View Details << Back

ਵੱਡੀ ਖ਼ਬਰ: ਹਰਿਆਣਾ ਪੁਲਿਸ ਨੇ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਵਜ੍ਹਾ


ਝਾਸੀ: ਕ੍ਰਿਕਟਰ ਯੁਵਰਾਜ ਸਿੰਘ ਨੂੰ ਇੰਟਰਨੈੱਟ ਮੀਡੀਆ ‘ਤੇ ਅਨੁਸੂਚਿਤ ਜਾਤੀ ਨਾਲ ਸੰਬੰਧਤ ਟਿੱਪਣੀ ਕਰਨ ਦੇ ਮਾਮਲੇ ‘ਚ ਸ਼ਨਿਚਰਵਾਰ ਨੂੰ ਹਰਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਤਫ਼ਤੀਸ਼ ‘ਚ ਸ਼ਾਮਲ ਕੀਤਾ, ਜਿਸ ਤੋਂ ਬਾਅਦ ਯੁਵਰਾਜ ਸਿਘ ਨੂੰ ਪੁਲਿਸ ਵੱਲੋਂ ਫਾਰਗ਼ ਕਰ ਦਿੱਤਾ ਗਿਆ। ਯੁਵਰਾਜ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਹਿਲਾਂ ਪੁਲਿਸ ਨੇ ਮਾਮਲਾ ਜਨਤਕ ਨਹੀਂ ਕੀਤਾ।
ਪਰ ਐਤਵਾਰ ਸ਼ਾਮ ਹੁੰਦੇ-ਹੁੰਦੇ ਇਸ ਦੀ ਜਾਣਕਾਰੀ ਬਾਹਰ ਨਿਕਲ ਆਈ। ਇਸ ਮਾਮਲੇ ‘ਚ ਯੁਵਰਾਜ ਸਿੰਘ ਪਹਿਲਾਂ ਹੀ ਹਾਈ ਕੋਰਟ ਤੋਂ ਜ਼ਮਾਨਤ ਲੈ ਚੁੱਕੇ ਹਨ। ਕੋਰਟ ਨੇ ਯੁਵਰਾਜ ਸਿੰਘ ਨੂੰ ਹੁਕਮ ਦਿੱਤੇ ਕਿ ਉਹ ਹਾਂਸੀ ‘ਚ ਦਰਜ ਮਾਮਲੇ ‘ਚ ਤਫ਼ਤੀਸ਼ ‘ਚ ਸ਼ਾਮਲ ਹੋਣ। ਹੁਣ ਇਹ ਮਾਮਲਾ ਕੋਰਟ ‘ਚ ਵਿਚਾਰ ਅਧੀਨ ਹੈ। ਬੀਤੇ ਸਾਲ ਜੂਨ ਮਹੀਨੇ ਯੁਵਰਾਜ ਖਿਲਾਫ਼ ਸੋਸ਼ਲ ਐਕਟੀਵਿਸਟ ਰਜਤ ਕਲਸਨ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਸੀ।
ਪੁਲਿਸ ਵੱਲੋਂ ਮਾਮਲੇ ‘ਚ ਕਾਰਵਾਈ ਕਰਨ ਖਿਲਾਫ਼ ਸ਼ਿਕਾਇਤਕਰਤਾ ਨੇ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਯੁਵਰਾਜ ਸਿੰਘ ‘ਤੇ ਦੋਸ਼ ਹੈ ਕਿ ਬੀਤੇ ਸਾਲ ਉਨ੍ਹਾਂ ਰੋਹਿਤ ਸ਼ਰਮਾ ਤੋਂ ਲਾਈਵ ਚੈਟ ‘ਚ ਯੁਜਵਿੰਦਰ ਚਹਿਲ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਮਾਮਲੇ ‘ਚ ਨੈਸ਼ਨਲ ਅਲਾਇੰਸ ਤੇ ਦਲਿਤ ਹਿਊਮਨ ਰਾਈਟਸ ਦੇ ਕਨਵੀਨਰ ਰਜਤ ਕਲਸਨ ਨੇ ਹਾਂਸੀ ਪੁਲਿਸ ਸੁਪਰਡੈਂਟ ਨੂੰ ਸ਼ਿਕਾਇਤ ਦਿੱਤੀ ਸੀ।
ਪੁਲਿਸ ਨੇ ਸ਼ਿਕਾਇਤ ‘ਚ ਦਿੱਤੀ ਗਈ ਸੀਡੀ ਦੀ ਲੈਬ ‘ਚ ਜਾਂਚ ਕਰਵਾਈ ਸੀ। ਲੰਬੀ ਜਾਂਚ ਤੋਂ ਬਾਅਦ ਇਸੇ ਸਾਲ 14 ਫਰਵਰੀ ਨੂੰ ਹਾਂਸੀ ਪੁਲਿਸ ਨੇ ਯੁਵਰਾਜ ਸਿੰਘ ‘ਤੇ ਐੱਸਸੀ ਐੱਸਟੀ ਐਕਟ ਤਹਿਤ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਕੀਤਾ ਸੀ। ਜਿਸ ਤੋਂ ਬਾਅਦ ਯੁਵਰਾਜ ਸਿੰਘ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੋਂ ਬਾਅਦ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਤਫ਼ਤੀਸ਼ ‘ਚ ਸ਼ਾਮਲ ਹੋਣ ਦੇ ਹੁਕਮ ਦਿੱਤੇ।


   
  
  ਮਨੋਰੰਜਨ


  LATEST UPDATES











  Advertisements