View Details << Back

ਭਾਕਿਯੂ ਸਿੱਧੂਪੁਰ ਦੇ ਸਾਬਕਾ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਗਰੇਵਾਲ ਸਵਰਗਵਾਸ
ਵੱਖ ਵੱਖ ਧਾਰਮਿਕ .ਸਮਾਜਿਕ ਤੇ ਸਿਆਸੀ ਆਗੂਆਂ ਕੀਤਾ ਦੁੱਖ ਦਾ ਪ੍ਰਗਟਾਵਾ

ਭਵਾਨੀਗੜ੍ਹ, 29 ਅਕਤੂਬਰ (ਗੁਰਵਿੰਦਰ ਸਿੰਘ)-
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸਾਬਕਾ ਸੂਬਾ ਜਨਰਲ ਸਕੱਤਰ ਹਰਦੇਵ ਸਿੰਘ ਗਰੇਵਾਲ (88) ਸਦੀਵੀ ਵਿਛੋੜਾ ਦੇ ਗਏ ਹਨ। ਅੱਜ ਨੇੜਲੇ ਪਿੰਡ ਸਕਰੌਦੀ ਵਿਖੇ ਕਿਸਾਨੀ ਝੰਡੇ ਲਹਿਰਾ ਕੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਇਕਾਈ ਪ੍ਰਧਾਨ ਹਰਜਿੰਦਰ ਸਿੰਘ, ਕਸ਼ਮੀਰ ਸਿੰਘ ਕਾਕੜਾ,ਜਸਵੀਰ ਸਿੰਘ ਨੰਦਗੜ੍ਹ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲਾ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਕਿਸਾਨ ਆਗੂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀ ਗਰੇਵਾਲ ਨੇ ਬਤੌਰ ਕਾਨੂੰਨਗੋ ਸੇਵਾ ਮੁਕਤੀ ਉਪਰੰਤ 20 ਸਾਲ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਵਿੱਚ ਯੋਗਦਾਨ ਪਾਇਆ ਅਤੇ ਹੁਣ ਉਹ ਢਿੱਲੇ ਹੋਣ ਕਾਰਣ ਘਰ ਵਿੱਚ ਰਹਿੰਦੇ ਸਨ।
ਮ੍ਰਿਤਕ ਕਿਸਾਨ ਆਗੂ ਹਰਦੇਵ ਸਿੰਘ ਗਰੇਵਾਲ ਦੀ ਫਾਈਲ ਫੋਟੋ


   
  
  ਮਨੋਰੰਜਨ


  LATEST UPDATES











  Advertisements