View Details << Back

ਭਗਵਾਨ ਵਾਲਮੀਕਿ ਭਵਨ ਦੀ ਓੁਸਾਰੀ ਦਾ ਕੰਮ ਸ਼ੁਰੂ
ਚੇਅਰਮੈਨ ਵਰਿੰਦਰ ਪੰਨਵਾ ਤੇ ਰਣਜੀਤ ਤੂਰ ਨੇ ਰੱਖਿਆ ਨੀਹ ਪੱਥਰ

ਭਵਾਨੀਗੜ (ਗੁਰਵਿੰਦਰ ਸਿੰਘ) ਅੱਜ ਭਵਾਨੀਗੜ੍ਹ ਵਿਖੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕਿ ਜੀ ਦੇ ਭਵਨ ਦੀ ਉਸਾਰੀ ਦਾ ਨੀਂਹ ਪੱਥਰ ਸ੍ਰ ਰਣਜੀਤ ਸਿੰਘ ਤੂਰ ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਵਰਿੰਦਰ ਸਿੰਘ ਪੰਨਵਾਂ ਚੈਅਰਮੈਨ ਬਲਾਕ ਸੰਮਤੀ ਭਵਾਨੀਗੜ੍ਹ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ ਇਸ ਉਸਾਰੀ ਲਈ ਪਿਛਲੇ ਦਿਨੀਂ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਨੇ ਭਗਵਾਨ ਵਾਲਮੀਕਿ ਜੀ ਦੇ ਜਨਮ ਦਿਹਾੜੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਅਤੇ 5ਲੱਖ ਰੁਪਏ ਦਾ ਚੈੱਕ ਭਗਵਾਨ ਵਾਲਮੀਕਿ ਕਮੇਟੀ ਨੂੰ ਦਿੱਤਾ ਸੀ ਇਸ ਦੀ ਵਰਤੋਂ ਲਈ ਅੱਜ ਉਕਤ ਆਗੂਆਂ ਵੱਲੋਂ ਨੀਂਹ ਪੱਥਰ ਰੱਖਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹਰ ਧਰਮ ਦਾ ਸਤਿਕਾਰ ਕਰਦੀ ਹੈ ਅਤੇ ਹਰ ਧਰਮ ਦੇ ਧਾਰਮਿਕ ਸਥਾਨਾਂ ਦੀ ਉਸਾਰੀ ਲਈ ਵਿੱਤੀ ਸਹਾਇਤਾ ਵੀ ਕਰਦੀ ਹੈ ਇਸ ਲਈ ਅੱਜ ਸਭ ਤੋਂ ਵੱਧ ਗਿਣਤੀ ਵਿੱਚ ਦਲਿਤ ਸਮਾਜ ਕਾਂਗਰਸ ਪਾਰਟੀ ਨਾਲ ਖੜ੍ਹਾ ਹੈ ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਵਿਕਾਸ ਪੁਰਸ਼ ਦੇ ਨਾਮ ਨਾਲ ਜਾਣੇ ਜਾਂਦੇ ਹਨ ਇਸ ਮੌਕੇ ਸ੍ਰ ਪਰਗਟ ਸਿੰਘ ਗਮੀ ਕਲਿਆਣ ਮੀਤ ਪ੍ਰਧਾਨ ਸੈਂਟਰਲ ਬਾਲਮੀਕ ਸਭਾ ਇੰਡੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਸ੍ਰੀ ਵਿਜੈ ਇੰਦਰ ਸਿੰਗਲਾ ਜੀ ਦਾ ਜਿੰਨਾ ਨੇ 5ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭਗਵਾਨ ਵਾਲਮੀਕਿ ਕਮੇਟੀ ਨੂੰ ਦਿੱਤਾ ਹੈ ਅਸੀਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਰਾ ਪੈਸਾ ਭਗਵਾਨ ਵਾਲਮੀਕਿ ਭਵਨ ਦੀ ਉਸਾਰੀ ਲਈ ਵਰਤਿਆ ਜਾਵੇਗਾ ਅਸੀਂ ਕਾਂਗਰਸ ਪਾਰਟੀ ਨਾਲ ਪਹਿਲਾਂ ਵੀ ਚਟਾਨ ਵਾਂਗ ਖੜੇ ਸੀ ਅਤੇ ਅੱਗੇ ਵੀ ਚਟਾਨ ਵਾਂਗ ਖੜਾਂਗੇ ਇਸ ਮੌਕੇ ਉਨ੍ਹਾਂ ਦੇ ਨਾਲ ਹਾਕਮ ਸਿੰਘ ਮੁਗ਼ਲ ਕਾਂਗਰਸ ਆਗੂ ਅਮਰਜੀਤ ਸਿੰਘ ਬੱਬੀ ਭਵਨ ਪ੍ਰਧਾਨ ਧਰਮਵੀਰ ਲੋਟੀਆ ਵਿੱਕੀ ਚਾਬਲੀਆ ਸ਼ਮਸ਼ੇਰ ਸਿੰਘ ਬੱਬੂ ਲਾਲ ਸਿੰਘ ਮਾਝੀ ਲਖਵੀਰ ਸਿੰਘ ਪ੍ਰਦੀਪ ਸਿੰਘ ਮੰਗੀ ਗੁਰਸੇਵਕ ਸਿੰਘ ਗੋਲੂ‌ ਰਾਜ ਕੁਮਾਰ ਅਤੇ ਹੋਰ ਵੀ ਬਹੁਤ ਸਾਰੇ ਵਿਅਕਤੀ ਹਾਜ਼ਰ ਸਨ

   
  
  ਮਨੋਰੰਜਨ


  LATEST UPDATES











  Advertisements