View Details << Back

ਸੈਨੇਟ ਦੀਆਂ ਚੋਣਾਂ ਲੇਟ ਕਰਨ ਤੇ ਐਸ.ਓ.ਆਈ ਦੇ ਨੋਜਵਾਨਾ ਵਲੋ ਰੋਸ
ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਕਈ ਘੰਟੇ ਮਾਟੋਆ ਰਾਹੀ ਕੀਤਾ ਪ੍ਰਦਰਸ਼ਨ

ਭਵਾਨੀਗੜ (ਗੁਰਵਿੰਦਰ ਸਿੰਘ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸੈਨੇਟ ਦੀਆਂ ਚੋਣਾ ਨੂੰ ਯੂਨੀਵਰਸਿਟੀ ਦੇ ਓੁਪ ਕੁਲਪਤੀ ਵਲੋ ਲੇਟ ਕਰਨ ਨੂੰ ਲੈਕੇ ਅੱਜ ਭਵਾਨੀਗੜ ਦੇ ਬਠਿੰਡਾ ਤੋ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਕਈ ਘੰਟੇ ਹੱਥਾਂ ਚ ਮਾਟੋ ਫੜਕੇ ਜੋਰਦਾਰ ਨਾਰੇਬਾਜੀ ਕਰਦਿਆਂ ਅੇਸ ਓ ਆਈ ਮਾਲਵਾ ਜੋਨ 4 ਦੇ ਪ੍ਰਧਾਨ ਅਮਨਦੀਪ ਸਿੰਘ ਮਾਨ ਦੀ ਅਗਵਾਈ ਵਿੱਚ ਤਕਰੀਬਨ ਚਾਰ ਦਰਜਨ ਵਿਦਿਆਰਥੀਆਂ ਨੇ ਰੋਸ ਪ੍ਰਗਟ ਕੀਤਾ। ਇਸ ਮੋਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮਾਲਵਾ ਜੋਨ ਚਾਰ ਦੇ ਪ੍ਰਧਾਨ ਅਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਕੋਮੀ ਪ੍ਰਧਾਨ ਅਰਸ਼ਦੀਪ ਸਿੰਘ ਰੋਬਿਨ ਬਰਾੜ ਅਤੇ ਸਰਪਰਸਤ ਭੀਮ ਵੜੈਚ ਦੀ ਅਗਵਾਈ ਵਿੱਚ ਜਿਥੇ ਪੰਜਾਬ ਯੂਨੀਵਰਸਿਟੀ ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਓੁਥੇ ਹੀ ਅੱਜ ਭਵਾਨੀਗੜ ਚ ਵੀ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈਕੇ ਸ਼ਾਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਓੁਹਨਾ ਦੱਸਿਆ ਕਿ ਸੈਨੇਟ ਦੀਆਂ ਚੋਣਾਂ ਦਾ ਸਮਾ ਵੱਖ ਵੱਖ ਲਾਰੇ ਲੱਪੇ ਲਾਕੇ ਅੱਗੇ ਪਾਈਆਂ ਜਾ ਰਹੀਆਂ ਹਨ । ਓੁਹਨਾ ਦੱਸਿਆ ਕਿ ਪੰਜਾਬ ਦੇ ਵਿਦਿਆਰਥੀਆਂ ਦੀਆਂ ਅੈਡਮੀਸ਼ਨਾ ਨਹੀ ਕੀਤੀਆਂ ਜਾ ਰਹੀਆਂ ਜਿਸ ਕਾਰਨ ਨੋਜਵਾਨਾ ਦਾ ਭਵਿੱਖ ਖਤਰੇ ਚ ਨਜਰ ਆ ਰਿਹਾ ਹੈ। ਓੁਹਨਾ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਸੈਨੇਟ ਦੀਆਂ ਚੋਣਾਂ ਜਲਦ ਤੋ ਜਲਦ ਕਰਵਾਈਆਂ ਜਾਣ ਅਤੇ ਪੰਜਾਬ ਦੇ ਵਿਦਿਆਰਥੀਆਂ ਦਾ ਬੰਦ ਕੀਤਾ ਦਾਖਲਾ ਜਲਦ ਖੋਲਿਆ ਜਾਵੇ ਨਹੀ ਤਾ ਐਸ.ਓ.ਆਈ ਵੱਡੇ ਸੰਘਰਸ਼ ਲਈ ਰਣਨੀਤੀ ਓੁਲੀਕੇਗੀ ਤੇ ਇਸ ਲਈ ਓੁਪ ਕੁਲਪਤੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੀ ਜੁੰਮੇਵਾਰ ਹੋਣਗੇ। ਇਸ ਮੋਕੇ ਕਰਨੈਲ ਸਿੰਘ ਮਾਨ, ਕੁਲਦੀਪ ਸਿੰਘ ਤੂਰ, ਰਣਜੀਤ ਸਿੰਘ ਗੁੱਡੂ, ਮਾਸਟਰ ਜੋਗਿੰਦਰ ਸਿੰਘ, ਸੈਨਟ ਵੋਟਰ, ਨਵੀ ਸਕਰੋਦੀ, ਗੈਰੀ ਖੰਗੂੜਾ, ਅਰਸ ਬਾਜਵਾ, ਗੁਰਿੰਦਰ ਭਾਲ, ਗੁਰਪ੍ਰੀਤ ਸਿੰਘ ਘੁਮੰਡ ਘੁਮੰਡ ਸਿੰਘ ਵਾਲਾ, ਭੁਪਿੰਦਰ ਚਹਿਲ, ਜਗੀ ਸੰਗਤਪੁਰਾ, ਦਲਜੀਤ ਬਾਲਦ, ਹਰਵਿੰਦਰ ਬਿੰਦੀ ਆਦਿ ਨੌਜਵਾਨ ਹਾਜਰ ਸਨ।

   
  
  ਮਨੋਰੰਜਨ


  LATEST UPDATES











  Advertisements