View Details << Back

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਕੈਡਲ ਮਾਰਚ
SOI ਦੇ ਪ੍ਰਧਾਨ ਅਮਨਦੀਪ ਸਿੰਘ ਮਾਨ ਨੇ ਕੀਤੀ ਅਗਵਾਈ

ਭਵਾਨੀਗੜ (ਗੁਰਵਿੰਦਰ ਸਿੰਘ) ਬੀਤੀ ਰਾਤ ਭਵਾਨੀਗੜ੍ਹ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ 114ਵਾਂ ਜਨਮ ਦਿਹਾੜਾ ਐੱਸ ਓ ਆਈ ਮਾਲਵਾ ਜੋਨ-4 ਦੇ ਪ੍ਰਧਾਨ ਅਮਨਦੀਪ ਸਿੰਘ ਮਾਨ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢ ਕੇ ਮਨਾਇਆ ਗਿਆ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਦਾ ਵੱਡਾ ਇੱਕਠ ਹੱਥਾਂ ਵਿੱਚ ਮੋਮਬੱਤੀਆਂ, ਤਿਰੰਗੇ ਝੰਡੇ ਫੜ ਕੇ ਅਤੇ ਭਗਤ ਸਿੰਘ ਜੀ ਦੀਆਂ ਫੋਟੋਆਂ ਲੈ ਕੇ ਟਰੱਕ ਯੂਨੀਅਨ ਤੋਂ ਮੇਨ ਬਾਜ਼ਾਰ ਵਿੱਚੋਂ ਦੀ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਂਕ ਪਹੁੰਚਿਆ। ਇਸ ਮੌਕੇ ਅਮਨ ਮਾਨ ਦੀ ਯੂਥ ਟੀਮ ਵੱਲੋੰ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਤੇ ਮਿਠਾਈ ਵੰਡੀ ਗਈ ਅਤੇ ਇਨਕਲਾਬੀ ਨਾਅਰੇ ਵੀ ਲਗਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਦੇ ਨੌਜਵਾਨਾਂ ਨੂੰ ਸਰਦਾਰ ਭਗਤ ਸਿੰਘ ਵਰਗੇ ਸੂਰਮਿਆਂ ਵਾਂਗੂੰ ਚੰਗੀ ਸੇਧ ਲੈਣ ਦੀ ਲੋੜ ਹੈ ਕਿਓਂਕਿ ਅੱਜ ਦੇ ਬਹੁਤੇ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਨੇ ਜਿਸ ਕਾਰਨ ਪੰਜਾਬ ਦੀ ਜਵਾਨੀ ਗ਼ਲਤ ਦਿਸ਼ਾ ਵੱਲ ਨੂੰ ਜਾ ਰਹੀ ਹੈ। ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਜੋ ਛੋਟੀ ਉਮਰੇ ਹੀ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਜਾਨ ਤੱਕ ਵਾਰ ਗਏ ਉਹਨਾਂ ਵਰਗੇ ਬਹਾਦਰ ਸੂਰਮੇ ਦੀ ਰਾਹ ਤੇ ਚੱਲਣ ਦੀ ਅੱਜ ਸਾਨੂੰ ਸਭ ਨੂੰ ਜਰੂਰਤ ਹੈ ਤਾਂ ਕਿ ਨੌਜਵਾਨ ਚੰਗੀ ਸਿੱਖਿਆ ਲੈ ਕੇ ਸਾਡੇ ਦੇਸ਼ ਦਾ ਨਾਮ ਹੋਰ ਉੱਚਾ ਕਰ ਸਕਣ। ਓੁਹਨਾ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਜੋ ਨੌਜਵਾਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਪੰਜਾਬ ਦੇ ਗਰੀਬ ਪਰਿਵਾਰਾਂ ਦੇ ਅਤੇ ਹੋਰ ਜਰੂਰਤਮੰਦ ਨੌਜਵਾਨਾਂ ਲਈ ਚੰਗੀ ਪੜ੍ਹਾਈ ਅਤੇ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹੀ ਨੌਜਵਾਨ ਆਪਣੇ ਪਰਿਵਾਰਾਂ ਦੀ ਚੰਗੀ ਸਾਂਭ ਸੰਭਾਲ ਕਰਕੇ ਆਪਣਾ ਭਵਿੱਖ ਬਣਾ ਸਕਣ ਓੁਹਨਾ ਕਿਹਾ ਕਿ ਅਸੀਂ ਭਗਤ ਸਿੰਘ ਜੀ ਦੀ ਸੋਚ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਕਰਕੇ ਹੀ ਅਸੀਂ ਅੱਜ ਆਜ਼ਾਦ ਹਾਂ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸ਼ਹੀਦਾਂ ਦੇ ਨਾਮ ਤੇ ਹਰ ਜਿਲ੍ਹੇ ਹਰ ਸਬ ਡਵੀਜਨ ਵਿੱਚ ਇੱਕ ਇੱਕ ਯੂਨੀਵਰਸਿਟੀ ਬਣਾ ਕੇ ਗਰੀਬ ਵਰਗ ਦੇ ਨੌਜਵਾਨ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਜਿਸਦਾ ਖਰਚਾ ਬਿਲਕੁਲ ਸੀਮਿਤ ਹੋਵੇ ਤਾਂ ਜੋ ਹਰ ਵਿਦਿਆਰਥੀ ਜੋ ਆਰਥਿਕ ਤੰਗੀ ਕਾਰਨ ਚੰਗੀ ਸਿੱਖਿਆ ਨਹੀਂ ਲੈ ਸਕਦਾ ਉਹ ਵੀ ਪੜ੍ਹ ਸਕੇ। ਇਸ ਮੌਕੇ ਤੇ ਦਲਜੀਤ ਸਿੰਘ ਬਾਲਦ, ਸੁੱਖੀ ਭਿੰਡਰਾਂ, ਗੁਰਪ੍ਰੀਤ ਘਮੰਡ ਸਿੰਘ ਵਾਲਾ, ਜਗਤਾਰ ਸਿੰਘ ਬਾਲੀਆਂ, ਗੈਰੀ ਖੰਗੂੜਾ, ਗੁਰਮੁਖ ਭਿੰਡਰਾਂ, ਨਪਿੰਦਰ ਵੜਿੰਗ, ਹੰਸ ਰਾਜ ਨਫ਼ਰੀਆ, ਪ੍ਰੀਤ ਚੱਠਾ, ਬੂਟਾ ਸਿੰਘ, ਵਰਿੰਦਰ ਭਾਲ, ਜੋਨੀ ਕਾਲੜਾ ਤੋਂ ਇਲਾਵਾ ਵੱਡੇ ਕਾਫ਼ਿਲੇ ਦੇ ਰੂਪ ਵਿੱਚ ਬਸਪਾ ਅਤੇ ਐਸ ਓ ਆਈ ਦੇ ਨੌਜਵਾਨ ਆਗੂ ਮੌਜੂਦ ਸਨ।

   
  
  ਮਨੋਰੰਜਨ


  LATEST UPDATES











  Advertisements