View Details << Back

ਬਿਜਲੀ ਸੰਕਟ .ਪੰਜਾਬ ਚ ਮੁੜ ਬੱਤੀ ਗੁੱਲ
ਬਿਜਲੀ ਵਿਭਾਗ ਨੇ ਲੋਕਾਂ ਨੂੰ ਕੀਤੀ ਅਪੀਲ

ਪਟਿਆਲਾ (ਮਾਲਵਾ ਬਿਓੂਰੋ) ਦੇਸ਼ ‘ਚ ਕੋਲੇ ਦੀ ਘਾਟ ਕਾਰਨ ਜਿੱਥੇ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਹੈ, ਉੱਥੇ ਹੀ ਪੰਜਾਬ ‘ਚ ਵੀ ਇਸ ਦਾ ਅਸਰ ਦਿਖਾਈ ਦੇ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਲੋਕਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ।ਪੀ. ਐੱਸ. ਪੀ. ਸੀ. ਐੱਲ. ਨੇ ਕਿਹਾ ਹੈ ਕਿ ਦੇਸ਼ ‘ਚ ਕੋਲੇ ਦੀ ਭਾਰੀ ਕਮੀ ਹੋ ਗਈ ਹੈ। ਇਸ ਲਈ ਲੋਕਾਂ ਨੂੰ ਆਪਣੀਆਂ ਲਾਈਟਾਂ, ਬਿਜਲੀ ਦੇ ਉਪਕਰਣ ਅਤੇ ਏਅਰ ਕੰਡੀਸ਼ਨਰ ਬੰਦ ਕਰਕੇ ਬਿਜਲੀ ਬਚਾਉਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ ਥਰਮਲ ਪਲਾਂਟਾਂ ਲਈ ਕੋਲਾ ਸੰਕਟ ਗੰਭੀਰ ਹੋ ਗਿਆ ਹੈ। ਇਸ ਵੇਲੇ ਰਾਜਪੁਰਾ ਥਰਮਲ ਪਲਾਂਟ ਅਤੇ ਤਲਵੰਡੀ ਸਾਬੋ ‘ਚ 3 ਦਿਨ ਤੋਂ ਘੱਟ ਦਾ ਕੋਲਾ ਬਚਿਆ ਹੈ, ਜਦੋਂ ਕਿ ਗੋਇੰਦਵਾਲ ਸਾਹਿਬ ਪਲਾਂਟ ‘ਚ 2 ਹਜ਼ਾਰ ਟਨ ਕੋਲਾ ਬਚਿਆ ਹੈ ਸਰਕਾਰੀ ਖੇਤਰ ਦੇ ਰੋਪੜ ਅਤੇ ਲਹਿਰਾ ਮੁਹੱਬਤ ਪਲਾਂਟਾਂ ‘ਚ 10-10 ਦਿਨ ਦਾ ਕੋਲਾ ਬਾਕੀ ਹੈ। ਸੂਤਰਾਂ ਮੁਤਾਬਕ ਅਗਲੇ ਦੋ ਤੋਂ ਤਿੰਨ ਦਿਨਾਂ ਵਿਚ 48 ਰੈਕ ਕੋਲਾ ਪੰਜਾਬ ਪਹੁੰਚ ਰਿਹਾ ਹੈ। ਇਸ ਵਿਚੋਂ ਚਾਰ ਰੈਕ ਰਾਜਪੁਰਾ, 8 ਤਲਵੰਡੀ ਸਾਬੋ ਅਤੇ 2 ਜੀ. ਵੀ. ਕੇ. ਨੂੰ ਰੋਜ਼ਾਨਾ ਆਧਾਰ ‘ਤੇ ਮਿਲਣਗੇ। 2 ਰੈਕ ਲਹਿਰਾ ਮੁਹੱਬਤ ਨੂੰ ਮਿਲਣ ਦੇ ਆਸਾਰ ਹਨ।

   
  
  ਮਨੋਰੰਜਨ


  LATEST UPDATES











  Advertisements