View Details << Back

ਹੈਰੀਟੇਜ ਪਬਲਿਕ ਸਕੂਲ ਚ ਤੀਆਂ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ) ਸਾਉਣ ਦੇ ਮਹੀਨੇ ਵਿੱਚ ਤੀਜ ਦਾ ਤਿੳੇੁਹਾਰ ਪੂਰੇ ਪੰਜਾਬ ਵਿੱਚ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਗੱਲ ਨੂੰ ਮੁੱਖ ਰਖਦੇ ਹੋਏ ਸਥਾਨਕ ਹੈਰੀਟੇਜ ਪਬਲਿਕ ਸਕੂਲ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਗਿਆ । ਤੀਜ ਮਣਾੳਨ ਲਈ ਪਹਿਲੀ ਅਤੇ ਦੂਜੀ ਜਮਾਤ ਦੇ ਬੱਚੇ ਇੰਝ ਸਜ-ਧਜ ਕੇ ਆਏ ਜਿਵੇਂ ਪੁਰਾਣਾ ਸੱਭਿਆਚਾਰ ਜ਼ਿੰਦਾ ਹੋ ਗਿਆ ਹੋਵੇ ।ਇਸ ਦੌਰਾਨ ਛੋਟੇ- ਛੋਟੇ ਬੱਚਿਆਂ ਨੇ ਤੀਜ ਦੀ ਮਹੱਤਤਾ ਨੂੰ ਦਰਸਾਉਂਦਾ ਪੰਜਾਬੀ ਲੋਕ-ਨਾਚ ਗਿੱਧਾ ਪੇਸ਼ ਕੀਤਾ ਅਤੇ ਗਿਆਰਵੀਂ ਅਤੇ ਬਾਰ੍ਹਵੀਂ ਦੇ ਬੱਚਿਆਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ ।ਬੱਚਿਆਂ ਵਿੱਚ ਤੀਜ ਦੇ ਤਿਉਹਾਰ ਨੂੰ ਮਨਾਉਣ ਦਾ ਬਹੁਤ ਉਤਸ਼ਾਹ ਸੀ ।ਸਕੂਲ ਪ੍ਰਬੰਧਕ ਸ੍ਰੀ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਨੇ ਛੋਟੇ ਬੱਚਿਆਂ ਦੇ ਆਤਮ-ਵਿਸ਼ਵਾਸ ਦੀ ਸਰਾਹਨਾ ਕੀਤੀ । ਸਕੂਲ਼ ਮੁਖੀ ਸ੍ਰੀ ਮਤੀ ਮੀਨੂ ਸੂਦ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਕਾਰਨ ਹੀ ਸੰਭਵ ਹੈ ਅਤੇ ਸਭਿਆਚਾਰ ਹੀ ਦੇਸ਼ ਦੀ ਜੜ੍ਹ ਹੁੰਦਾ ਹੈ । ਇਸ ਤਿਉਹਾਰ ਨੂੰ ਮਨਾਉਣ ਦਾ ਮੰਤਵ ਵੀ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜੀ ਰੱਖਣਾ ਸੀ ।


   
  
  ਮਨੋਰੰਜਨ


  LATEST UPDATES











  Advertisements