ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਇਸ ਇਜਲਾਸ ਵਿੱਚ ਪੰਜਾਬ ਦੇ ਹਰ ਹਲਕੇ ਤੋਂ 11 ਡੈਲੀਗੇਟ ਸ਼ਾਮਲ ਹੋਣਗੇ ਜਿੱਥੇ ਕਿ ਪੰਜਾਬ ਦੀਆਂ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਪਾਰਟੀ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ ਉਥੇ ਹੀ ਹਲਕਿਆਂ ਵਿੱਚ ਵਰਕਰਾਂ ਦੀ ਲਾਮਬੰਦੀ ਨੂੰ ਲੈਕੇ ਮੀਟਿੰਗਾਂ ਤੇਜ਼ ਕਰਨ ਦਾ ਸਿਲਸਿਲੇ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿੱਥੇ ਪਾਰਟੀ ਦੀ ਕੋਰ ਕਮੇਟੀ ਅਤੇ ਕੰਪੇਨ ਕਮੇਟੀ ਵੱਲੋਂ ਉਲੀਕੀ ਗਈ ਰਣਨੀਤੀ ਡੈਲੀਗੇਟਾਂ ਨਾਲ ਸਾਂਝੀ ਕੀਤੀ ਜਾਵੇਗੀ ਉਥੇ ਹੀ ਪਾਰਟੀ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਅਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਹਰ ਇੱਕ ਡੈਲੀਗੇਟ ਨੂੰ ਮਿਲਕੇ ਉਸਦੇ ਹਲਕੇ ਸਬੰਧੀ ਜ਼ਮੀਨੀ ਪੱਧਰ ਦੀ ਜਾਣਕਾਰੀ ਪ੍ਰਾਪਤ ਕਰਨਗੇ ਅਤੇ ਨਾਲ ਹੀ ਹਲਕਿਆਂ ਵਿੱਚ ਅਹੁਦੇਦਾਰਾਂ ਤੇ ਵਰਕਰਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਹੱਲ ਵੀ ਮੌਕੇ ਤੇ ਹੀ ਕਰਨਗੇ।ਮਾਨ ਨੇ ਅਖ਼ੀਰ ਵਿੱਚ ਬੋਲਦਿਆਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਆਪਣੇ ਆਪ ਨੂੰ ਏਨੀ ਮਜ਼ਬੂਤ ਕਰ ਰਹੀ ਹੈ ਕਿ ਲੋੜ ਪੈਣ ਤੇ ਇਕੱਲਿਆਂ ਵੀ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਜ਼ਮੀਨੀ ਪਕੜ ਰੱਖਣ ਵਾਲੇ ਅਤੇ ਸਾਫ਼ ਸੁਥਰੀ ਛਵੀ ਰੱਖਣ ਵਾਲੇ ਉਮੀਦਵਾਰ ਮੈਦਾਨ ਵਿੱਚ ਉਤਾਰੇ ਜਾ ਸਕਣ ਅਤੇ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਅਤੇ ਮਾਫੀਆ ਰਾਜ ਤੋਂ ਨਿਜਾਤ ਦਿਵਾਈ ਜਾ ਸਕੇ।" />