View Details << Back

10 ਸਾਲ ਬਾਅਦ ਜਨਮੀ ਲੜਕੀ ਦੇ ਮੁੰਡਿਆਂ ਵਾਂਗ ਮਨਾਏ ਜਸ਼ਨ

ਭਵਾਨੀਗੜ੍ਹ, 25 ਅਗਸਤ (ਗੁਰਵਿੰਦਰ ਸਿੰਘ ਭਵਾਨੀਗੜ੍ਹ)-ਬਲਾਕ ਦੇ ਪਿੰਡ ਜਲਾਣ ਵਿਖੇ ਸਾਬਕਾ ਸਰਪੰਚ ਕੇਵਲ ਸਿੰਘ ਵਲੋਂ ਆਪਣੇ ਘਰ ਵਿਚ 10 ਸਾਲ ਬਾਅਦ ਜਨਮੀ ਪੋਤੀ ਦੀ ਖੁਸ਼ੀ ਪਿੰਡ ਵਾਸੀਆਂ ਅਤੇ ਇਲਾਕਾ ਨਿਵਾਸੀਆਂ ਨਾਲ ਸਾਂਝੀ ਕੀਤੀ ਗਈ। ਕੇਵਲ ਸਿੰਘ ਜਲਾਣ ਨੇ ਦੱਸਿਆ ਕਿ ਉਹਨਾਂ ਦੇ ਘਰ 10 ਸਾਲ ਬਾਅਦ ਪੋਤੀ ਨੇ ਜਨਮ ਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਸਾਲ ਦਿੱਲੀ ਕਿਸਾਨ ਸੰਘਰਸ਼ ਵਿਚ ਲੋਹੜੀ ਦਾ ਤਿਉਹਾਰ ਕਿਸਾਨਾਂ ਨਾਲ ਸਾਂਝਾ ਕਰਨ ਗਏ ਸਨ ਅਤੇ ਉਹਨਾਂ ਪ੍ਰਮਾਤਮਾ ਦਿਲੀ ਇੱਛਾ ਪ੍ਰਗਟ ਕੀਤੀ ਸੀ ਕਿ ਜੇਕਰ ਪਰਮਾਤਮਾ ਉਹਨਾਂ ਨੰੂ ਪੋਤੀ ਦੀ ਦਾਤ ਬਖਸ਼ਦਾ ਹੈ ਤਾਂ ਉਹ ਆਪਣੀ ਪੋਤੀ ਦੀ ਖੁਸ਼ੀ ਲੜਕੀਆਂ ਵਾਂਗ ਹੀ ਸਾਂਝੀ ਕਰਨਗੇ। ਕੇਵਲ ਸਿੰਘ ਜਲਾਨ ਨੇ ਇਲਾਕੇ ਦੇ ਪਿੰਡਾਂ ਵਿਚ ਮਠਿਆਈ ਦੇ ਡੱਬੇ ਵੰਡੇ ਅਤੇ ਸਾਰੇ ਪਿੰਡ ਨੰੂ ਦਾਅਵਤ ਦਿੱਤੀ ਗਈ। ਇਸ ਮੌਕੇ ਘਰ ਦੇ ਬੂਹੇ ਤੇ ਪੁਰਾਣੀ ਰੀਤ ਮੁਤਾਬਿਕ ਨਿੰਮ ਵੀ ਬੰਨਿਆ ਗਿਆ ਅਤੇ ਘਰ ਵਿਚ ਇਕੱਤਰ ਹੋਈਆਂ ਪਿੰਡ ਦੀਆਂ ਔਰਤਾਂ ਅਤੇ ਰਿਸ਼ਤੇਦਾਰਾਂ ਨੇ ਗਿੱਧਾ ਪਾ ਮਾਹੌਲ ਪੂਰਾ ਖੁਸ਼ੀ ਵਾਲਾ ਬਣਾ ਦਿੱਤਾ। ਇਸ ਮੌਕੇ ਜਗਵਿੰਦਰ ਸਿੰਘ ਕਮਾਲਪੁਰ, ਗੁਰਦਰਸ਼ਨ ਸਿੰਘ ਜੋਗਾ, ਚਰਨਪ੍ਰੀਤ ਸਿੰਘ ਚੰਨਾ, ਸੁਖਵਿੰਦਰ ਸਿੰਘ ਤੂਰ, ਜੋਗਿੰਦਰ ਸਿੰਘ ਕਲੌਦੀ, ਸ਼ੇਰ ਸਿੰਘ ਬਾਲੀਆਂ, ਭੂਸ਼ਨ ਕੁਮਾਰ, ਮਲਕੀਤ ਸਿੰਘ, ਅੰਮਿ੍ਰਤਪਾਲ ਸਿੰਘ, ਜੁਗਰਾਜ ਸਿੰਘ ਘਨੌਰ, ਅੰਮਿ੍ਰਤਪਾਲ ਕੌਰ ਸਾਬਕਾ ਸਰਪੰਚ, ਹਰਜਿੰਦਰ ਕੌਰ, ਜਸਵੀਰ ਕੌਰ, ਜਸਪਾਲ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਅਤੇ ਪਿੰਡ ਦੇ ਲੋਕ ਹਾਜਰ ਸਨ।

ਲੜਕੀ ਦੇ ਜਨਮ ਦੀ ਖੁਸ਼ੀ ਵਿਚ ਪਿੰਡ ਜਲਾਣ ਵਿਖੇ ਗਿੱਧਾ ਪਾਉਂਦੀਆਂ ਹੋਈਆਂ ਔਰਤਾਂ।


   
  
  ਮਨੋਰੰਜਨ


  LATEST UPDATES











  Advertisements