰਗ ਦੇ ਨਾਲ ਨਾਲ ਵਾਹਨਾ ਦੇ ਕਾਗਜਾਤ ਵੀ ਚੈਕ ਕੀਤੇ। ਇਸ ਮੋਕੇ ਓੁਹਨਾ ਲੋਕਾ ਨੂੰ ਅਪੀਲ ਕੀਤੀ ਕਿ ਕਰੋਨਾ ਕਾਲ ਦੇ ਚਲਦਿਆਂ ਮਾਸਕ ਪਾਕੇ ਰੱਖਣਾ ਜਰੂਰੀ ਹੈ ।

   
  
  ਮਨੋਰੰਜਨ


  LATEST UPDATES











  Advertisements