View Details << Back

ਜੈੰਗੋ ਪ੍ਰੋਡੰਕਸ਼ਨ ਦੇ ਬੈਨਰ ਹੇਠ ਬਣ ਰਹੀ ਨਵੀਂ ਪੰਜਾਬੀ ਫਿਲਮ ਦੀ ਸ਼ੁਟਿੰਗ ਜੋਰਾਂ ਸ਼ੋਰਾਂ ਨਾਲ
"ਮਾਸ਼ਟਰ ਪਲਾਨ" ਦਾ ਨਾਮਕਰਣ ਮਿਕਸਿੰਗ ਡਬਿੰਗ ਤੋ ਬਾਅਦ :ਖੁਸ਼ਵੰਤ ਸਿੰਘ

ਭਵਾਨੀਗੜ (ਗੁਰਵਿੰਦਰ ਸਿੰਘ)ਲੰਘਿਆ ਸਾਲ 2019-20 ਜੋ ਸਾਰੀ ਦੁਨੀਆਂ ਲਈ ਕਰੋਨਾ ਕਾਲ ਦੇ ਭੇਟਾ ਚੜਿਆ ਓੁਥੇ ਹੀ ਹਾਲੀਵੁੱਡ.ਬਾਲੀਵੁੱਡ ਅਤੇ ਪਾਲੀਵੁੱਡ ਲਈ ਵੱਡੀਆਂ ਚੁਣੋਤੀਆ ਲੈਕੇ ਆਇਆ ਤੇ ਅਰਬਾਂ ਖਰਬਾ ਰੁਪੈ ਦੇ ਵੱਡੇ ਫਿਲਮੀ ਪ੍ਰੋਜੈਕਟ ਵਿਚਾਲੇ ਹੀ ਲਮਕਦੇ ਰਹੇ ਪਰ ਸਮੇ ਦੇ ਨਾਲ ਨਾਲ ਜਿਥੇ ਹਾਲਾਤ ਸੁਧਰਨੇ ਸ਼ੁਰੂ ਹੋਏ ਓੁਥੇ ਹੀ ਸਰਕਾਰਾਂ ਵਲੋਂ ਟੀਕਾਕਰਨ ਨਾਲ ਆਮ ਜਨਤਾ ਜਾਗਰੂਕ ਵੀ ਜਰੂਰ ਹੋਈ ਤੇ ਫਿਲਮੀ ਸਿਤਾਰੇ ਮੁੜ ਆਪੋ ਆਪਣੇ ਪ੍ਰੋਜੈਕਟਾ ਵੱਲ ਮੁੜੇ ਹਨ । ਪੋਲੀਵੁੱਡ ਇੰਡਸਟਰੀ ਵਿੱਚ ਵੀ ਹੋਲੀ ਹੋਲੀ ਕੰਮ ਨੇ ਸਪੀਡ ਫੜਨੀ ਸ਼ੁਰੂ ਕੀਤੀ ਹੈ ਅਸੀ ਗੱਲਬਾਤ ਕਰਾਗੇ ਪਿਛਲੇ ਚਾਰ ਪੰਜ ਦਿਨਾਂ ਤੋ ਸ਼ੋਸਲ ਮੀਡੀਆ ਤੇ ਪਏ ਰੋਲੇ ਦਾ ਕਿ ਇਲਾਕਾ ਭਵਾਨੀਗੜ ਚ ਕਿਸੇ ਫਿਲਮ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਕਈ ਨੋਜਵਾਨ ਇਸ ਚੱਲ ਰਹੀ ਸ਼ੂਟਿੰਗ ਨੂੰ ਅੱਖੀ ਦੇਖਣ ਲਈ ਪੂਰੇ ਓੁਤਸ਼ਾਹਿਤ ਰਹੇ ਤੇ ਟੀਮ ਮਾਲਵਾ ਵੀ ਅੱਜ ਜਿਲਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ ਦੇ ਪਿੰਡ ਕਾਕੜਾ ਦੀ ਓੁਸ ਕੋਠੀ ਚ ਜਾ ਵੜੀ ਜਿਥੇ ਪੰਜਾਬੀ ਫਿਲਮ "ਮਾਸ਼ਟਰ ਪਲਾਨ (ਕੱਚਾ ਨਾ) ਦਾ ਸੈਂਟ ਲੱਗਿਆ ਹੋਇਆ ਸੀ ਤੇ ਫਿਲਮ ਦਾ ਸੀਨ ਕੋਠੀ ਦੇ ਬਰਾਡੇ ਚ ਫਿਲਮਾਇਆ ਜਾ ਰਿਹਾ ਸੀ ਤੇ ਤਾੜ ਤਾੜ ਗੋਲੀਆਂ ਚਲਣ ਵਾਲਾ ਮਾਹੋਲ ਸੈਂਟ ਤੇ ਬਣਿਆ ਹੋਇਆ ਸੀ ਸੋ ਸਾਰਾ ਕੁੱਝ ਜਾਨਣ ਲਈ ਟੀਮ ਮਾਲਵਾ ਵਲੋ ਫਿਲਮ ਦੇ ਪ੍ਰੋਡਿਊਸਰ ਖੁਸ਼ਵੰਤ ਸਿੰਘ ਨਾਲ ਗੱਲਬਾਤ ਕੀਤੀ ਤਾ ਓੁਹਨਾ ਜਾਣਕਾਰੀ ਦਿੱਤੀ ਕਿ ਜੈੰਗੋ ਪ੍ਰੋਡੰਕਸ਼ਨ ਦੇ ਬੈਨਰ ਹੇਠ ਬਣ ਰਹੀ ਇਹ ਪੰਜਾਬੀ ਵੈਬ ਫਿਲਮ "ਮਾਸਟਰ ਪਲਾਨ" (ਟੈਪਰੇਰੀ ਨਾਮ) ਪੰਤਾਲੀ ਮਿੰਟ ਦੀ ਬਣਾਈ ਜਾ ਰਹੀ ਹੈ ਜਿਸ ਦਾ ਨਾਮਕਰਣ ਫਿਲਮ ਦੀ ਮਿੰਕਸਿੰਗ ਡਬਿੰਗ ਤੋ ਬਾਅਦ ਟੀਮ ਦੇ ਰਾਏ ਮਸ਼ਵਰੇ ਓੁਪਰੰਤ ਰੱਖਿਆ ਜਾਵੇਗਾ। ਓੁਹਨਾ ਦੱਸਿਆ ਕਿ ਇਹ ਮੂਵੀ ਨੋਜਵਾਨਾ ਲਈ ਇੱਕ ਵੱਡਾ ਸੰਦੇਸ਼ ਦਿੰਦੀ ਹੈ। ਖੁਸ਼ਵੰਤ ਸਿੰਘ ਨੇ ਦੱਸਿਆ ਕਿ ਮੂਵੀ ਦੇ ਮੁੱਖ ਪਾਤਰਾਂ ਵਿੱਚ ਓੁਹਨਾ ਨਾਲ ਮੁੱਖ ਅਦਾਕਾਰਾ ਪਰਮ ਗਰੇਵਾਲ .ਜੱਸੀ ਲੋਗੋਵਾਲੀਆ.ਪਰਮ ਧਾਦਰਾ.ਜਤਿਨ ਸੂਦ.ਅਮਰਿਤਪਾਲ ਬਿੱਲਾ.ਕਿਰਨਦੀਪ ਕੋਰ.ਮਨਦੀਪ ਸਿੰਘ ਦੀਪੀ.ਛੀਨਾ ਵਿਰਕ ਅਹਿਮ ਰੋਲ ਅਦਾ ਕਰ ਰਹੇ ਹਨ। ਓੁਹਨਾ ਦੱਸਿਆ ਕਿ ਕੈਮਰਾਮੈਨ ਅੇਮ ਈ ਢੋਡੇ ਅਸੀਸਟੈਟ ਸ਼ੋਹਰਾਬ ਗਰੇਵਾਲ ਫਿਲਮ ਦੀ ਪਟਕਥਾ ਓੁਹਨਾ ਖੁੱਦ ਭਾਵ ਖੁਸ਼ਵੰਤ ਸਿੰਘ ਦੀ ਲਿਖੀ ਹੋਈ ਹੈ ਫਿਲਮ ਦੇ ਟੈਕਨੀਸ਼ੀਅਨ ਮੈਡੀ ਬਾਵਾ ਤੇ ਮੇਕਪ ਗੁਰਮਨਪ੍ਰੀਤ ਤੇ ਕੋ ਪ੍ਰੋਡੋਕਸ਼ਨ ਪਰਮਜੀਤ ਬਾਂਸਲ ਯੂਕੇ ਵਲੋ ਸਮੂਹ ਟੀਮ ਪੂਰੀ ਸ਼ਿੱਦਤ ਨਾਲ ਲੱਗੀ ਹੋਈ ਹੈ ।ਓੁਹਨਾ ਦੱਸਿਆ ਕਿ ਹੁਣ ਦਸ ਕੁ ਦਿਨਾਂ ਦਾ ਸ਼ਡਿਓੂਲ ਬਣਿਆ ਹੋਇਆ ਹੈ ਤੇ ਪੰਜਾਬ ਤੋ ਬਾਅਦ ਬਾਕੀ ਦੀ ਸ਼ੂਟਿੰਗ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਚ ਕੀਤੀ ਜਾਣੀ ਹੈ। ਓੁਹਨਾ ਦੱਸਿਆ ਕਿ ਇਹ ਮੂਵੀ ਤਕਰੀਬਨ ਦੋ ਤੋ ਢਾਈ ਮਹਿਨਿਆ ਬਾਅਦ ਦਰਸ਼ਕਾ ਦੇ ਰੂਬਰੂ ਕੀਤੀ ਜਾਵੇਗੀ । ਓੁਹਨਾ ਦੱਸਿਆ ਕਿ ਇਹ ਫਿਲਮ ਓ ਟੀ ਟੀ ਪਲੇਟਫਾਰਮ ਤੇ ਦਰਸ਼ਕਾ ਦਾ ਭਰਭੂਰ ਮੰਨੋਰਜਨ ਕਰੇਗੀ ਤੇ ਫਿਲਮ ਦੀ ਸਟੋਰੀ ਸ਼ੁਰੂ ਤੋ ਲੈਕੇ ਅੰਤ ਤੱਕ ਦਰਸ਼ਕਾ ਨੂੰ ਬੰਨ ਕੇ ਰੱਖੇਗੀ।

   
  
  ਮਨੋਰੰਜਨ


  LATEST UPDATES











  Advertisements