View Details << Back

ਰਹਿਬਰ ਫਾਓੂਡੇਸ਼ਨ ਵਿਖੇ ਅਧਿਆਪਕ ਦਿਵਸ ਮਨਾਇਆ

ਭਵਾਨੀਗੜ (ਗੁਰਵਿੰਦਰ ਸਿੰਘ ) ਰਹਿਬਰ ਫਾਓੁਡੇਸ਼ਨ ਭਵਾਨੀਗੜ ਵਿਖੇ ਅਧਿਆਪਕ ਦਿਵਸ ਤੇ ਇੱਕ ਵਿਸੇਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਰਹਿਬਰ ਫਾਓੁਡੇਸ਼ਨ ਦੇ ਚੇਅਰਮੈਨ ਡਾ ਅੇਮ ਅੇਸ ਖਾਨ ਅਤੇ ਸੰਸਥਾ ਦੇ ਚੇਅਰਪਰਸਨ ਮੈਡਮ ਕਾਫਿਲਾ ਖਾਨ ਵਲੋ ਸ਼ਿਰਕਤ ਕੀਤੀ ਗਈ। ਇਸ ਮੋਕੇ ਮੋਜੂਦ ਵਿਦਿਆਰਥੀਆਂ ਨਾਲ ਅਧਿਆਪਕ ਦਿਵਸ ਤੇ ਵਿਚਾਰ ਚਰਚਾ ਹੋਈ ਜਿਸ ਵਿੱਚ ਮੋਜੂਦ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਸਾਝੇ ਕੀਤੇ। ਇਸ ਮੋਕੇ ਸੰਸਥਾ ਦੇ ਚੇਅਰਮੈਨ ਡਾ ਖਾਨ ਨੇ ਅਧਿਆਪਕ ਦਿਵਸ ਕਿਓ ਮਨਾਇਆ ਜਾਦਾ ਹੈ ਤੇ ਮੋਜੂਦ ਵਿਦਿਆਰਥੀਆਂ ਨਾਲ ਵਿਥਾਰਪੂਰਵਕ ਚਰਚਾ ਕੀਤੀ । ਓੁਹਨਾ ਆਪਣੇ ਸੰਬੋਧਨ ਚ ਕਿਹਾ ਕਿ ਵਿਦਿਆਰਥੀਆਂ ਵਲੋ ਆਪਣੇ ਅਧਿਆਪਕਾਂ ਪ੍ਰਤੀ ਦਿੱਤੀ ਜਾਦੀ ਚੰਗੀ ਸਿੱਖਿਆ ਅਤੇ ਓੁਹਨਾ ਨੂੰ ਓੁਹਨਾ ਦੇ ਟਿੱਚੇ ਤੱਕ ਪਹੁੰਚਾਓੁਣ ਲਈ ਅਧਿਆਪਕਾਂ ਦਾ ਅਹਿਮ ਰੋਲ ਸਬੰਧੀ ਜਾਣਕਾਰੀ ਸਾਝੀ ਕੀਤੀ ।ਇਸ ਮੋਕੇ ਵਿਦਿਆਰਥੀਆਂ ਵਲੋਂ ਗੁਰੂ ਦੀ ਪ੍ਰੀਭਾਸ਼ਾ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀ ਗਈ ਕਿ ਗੁਰੂ ਹੀ ਜੀਵਨ ਨੂੰ ਹਨੇਰੇ ਤੋ ਪ੍ਰਕਾਸ਼ ਵਿੱਚ ਲੈਕੇ ਆਓੁਦਾ ਹੈ ਤੇ ਅਧਿਆਪਕਾਂ ਵਲੋ ਵਿਦਿਆਰਥੀਆਂ ਨੂੰ ਸਹੀ ਸਿੱਖਿਆ ਅਤੇ ਬੱਚਿਆਂ ਦੇ ਮਿੱਥੇ ਟਿੱਚਿਆ ਨੂੰ ਪ੍ਰਾਪਤ ਕਰਨ ਲਈ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਗਿਆ । ਇਸ ਮੋਕੇ ਸਾਰੇ ਅਧਿਆਪਕਾਂ ਵਲੋ ਇੱਕਜੁੱਤਾ ਨਾਲ ਅਧਿਆਪਕ ਦਿਵਸ ਤੇ ਵਿਦਿਆਰਥੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਓੁਹ ਹਰ ਵਾਰ ਦੀ ਤਰਾ ਇਸ ਵਾਰ ਵੀ ਪੂਰੀ ਮਿਹਨਤ.ਲਗਨ ਅਤੇ ਇਮਾਨਦਾਰੀ ਨਾਲ ਵਿਦਿਆਰਥੀਆਂ ਨੂੰ ਚੰਗੀ ਅਤੇ ਓੁੱਚ ਪੱਧਰੀ ਸਿੱਖਿਆ ਦੇਣ ਲਈ ਵਚਨਵੱਧ ਹਨ।

   
  
  ਮਨੋਰੰਜਨ


  LATEST UPDATES











  Advertisements