View Details << Back

ਮਿੰਕੂ ਜਵੰਧਾ ਵੱਲੋਂ ਇਲਾਜ ਪੱਖੋਂ ਦੋ ਸਕੇ ਭਰਾਵਾਂ ਦੇ ਇਲਾਜ ਦਾ ਬੀੜਾ ਚੁੱਕਿਆ
ਇਨਸਾਨੀਅਤ ਦੇ ਨਾ ਤੇ ਹਰ ਇੱਕ ਦੀ ਮਦਦ ਕਰਨਾ ਮੇਰਾ ਫਰਜ ਹੈ : ਮਿੰਕੂ ਜਵੰਧਾ

ਭਵਾਨੀਗੜ੍ਹ ( ਗੁਰਵਿੰਦਰ ਸਿੰਘ) ਭਵਾਨੀਗੜ੍ਹ ਨੇੜਲੇ ਪਿੰਡ ਘਰਾਚੋਂ ਦੇ ਇਲਾਜ ਪੱਖੋਂ ਲਾਚਾਰ ਹੋ ਕੇ ਮੰਜਿਆਂ ਨਾਲ ਜੁੜੇ ਦੋ ਭਰਾਵਾਂ ਦੇ ਇਲਾਜ ਦਾ ਬੀੜਾ ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਡਾ ਗੁਨਿੰਦਰਜੀਤ ਸਿੰਘ ਜਵੰਧਾ (ਮਿੰਕੂ) ਨੇ ਚੁੱਕਿਆ। ਮਿੰਕੂ ਨੇ ਇਨ੍ਹਾਂ ਦੋਵੇਂ ਭਰਾਵਾਂ ਨੂੰ ਇਲਾਜ ਲਈ ਸੰਗਰੂਰ ਦੇ ਵਧੀਆ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੂੰ ਵਿਖਾਇਆ ਸੰਗਰੂਰ ਦੇ ਇਕ ਪ੍ਰਾੲੀਵੇਟ ਹਸਪਤਾਲ ਵਿੱਚ ਪੁੱਜੇ ਘਰਾਚੋਂ ਦੇ ਚਾਲੀ ਵਰ੍ਹਿਆਂ ਦੇ ਨੌਜਵਾਨ ਜਗਤਾਰ ਸਿੰਘ ਜੋ ਸਿਰ ਦੀ ਸੱਟ ਕਾਰਨ ਤੁਰਨ ਫਿਰਨ ਤੋਂ ਵੀ ਆਹਰੀ ਹੈ, ਅਤੇ ਉਸਦੀ ਪਤਨੀ ਜਸਵਿੰਦਰ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦੇ ਪਤੀ ਚਾਰ ਸਾਲ ਪਹਿਲਾਂ ਇਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਏ ਸੀ ਅਤੇ ਉਸ ਦੇ ਸਿਰ ਤੇ ਗੰਭੀਰ ਸੱਟ ਲੱਗੀ ਸੀ ਜਿਸ ਦਾ ਇਲਾਜ ਕਰਵਾਉਣ ਲਈ ਉਨ੍ਹਾਂ ਨੇ ਲੱਖਾਂ ਰੁਪਏ ਖਰਚ ਦਿੱਤੇ ਪਰ ਲਗਾਤਾਰ ਚਾਰ ਸਾਲ ਹੋਣ ਕਾਰਨ ਉਹ ਹੁਣ ਇਲਾਜ ਕਰਵਾਉਣ ਤੋਂ ਅਸਮਰੱਥ ਹਨ ਉਨ੍ਹਾਂ ਨੇ ਦੱਸਿਆ ਕਿ ਜਗਤਾਰ ਸਿੰਘ ਦੇ ਇਲਾਜ ਤੇ ਲੱਖਾਂ ਦਾ ਖਰਚਾ ਆਵੇਗਾ ਜਸਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਪਰਿਵਾਰ ਤੇ ਸ਼ੁਰੂ ਤੋਂ ਹੀ ਦੁੱਖਾਂ ਦਾ ਪਹਾੜ ਟੁੱਟਿਆ ਹੋਇਆ ਹੈ। ਜਗਤਾਰ ਸਿੰਘ ਦਾ ਭਰਾ ਅਵਤਾਰ ਵੀ ਕੈਂਸਰ ਦੀ ਬੀਮਾਰੀ ਕਾਰਨ ਮੰਜੇ ਤੇ ਪਿਆ ਹੈ ਉਨ੍ਹਾਂ ਦੇ ਪਰਿਵਾਰ ਵਿੱਚ ਚਾਰ ਲੜਕੀਆਂ ਤੇ ਇੱਕ ਲੜਕਾ ਹੈ ਪਰ ਪੋਲੀਓ ਦੀ ਬੀਮਾਰੀ ਕਾਰਨ ਲੜਕਾ ਵੀ ਤੁਰ ਫਿਰ ਨਹੀਂ ਸਕਦਾ । ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਗੁਨਿੰਦਰਜੀਤ ਮਿੰਕੂ ਜਵੰਧਾ ਨੇ ਉਨ੍ਹਾਂ ਦੇ ਘਰ ਆ ਕੇ ਜਦੋਂ ਉਨ੍ਹਾਂ ਦੇ ਹਾਲਾਤ ਦੇਖੇ ਤਾਂ ਉਨ੍ਹਾਂ ਕਿਹਾ ਕਿ ਉਹ ਜਿੰਨਾ ਵੀ ਹੋ ਸਕਿਆ ਉਨ੍ਹਾਂ ਦੋਵੇਂ ਭਰਾਵਾਂ ਦਾ ਇਲਾਜ ਕਰਵਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ ਮਿੰਕੂ ਜਵੰਧਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਘਰਾਚੋਂ ਵਿਖੇ ਇਕ ਪਰਿਵਾਰ ਦੇ ਦੋ ਮੈਂਬਰ ਇਲਾਜ ਤੋਂ ਬਿਨਾਂ ਜ਼ਿੰਦਗੀ ਤੇ ਮੌਤ ਨਾਲ ਘੁਲ ਰਹੇ ਹਨ ਇਨਸਾਨੀਅਤ ਦੇ ਨਾਂ ਤੇ ਉਨ੍ਹਾਂ ਦੋਵੇਂ ਜਣਿਆਂ ਦਾ ਇਲਾਜ ਕਰਵਾਉਣ ਦਾ ਬੀੜਾ ਚੁੱਕਿਆ ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਨੂੰ ਸੰਗਰੂਰ ਦੇ ਇੱਕ ਵਧੀਆ ਹਸਪਤਾਲ ਦੇ ਡਾਕਟਰ ਨੂੰ ਵਿਖਾਇਆ ਹੈ ਅਤੇ ਉਸ ਨੇ ਇਲਾਜ ਲਈ ਸਲਾਹ ਲਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਜਿੰਨਾ ਵੀ ਹੋ ਸਕਿਆ ਉਹ ਦੋਵੇਂ ਭਰਾਵਾਂ ਦੇ ਇਲਾਜ ਵਿੱਚ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਉਣਗੇ। ਉਨ੍ਹਾਂ ਇਹ ਵੀ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਰਕਾਰਾਂ ਨੂੰ ਆਮ ਲੋਕਾਂ ਦੀਆਂ ਦੁੱਖ ਤਕਲੀਫ ਨਜ਼ਰ ਨਹੀਂ ਆਉਂਦੀ ਜਦਕਿ ਸਰਕਾਰਾਂ ਦੇ ਮੰਤਰੀ ਵੱਡੇ ਵੱਡੇ ਦਾਅਵੇ ਕਰਦੇ ਰਹਿੰਦੇ ਹਨ ।

   
  
  ਮਨੋਰੰਜਨ


  LATEST UPDATES











  Advertisements