View Details << Back

ਭਗਵਾਨ ਸ਼੍ਰੀ ਵਾਲਮਿਕੀ ਜੀ ਪ੍ਰਕਾਸ਼ ਓੁਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਭਵਾਨੀਗੜ ਤੋ ਰਵਾਨਾ
PS ਗਮੀ ਕਲਿਆਣ ਦੀ ਅਗਵਾਈ ਚ ਸ਼ੋਭਾ ਯਾਤਰਾ ਫਤਿਹਗੜ੍ਹ ਸਾਹਿਬ ਪੁੱਜੀ.ਥਾਂ ਥਾਂ ਭਰਾਵਾਂ ਸੁਆਗਤ

ਭਵਾਨੀਗੜ (ਗੁਰਵਿੰਦਰ ਸਿੰਘ) ਭਗਵਾਨ ਸ਼੍ਰੀ ਵਾਲਮਿਕੀ ਜੀ ਦੇ ਪ੍ਰਕਾਸ਼ ਪੁਰਵ ਜੋ ਕਿ ਭਾਰਤ ਹੀ ਨਹੀ ਦੇਸ਼ਾ ਵਿਦੇਸ਼ਾ ਦੇ ਵਿੱਚ ਧੂਮ ਧਾਮ ਨਾਲ ਮਨਾਈ ਜਾ ਰਹੀ ਹੈ ਜਿਸ ਦੇ ਚਲਦਿਆਂ ਅੱਜ ਵਾਲਮਿਕੀ ਨੋਜਵਾਨ ਸਭਾ ਇੰਡੀਆ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਪੀ ਅੇਸ ਗਮੀ ਕਲਿਆਣ ਦੀ ਅਗਵਾਈ ਹੇਠਾਂ ਤਕਰੀਬਨ ਦੋ ਸੋ ਦੇ ਕਰੀਬ ਨੋਜਵਾਨਾ ਦੇ ਜਥੇ ਸਮੇਤ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਇਹ ਸ਼ੋਭਾ ਯਾਤਰਾ ਦਾ ਆਰੰਭ ਦਿੜਬਾ ਤੋ ਹੋਇਆ ਤੇ ਅੱਜ ਭਵਾਨੀਗੜ ਦੇ ਵਾਲਮਿਕੀ ਭਵਨ ਵਿਖੇ ਇਕੱਤਰ ਹੋਏ 200 ਦੇ ਕਰੀਬ ਨੋਜਵਾਨਾ ਨਾਲ ਇਸ ਸ਼ੋਭਾ ਯਾਰਤਾ ਨੂੰ ਝੰਡਾ ਦਿਖਾਉਣ ਦੀ ਰਸਮ ਥਾਣਾ ਭਵਾਨੀਗੜ ਦੇ ਮੁੱਖੀ ਗੁਰਪ੍ਰੀਤ ਸਿੰਘ ਸਮਰਾਓ ਤੇ ਟੀਮ ਵਲੋ ਰਵਾਨਾ ਕੀਤਾ ਗਿਆ । ਇਸ ਮੋਕੇ ਗੱਲਬਾਤ ਕਰਦਿਆ ਪੀ ਅੇਸ ਗਮੀ ਕਲਿਆਣ ਨੇ ਦੱਸਿਆ ਕਿ ਵਾਲਮਿਕੀ ਨੋਜਵਾਨ ਸਭਾ ਇੰਡੀਆ ਵਲੋ ਹਰ ਸਾਲ ਦੀ ਤਰਾ ਇਸ ਸਾਲ ਵੀ ਭਗਵਾਨ ਸ਼੍ਰੀ ਵਾਲਮਿਕੀ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਤੇ ਸਭਾ ਵਲੋ ਭਾਈਚਾਰੇ ਨੂੰ ਜਾਗਰੂਕ ਕਰਨ ਲਈ ਸੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ ਓੁਹਨਾ ਦੱਸਿਆ ਕਿ ਅੱਜ ਇਹ ਯਾਤਰਾ ਭਵਾਨੀਗੜ ਤੋ ਚੱਲਕੇ ਨਾਭ.ਭਾਦਸੋ ਹੁੰਦਿਆਂ ਜਿਲਾ ਫਤਿਹਗੜ੍ਹ ਸਾਹਿਬ ਚ ਜਾਕੇ ਸਮਾਪਤ ਹੋਵੇਗੀ ਤੇ ਇਸ ਯਾਤਰਾ ਦੋਰਾਨ ਭਗਵਾਨ ਵਾਲਮਿਕੀ ਜੀ ਵਲੋ ਦਰਸਾਏ ਮਾਰਗ ਤੇ ਚੱਲਣ ਲਈ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ ਤਾ ਕਿ ਆਪਸੀ ਭਾਈਚਾਰਕ ਸਾਝ ਨੂੰ ਹੋਰ ਵੀ ਮਜਬੂਤ ਕੀਤਾ ਜਾ ਸਕੇ। ਇਸ ਮੋਕੇ ਓੁਹਨਾ ਨਾਲ ਮੁਹੰਮਦ ਅਸਲਮ ਖਾਨ ਸੂਬਾ ਮੀਤ ਪ੍ਰਧਾਨ .ਰਜਿੰਦਰ ਸਿੰਘ ਰੋਗਲਾ ਹਲਕਾ ਇਚਾਰਜ ਦਿੜਬਾ ਧਰਮ ਵੀਰ.ਜਿਲਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਜਿਲਾ ਪ੍ਰਧਾਨ ਸੁਖਵਿੰਦਰ ਸਿੰਘ ਪ੍ਰਧਾਨ ਗੁਰੀ ਮਹਿਰਾ.ਗੋਲੂ ਗੁਪਤਾ ਤੋ ਇਲਾਵਾ ਭਾਰੀ ਗਿਣਤੀ ਵਿੱਚ ਨੋਜਵਾਨ ਵੀ ਮੋਜੂਦ ਰਹੇ।

   
  
  ਮਨੋਰੰਜਨ


  LATEST UPDATES











  Advertisements