View Details << Back

Sad News: ਕਰਜ਼ੇ ਤੋਂ ਦੁਖੀ ਪੁਲਿਸ ਅਧਿਕਾਰੀ ਨੇ ਕੀਤੀ ਖ਼ੁਦਕੁਸ਼ੀ

ਜੀਰਾ 08/ਸਤੰਬਰ(ਸਤੀਸ਼):ਅਕਸਰ ਹੀ ਕਰਜ਼ੇ ਦੀ ਮਾਰ ਹੇਠ ਆਉਣ ਕਾਰਨ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਅੱਜ ਹਲਕਾ ਜ਼ੀਰਾ ਅੰਦਰ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕਰਜ਼ੇ ਦੇ ਦੈਂਤ ਨੇ ਪੰਜਾਬ ਪੁਲਸ ਹੋਮ ਗਾਰਡ ਦੇ ਸਬ-ਇੰਸਪੈਕਟਰ ਨੂੰ ਨਿਗਲ ਲਿਆ। ਸਬ-ਇੰਸਪੈਕਟਰ ਸੁਖਦੇਵ ਸਿੰਘ ਜੋ ਕਿ ਪੰਜਾਬ ਪੁਲਸ ਹੋਮ ਗਾਰਡ ਵਜੋਂ ਜ਼ੀਰਾ ਵਿਖੇ ਤੈਨਾਤ ਸੀ ਉਸ ਵੱਲੋਂ ਨਹਿਰ ‘ਚ ਛਲਾਂਗ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸਿਵਲ ਹਸਪਤਾਲ ਜ਼ੀਰਾ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਅਤੇ ਪੁੱਤਰ ਨੇ ਦੱਸਿਆ ਕਿ, ਸੁਖਦੇਵ ਸਿੰਘ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਰਹਿੰਦਾ ਸੀ ਅਤੇ ਉਹ ਸਵੇਰੇ ਆਪਣੀ ਡਿਊਟੀ ਲਈ ਘਰੋਂ ਨਿਕਲਿਆ ਸੀ ਪਰ ਵਾਪਸ ਨਹੀਂ ਆਇਆ। ਜਿਸ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਬੰਗਾਲੀ ਵਾਲਾ ਪੁਲ ਦੇ ਨਜ਼ਦੀਕ ਬਣੀਆਂ ਨਹਿਰਾਂ ਉੱਪਰ ਇਕ ਮੋਟਰਸਾਈਕਲ ਲਾਵਾਰਸ ਹਾਲਤ ਵਿਚ ਖੜ੍ਹਾ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਮੋਟਰਸਾਈਕਲ ਸਵਾਰ ਵੱਲੋਂ ਨਹਿਰ ‘ਚ ਛਲਾਂਗ ਲਗਾ ਦਿੱਤੀ ਗਈ ਅਤੇ ਜਦੋਂ ਉਨ੍ਹਾਂ ਨਹਿਰ ‘ਤੇ ਜਾ ਕੇ ਦੇਖਿਆ ਤਾਂ ਉਹ ਮੋਟਰਸਾਈਕਲ ਉਨ੍ਹਾਂ ਦੇ ਭਰਾ ਦਾ ਸੀ।

ਉਨ੍ਹਾਂ ਵੱਲੋਂ ਗੋਤਾਖੋਰਾਂ ਦੇ ਜ਼ਰੀਏ ਉਸ ਦੇ ਭਰਾ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਦੀ ਮ੍ਰਿਤਕ ਦੇਹ ਪੁਲਸ ਵੱਲੋਂ ਬਰਾਮਦ ਕਰ ਲਈ ਗਈ। ਉਨ੍ਹਾਂ ਦੱਸਿਆ ਕਿ ਉਸ ਦੇ ਭਰਾ ਨੂੰ ਕੁਝ ਲੋਕ ਜਿਨ੍ਹਾਂ ਨਾਲ ਉਸ ਦੇ ਭਰਾ ਦਾ ਪੈਸਿਆਂ ਦਾ ਲੈਣ-ਦੇਣ ਸੀ ਫੋਨ ਕਰਕੇ ਅਕਸਰ ਪਰੇਸ਼ਾਨ ਕਰਦੇ ਸੀ। ਜਿਸਦੇ ਚੱਲਦਿਆਂ ਉਸ ਵੱਲੋਂ ਇਹ ਕਦਮ ਚੁੱਕਿਆ ਗਿਆ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।


   
  
  ਮਨੋਰੰਜਨ


  LATEST UPDATES











  Advertisements