View Details << Back

ਸੰਯੁਕਤ ਵੈਲਫੇਅਰ ਪ੍ਰੈਸ ਕਲੱਬ ਦੀ ਚੋਣ
ਗੁਰਪ੍ਰੀਤ ਗਰੇਵਾਲ ਪ੍ਰਧਾਨ .ਰਣਧੀਰ ਸਿੰਘ ਫੱਗੂਵਾਲਾ ਸਰਪਰਸਤ ਬਣੇ

ਭਵਾਨੀਗੜ (ਗੁਰਵਿੰਦਰ ਸਿੰਘ) ਸੰਯੁਕਤ ਵੈਲਫ਼ੇਅਰ ਪ੍ਰੈਸ ਕਲੱਬ ਭਵਾਨੀਗੜ੍ਹ ਦੇ ਅਹੁਦੇਦਾਰਾਂ ਦੀ ਹੋਈ ਚੋਣ ’ਚ ਗੁਰਪ੍ਰੀਤ ਸਿੰਘ ਗਰੇਵਾਲ ਨੂੰ ਕਲੱਬ ਦਾ ਪ੍ਰਧਾਨ, ਰਣਧੀਰ ਸਿੰਘ ਫੱਗੂਵਾਲਾ ਨੂੰ ਸਰਪ੍ਰਸਤ, ਜਰਨੈਲ ਸਿੰਘ ਮਾਝੀ ਨੂੰ ਜਨਰਲ ਸਕੱਤਰ ਅਤੇ ਮੁਕੇਸ਼ ਸਿੰਗਲਾ ਨੂੰ ਖਜ਼ਾਨਚੀ ਚੁਣਿਆ ਗਿਆ।ਬਾਕੀ ਅਹੁਦੇਦਾਰਾਂ ’ਚ ਮਨੋਜ਼ ਸ਼ਰਮਾਂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਦਰਸ਼ਨ ਸਿੰਘ ਸਿੱਧੂ ਅਤੇ ਤਰਸੇਮ ਕਾਂਸਲ ਮੀਤ ਪ੍ਰਧਾਨ, ਗੁਰਵਿੰਦਰ ਰੋਮੀ ਅਤੇ ਇਕਬਾਲ ਬਾਲੀ ਜੁਆਇੰਟ ਸਕੱਤਰ, ਵਿਕਾਸ ਮਿੱਤਲ ਜੁਆਇੰਟ ਖਜ਼ਾਨਚੀ, ਲਖਵਿੰਦਰਪਾਲ ਗਰਗ ਪੀ.ਆਰ.ਓ, ਸੰਜੀਵ ਝਨੇੜੀ ਪ੍ਰੈਸ ਸਕੱਤਰ, ਅਮਨਦੀਪ ਮਾਝਾ ਅਤੇ ਮਨਦੀਪ ਅੱਤਰੀ ਦਫ਼ਤਰ ਸਕੱਤਰ ਚੁਣੇ ਗਏ।
ਇਸ ਮੌਕੇ ਮੀਟਿੰਗ ’ਚ ਪਹੁੰਚੇ ਲੋਕ ਸੰਪਰਕ ਵਿਭਾਗ ਦੇ ਜੁਆਇੰਟ ਡਾਇਰੈਕਟਰ ਹਰਜੀਤ ਸਿੰਘ ਗਰੇਵਾਲ ਅਤੇ ਡੀ.ਪੀ.ਆਰ.ਓ ਸੰਗਰੂਰ ਰਾਜ ਕੁਮਾਰ ਨੂੰ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦੋਵੇ ਅਧਿਕਾਰੀਆਂ ਨੇ ਕਲੱਬ ਦੇ ਨਵੇ ਚੁਣੇ ਅਹਦੇਦਾਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਦੇਸ਼ ਦੀ ਤਰੱਕੀ ਤੇ ਜਮਹੂਰੀਅਤ ਨੂੰ ਮਜਬੂਤ ਕਰਨ ’ਚ ਹਮੇਸਾ ਹੀ ਪ੍ਰੈਸ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰਾਂ ਨੂੰ ਆਪਣੇ ਕਿੱਤੇ ਪ੍ਰਤੀ ਸਮਰਪਿਤ ਹੁੰਦਿਆਂ ਹੋਏ ਇੱਕਜੁੱਟਤਾ ਬਣਾਕੇ ਰੱਖਣੀ ਚਾਹੀਦੀ ਹੈ ਅਤੇ ਪੂਰੀ ਇਮਾਨਦਾਰੀ ਨਾਲ ਆਪਣਾ ਫਰਜ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਪ੍ਰੈੱਸ ਅਤੇ ਕਵਰੇਜ ਸਬੰਧੀ ਕਈ ਅਹਿਮ ਨੁਕਤਿਆਂ ਬਾਰੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਹਰ ਪੱਤਰਕਾਰ ਨੂੰ ਕਵਰੇਜ ਕਰਨ ਸਮੇਂ ਬਹੁਤ ਗੰਭੀਰਤਾ ਅਤੇ ਜਿੰਮੇਵਾਰੀ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਫੀਲਡ ’ਚ ਕਵਰੇਜ ਦੌਰਾਨ ਵੀ ਆਪਸੀ ਪੂਰਾ ਤਾਲਮੇਲ ਰੱਖਣ ਦੀ ਪ੍ਰਰੇਨਾ ਦਿੱਤੀ।ਇਸ ਮੌਕੇ ਮੇਜਰ ਸਿੰਘ ਮੱਟਰਾਂ, ਸੋਹਨ ਸਿੰਘ ਸੋਢੀ, ਭੀਮਾਂ ਭੱਟੀਵਾਲ, ਕ੍ਰਿਸ਼ਨ ਗਰਗ, ਰਾਜ ਕੁਮਾਰ ਖੁਰਮੀ, ਵਿਜੈ ਸਿੰਗਲਾਂ, ਇਕਬਾਲ ਸਿੰਘ ਫੱਗੂਵਾਲਾ , ਰਸ਼ਪਿੰਦਰ ਸਿੰਘ ਪ੍ਰਿੰਸ.ਮਨਦੀਪ ਕੌਰ ਮਾਝੀ, ਬੂਟਾ ਸਿੰਘ ਸਮੇਤ ਸਮੂਹ ਪੱਤਰਕਾਰ ਮੌਜੂਦ ਸਨ।


   
  
  ਮਨੋਰੰਜਨ


  LATEST UPDATES











  Advertisements