View Details << Back

ਰਵੀਦਾਸ ਕਲੋਨੀ ਭਵਾਨੀਗੜ ਚ ਸੀਵਰੇਜ ਪੈਣ ਦਾ ਕੰਮ ਸ਼ੁਰੂ
ਬਲਵਿੰਦਰ ਸਿੰਘ ਪੂਨੀਆ ਨੇ ਸਾਝੇ ਤੋਰ ਤੇ ਟੱਕ ਲਾਕੇ ਕੀਤਾ ਓੁਦਘਾਟਨ

ਭਵਾਨੀਗੜ (ਗੁਰਵਿੰਦਰ ਸਿੰਘ ) ਅੱਜ ਭਵਾਨੀਗੜ ਦੇ ਵਾਰਡ ਨੰਬਰ 5 ਅਤੇ ਰਵੀਦਾਸ ਕਲੋਨੀ ਭਵਾਨੀਗੜ ਵਿੱਚ ਸੀਵਰੇਜ ਪੈਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਜਿਸ ਦਾ ਓੁਦਘਾਟਨ ਨਗਰ ਕੋਸਲ ਭਵਾਨੀਗੜ ਦੇ ਪ੍ਰਧਾਨ ਬੀਬਾ ਸੁਖਜੀਤ ਕੋਰ ਪੂਨੀਆ ਦੇ ਪਤੀ ਬਲਵਿੰਦਰ ਸਿੰਘ ਪੂਨੀਆ ਨੇ ਖੋਪੇ ਦਾ ਗੁੱਟ ਭੰਨਣ ਤੋ ਬਾਅਦ ਟੱਕ ਲਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ । ਇਸ ਮੋਕੇ ਬਲਵਿੰਦਰ ਸਿੰਘ ਪੂਨੀਆ ਨੇ ਆਖਿਆ ਕਿ ਕੈਪਟਨ ਮੰਤਰੀ ਵਿਜੈ ਇੰਦਰ ਸਿੰਗਲਾ ਵਿਕਾਸ ਪੁਰਸ਼ ਦੇ ਨਾ ਨਾਲ ਜਾਣੇ ਜਾਦੇ ਨੇ ਤੇ ਭਵਾਨੀਗੜ ਦੇ ਜਿਸ ਵੀ ਏਰੀਆ ਚ ਕੋਈ ਵੀ ਕੰਮ ਹੋਣ ਵਾਲਾ ਹੈ ਨੂੰ ਜਲਦ ਨਿਪਟਾ ਲਿਆ ਜਾਵੇਗਾ ਓੁਹਨਾ ਕਿਹਾ ਕਿ ਲੋਕ ਕਾਗਰਸ ਪਾਰਟੀ ਤੋ ਪੂਰੇ ਸੰਤੁਸ਼ਟ ਹਨ ਅਤੇ ਆਓੁਣ ਵਾਲੀਆਂ 2022 ਦੀਆਂ ਚੋਣਾ ਨੂੰ ਮੁੜ ਕਾਗਰਸ ਪਾਰਟੀ ਹੀ ਜਿੱਤ ਦਰਜ ਕਰਵਾ ਕੇ ਮੁੜ ਸਰਕਾਰ ਬਣਾਏਗੀ। ਵਾਰਡ ਨੰਬਰ 5 ਦੇ ਕੋਸਲਰ ਬੀਬਾ ਹਰਵਿੰਦਰ ਕੋਰ ਨੇ ਦੱਸਿਆ ਕਿ ਓੁਹਨਾ ਦੇ ਵਾਰਡ ਵਿੱਚ ਬਰਸਾਤੀ ਮੋਸਮ ਦੋਰਾਨ ਪਾਣੀ ਹੀ ਪਾਣੀ ਨਜਰ ਆਓੁਦਾ ਸੀ ਤੇ ਸੀਵਰੇਜ ਦੀ ਵੱਡੀ ਸਮੱਸਿਆ ਸੀ ਤੇ ਓੁਹਨਾ ਇਸ ਸਬੰਧੀ ਕੈਬਨਿਟ ਮੰਤਰੀ ਸਿੰਗਲਾ ਨੂੰ ਵਾਰਡ ਚ ਹੋਣ ਵਾਲੇ ਕੰਮਾਂ ਸਬੰਧੀ ਜਾਣੂ ਕਰਵਾਇਆ ਤਾ ਸਿੰਗਲਾ ਸਾਹਬ ਨੇ ਝੱਟ ਸੀਵਰੇਜ ਪਾਓੁਣ ਦੇ ਕੰਮ ਸ਼ੁਰੂ ਕਰਵਾਏ । ਇਸ ਮੋਕੇ ਓੁਹਨਾ ਕੈਬਨਿਟ ਮੰਤਰੀ ਅਤੇ ਓੁਦਘਾਟਨ ਕਰਨ ਪੁੱਜੇ ਬਲਵਿੰਦਰ ਸਿੰਘ ਪੂਨੀਆ ਅਤੇ ਹੋਰ ਕੋਸਲਰਾ ਦਾ ਧੰਨਵਾਦ ਵੀ ਕੀਤਾ। ਇਸ ਮੋਕੇ ਸ਼ਹਿਰ ਦੇ ਕੋਸਲਰਾ ਸਮੇਤ ਰਵੀਦਾਸ ਕਲੋਨੀ ਦੇ ਲੋਕ ਵੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements