View Details << Back

ਦਿੱਲੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿਚ ਜਿੱਤ ਦੀ ਖੁਸ਼ੀ ਤੇ ਭਵਾਨੀਗੜ੍ਹ ਵਿਖੇ ਵੰਡੇ ਲੱਡੂ

ਭਵਾਨੀਗੜ੍ਹ, 25 ਅਗਸਤ (ਗੁਰਵਿੰਦਰ ਸਿੰਘ ਭਵਾਨੀਗੜ੍ਹ)- ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿਚ ਸ਼ਰੋਮਣੀ ਅਕਾਲੀ ਦਲ ਬਾਦਲ ਦੀ ਹੋਈ ਜਿੱਤ ਦੀ ਖੁਸ਼ੀ ਵਿਚ ਭਵਾਨੀਗੜ੍ਹ ਵਿਖੇ ਪਾਰਟੀ ਵਰਕਰਾਂ ਵਲੋਂ ਨਵੇਂ ਬੱਸ ਅੱਡੇ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਅਕਾਲੀ ਦਲ ਦੇ ਸ਼ਹਿਰੀ ਜਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਨੇ ਕਿਹਾ ਕਿ ਦਿੱਲੀ ਚੋਣਾਂ ਵਿਚ ਪਾਰਟੀ ਦੀ ਹੋਈ ਜਿੱਤ ਨੇ ਪੰਜਾਬ ਵਿਚ 2022 ਦੀਆਂ ਚੋਣਾਂ ਲਈ ਰਾਹ ਪੱਧਰਾ ਕਰ ਦਿੱਤਾ ਹੈ। ਜਥੇਦਾਰ ਸੰਘਰੇੜੀ ਨੇ ਕਿਹਾ ਲੋਕਾਂ ਨੰੂ ਕਾਂਗਰਸ ਅਤੇ ਆਮ ਆਦਮੀ ਦੀਆਂ ਨੀਤੀਆਂ ਦਾ ਪਤਾ ਲੱਗ ਗਿਆ ਹੈ ਜਿਸ ਕਰਕੇ ਹੁਣ ਲੋਕ ਇਹਨਾਂ ਪਾਰਟੀਆਂ ਨੰੂ ਮੂੰਹ ਨਹੀਂ ਲਾਉਣਗੇ। ਉਹਨਾਂ ਕਿਹਾ ਅਕਾਲੀ ਦਲ ਆਉਣ ਵਾਲੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰਕੇ ਸੂਬੇ ਦਾ ਅਧੂਰਾ ਪਿਆ ਵਿਕਾਸ ਸ਼ੁਰੂ ਕਰਵਾਏਗਾ। ਇਸ ਮੌਕੇ ਹਰਦੇਵ ਸਿੰਘ ਕਾਲਾਝਾੜ ਸਰਕਲ ਪ੍ਰਧਾਨ, ਹਰਵਿੰਦਰ ਸਿੰਘ ਕਾਕੜਾ, ਨਿਰਮਲ ਸਿੰਘ ਭੜੋ, ਰਵਿੰਦਰ ਸਿੰਘ ਠੇਕੇਦਾਰ, ਨਛੱਤਰ ਸਿੰਘ, ਪ੍ਰਤਾਪ ਢਿਲੋਂ, ਿਸ਼ਨ ਸਿੰਘ ਬਾਲਦੀਆ, ਸਤਿਗੁਰ ਸਿੰਘ, ਵਿਕਰਮ ਸਿੰਘ, ਡਾ. ਗੁਰਚਰਨ ਸਿੰਘ ਪੰਨਵਾਂ, ਭਰਪੂਰ ਸਿੰਘ ਫੱਗੂਵਾਲਾ, ਬੰਟੀ ਢਿਲੋਂ, ਹੰਸ ਰਾਜ ਸਿੰਘ, ਰੰਗੀ ਖਾਂ, ਦਰਵੇਸ਼ ਸਿੰਘ ਕਾਲਾਝਾੜ, ਮਹਿੰਦਰ ਸਿੰਘ ਕਾਲਾਝਾੜ, ਹਮੀਰ ਸਿੰਘ ਨਰੈਣਗੜ੍ਹ, ਪਿ੍ਰਥੀ ਸਿੰਘ ਬਸਪਾ, ਬਘੇਲ ਸਿੰਘ ਬਸਪਾ, ਸਤਿਗੁਰ ਸਿੰਘ ਮਾਝੀ ਸਮੇਤ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements