View Details << Back

ਮਿੰਟੂ ਤੂਰ ਬਣੇ ਲੋਕ ਸਭਾ ਹਲਕਾ ਸੰਗਰੂਰ ਦੇ ਜਰਨਲ ਸੈਕਟਰੀ
ਕੈਬਨਿਟ ਮੰਤਰੀ ਸਿੰਗਲਾ ਨੇ ਘਰ ਪੁੱਜ ਕੇ ਦਿੱਤਾ ਨਿਯੁਕਤੀ ਪੱਤਰ

ਭਵਾਨੀਗੜ (ਗੁਰਵਿੰਦਰ ਸਿੰਘ) ਇਲਾਕਾ ਭਵਾਨੀਗੜ ਦੇ ਓੁਘੇ ਸਮਾਜ ਸੇਵਕ ਅਤੇ ਕਾਗਰਸ ਪਾਰਟੀ ਤੇ ਆਗੂ ਅਤੇ ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜਦੀਕੀ ਮੰਨੇ ਜਾਦੇ ਮਿੰਟੂ ਤੂਰ ਦੇ ਪਿਛਲੇ ਦਿਨੀ ਸ਼ੋਸਲ ਮੀਡੀਆ ਤੇ ਚਲ ਰਹਿਆ ਅਟਕਲਾ ਨੂੰ ਬਿਤੇ ਕੱਲ ਓੁਸ ਵੇਲੇ ਵਿਰਾਮ ਲੰਗਾ ਜਦੋ ਸੰਗਰੂਰ ਤੋ ਵਿਧਾਇਕ ਅਤੇ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਮਿੰਟੂ ਤੂਰ ਦੇ ਨਿਵਾਸ ਸਥਾਨ ਤੇ ਪੁੱਜੇ ਅਤੇ ਓੁਹਨਾ ਨੂੰ ਕਾਗਰਸ ਪਾਰਟੀ ਵਿੱਚ ਲੋਕ ਸਭਾ ਹਲਕੇ ਦਾ ਜਰਨਲ ਸਕੱਤਰ ਦਾ ਥਾਪੜਾ ਦਿੰਦਿਆਂ ਓੁਹਨਾ ਨੂੰ ਨਿਯੁਕਤੀ ਪੱਤਰ ਸੋਪਿਆ। ਇਸ ਮੋਕੇ ਕੈਬਨਿਟ ਮੰਤਰੀ ਸਿੰਗਲਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਕਾਸ ਕਾਰਜ ਹੋਣ ਵਾਲਾ ਤੁਹਾਡੀ ਨਿਗਾ ਚ ਆਵੇ ਤਾ ਮੈਨੂੰ ਦੱਸੋ ਤਾ ਕਿ ਹਰ ਕੰਮ ਸਮੇ ਸਿਰ ਨੇਪਰੇ ਚਾੜੇ ਜਾ ਸਕਣ । ਇਸ ਮੋਕੇ ਜਿਲਾ ਪ੍ਰਧਾਨ ਗੋਬਿੰਦਰ ਸਿੰਘ ਖੰਗੂੜਾ ਵੀ ਮੋਜੂਦ ਰਹੇ ।ਇਸ ਮੋਕੇ ਨਵ ਨਿਯੁਕਤ ਜਰਨਲ ਸਕੱਤਰ ਮਿੰਟੂ ਤੂਰ ਨੇ ਓੁਹਨਾ ਦੇ ਨਿਵਾਸ ਸਥਾਨ ਤੇ ਪੁੱਜੇ ਕੈਬਨਿਟ ਮੰਤਰੀ ਸਿੰਗਲਾ ਦਾ ਧੰਨਵਾਦ ਕੀਤਾ ਓੁਥੇ ਹੀ ਓੁਹਨਾ ਵਿਸ਼ਵਾਸ ਦੁਆਇਆ ਕਿ ਓੁਹ ਕਾਗਰਸ ਪਾਰਟੀ ਦੀ ਮਜਬੂਤੀ ਲਈ ਬਣਦਾ ਹਰ ਯੋਗਦਾਨ ਦੇਣਗੇ। ਇਸ ਮੋਕੇ ਚੇਅਰਮੈਨ ਵਰਿੰਦਰ ਪੰਨਵਾ.ਗੁਰਪ੍ਰੀਤ ਕੰਧੋਲਾ.ਚੇਅਰਮੈਨ ਪਰਦੀਪ ਕੁਮਾਰ ਕੱਦ.ਰਣਜੀਤ ਸਿੰਘ ਤੂਰ.ਬਿੱਟੂ ਤੂਰ.ਦੇਵ ਸਿੰਘ .ਗੁਰਮੇਲ ਸਿੰਘ ਮੱਲੀ ਸਵਰਨ ਸਿੰਘ .ਹਰਮਨ ਸਿੰਘ ਵੀ ਮੋਜੂਦ ਸਨ

   
  
  ਮਨੋਰੰਜਨ


  LATEST UPDATES











  Advertisements