View Details << Back

ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਓੁਰਸ ਧੂਮ ਧਾਮ ਨਾਲ ਮਨਾਇਆ
ਚਾਦਰ ਦੀ ਰਸਮ ਤੇ ਕਿਸਾਨ ਆਗੂਆਂ ਲਵਾਈ ਹਾਜਰੀ

ਭਵਾਨੀਗੜ (ਗੁਰਵਿੰਦਰ ਸਿੰਘ) ਹਰ ਸਾਲ ਦੀ ਤਰਾਂ ਇਸ ਸਾਲ ਵੀ ਬੀਤੀ ਰਾਤ ਪੀਰ ਸਯੀਅਦ ਖਾਨਗਾਹ ਬਾਬਾ ਪੀਰ ਭਵਾਨੀਗੜ ਵਿਖੇ ਸਲਾਨਾ ਓੁਰਸ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਹਰ ਧਰਮਾਂ ਦੇ ਲੋਕਾਂ ਵਲੋ ਬੜੀ ਸ਼ਰਧਾ ਨਾਲ ਹਾਜਰੀਆ ਭਰੀਆਂ ਗਈਆਂ । ਇਸ ਸਬੰਧੀ ਗੱਲਬਾਤ ਕਰਦਿਆਂ ਬਾਬਾ ਪੀਰ ਦੇ ਗੱਦੀ ਨਸ਼ੀਨ ਬਾਬਾ ਭੋਲਾ ਖਾਨ ਨੇ ਦੱਸਿਆ ਕਿ ਸ਼ਾਮ ਸੱਤ ਵਜੇ ਦੇ ਕਰੀਬ ਚਾਦਰ ਦੀ ਰਸਮ ਭਵਾਨੀਗੜ ਦੇ ਓੁਦਯੋਗਪਤੀ ਵਰਿੰਦਰ ਮਿੱਤਲ ਅਤੇ ਕਿਸਾਨ ਯੂਨੀਅਨ ਏਕਤਾ ਓੁਗਰਾਹਾ ਦੇ ਆਗੂਆਂ ਵਲੋ ਨਿਭਾਈ ਗਈ । ਰਾਤ ਦਸ ਵਜੇ ਤੱਕ ਪੰਜਾਬ ਦੇ ਮਸ਼ਹੂਰ ਕਵਾਲਾ ਨੇ ਆਪਣੇ ਫਨ ਦਾ ਮੁਜਾਹਿਰਾ ਕੀਤਾ। ਵੱਡੇ ਪੱਧਰ ਤੇ ਸ਼ਹਿਰ ਨਿਵਾਸੀਆਂ ਨੇ ਬਾਬਾ ਪੀਰ ਪਹੁੰਚ ਕੇ ਆਪਣੀਆਂ ਹਾਜਰੀਆ ਲਵਾਈਆ ਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੋਕੇ ਪੂਰੀਆ .ਛੋਲੇ ਅਤੇ ਜਲੇਬੀਆ ਦਾ ਭੰਡਾਰਾ ਅਤੁੱਟ ਵਰਤਾਇਆ ਗਿਆ । ਬਾਬਾ ਪੀਰ ਭਵਾਨੀਗੜ ਵਿਖੇ ਪਹੂੰਚੇ ਕਿਸਾਨ ਆਗੂਆਂ ਤੇ ਸਿਆਸੀ ਆਗੂਆਂ ਨੂੰ ਸਿਰੋਪਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ ।


   
  
  ਮਨੋਰੰਜਨ


  LATEST UPDATES











  Advertisements