View Details << Back

ਹੈਰੀਟੇਜ ਸਕੂਲ ਦੇ "ਪ੍ਰਯਾਸ"ਵਲੋ ਦਿਵਾਲੀ ਤੇ ਲੋੜਵੰਦਾ ਨੂੰ ਕਪੜੇ ਤੇ ਬੂਟ ਵੰਡੇ
ਦਿਲ ਨੂੰ ਮਿਲਦੈ ਸਕੂਨ.ਸਮੂਹ ਦੇਸ਼ ਵਾਸੀਆਂ ਨੂੰ ਦਿਵਾਲੀ ਦੀਆਂ ਦਿੱਤੀਆਂ ਮੁਬਾਰਕਾ

ਭਵਾਨੀਗੜ (ਗੁਰਵਿੰਦਰ ਸਿੰਘ) 2 ਨਵੰਬਰ 2021: ਭਵਾਨੀਗੜ੍ਹ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹੈਰੀਟੇਜ ਪਬਲਿਕ ਸਕੂਲ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਪ੍ਰਯਾਸ ਗਤੀਵਿਧੀਆਂ ਦੇ ਤਹਿਤ ਬਿਤੇ ਦਿਨੀ ਕਸਬੇ ਦੇ ਕੇਂਦਰ ਮੰਡੀ ਵਿਖੇ ਵਿਦਿਆਰਥੀਆਂ, ਟੀਚਿੰਗ ,ਨਾਨ-ਟੀਚਿੰਗ ਸਟਾਫ਼ ਅਤੇ ਸਕੂਲ ਮਨੇਜਮੈਂਟ ਸਮੇਤ ਇੱਕ ਸਾਂਝਾ ਉਪਰਾਲਾ ਕੀਤਾ ਗਿਆ। ਜਿਸ ਵਿਚ ਲੋੜਵੰਦ ਬੱਚਿਆਂ ਨੂੰ ਕੱਪੜੇ ,ਬੈਗ, ਜੁੱਤੀਆਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਸਕੂਲ ਵੱਲੋਂ ਦਾਨ ਕੀਤਾ ਗਿਆ। ਇਹ ਇਕ ਛੋਟਾ ਜਿਹਾ ਉਪਰਾਲਾ ਗਰੀਬੀ ਦੀ ਮਾਰ ਹੇਠਾਂ ਆਏ ਲੋਕਾਂ ਲਈ ਆਉਣ ਵਾਲੀ ਕਰੂਰ ਸਰਦੀ ਖੁਸ਼ ਰਹਿਣ ਲਈ ਵਰਦਾਨ ਸਾਬਿਤ ਹੋਵੇਗਾ ਕਿਉਂਕਿ ਕਰੋਨਾ ਮਹਾਂਮਾਰੀ ਦੇ ਕਾਰਨ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਬੱਚਿਆਂ ਅਤੇ ਜ਼ਰੂਰਤਮੰਦ ਲੋਕਾਂ ਦੇ ਚਿਹਰਿਆਂ ਉੱਤੇ ਬਹੁਤ ਜ਼ਿਆਦਾ ਖੁਸ਼ੀ ਨਜਰ ਆਈ। ਸਾਰੇ ਲੋਕਾਂ ਨੂੰ ਸਕੂਲ ਵੱਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ। ਇਸ ਮੋਕੇ ਸਕੂਲ ਪ੍ਰਿੰਸੀਪਲ ਮੈਡਮ ਮੀਨੂੰ ਸੂਦ ਅਤੇ ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਨੇ ਆਖਿਆ ਕਿ ਸਮੇ ਸਮੇ ਤੇ ਪ੍ਰਯਾਸ ਵਲੋ ਵੱਖ ਵੱਖ ਓੁਪਰਾਲੇ ਕੀਤੇ ਜਾਦੇ ਹਨ ਅਤੇ ਸਮਾਜ ਭਲਾਈ ਦੇ ਕੰਮਾਂ ਵਿੱਚ ਯੋਗਦਾਨ ਪਾਓੁਣ ਨਾਲ ਸਕੂਲ ਦੇ ਵਿਦਿਆਰਥੀਆਂ ਵਿੱਚ ਸਮਾਜ ਸੇਵਾ ਕਰਨ ਦੀ ਇੱਛਾ ਸ਼ਕਤੀ ਵੱਧਦੀ ਹੈ ਅਤੇ ਸਕੂਲ ਦੇ ਸਟਾਫ ਅਤੇ ਮੈਨੇਜਮੈਟ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਦਿਲ ਨੂੰ ਬਹੁਤ ਸਕੂਨ ਮਿਲਦਾ ਹੈ । ਓੁਹਨਾ ਦੱਸਿਆ ਕਿ ਹੈਰੀਟੇਜ ਪਬਲਿਕ ਸਕੂਲ ਭਵਾਨੀਗੜ ਵਲੋ ਹਰ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਯਾਸ ਵਲੋ ਸਮਾਜ ਸੇਵਾ ਲਈ ਵੱਖ ਵੱਖ ਓੁਪਰਾਲੇ ਕੀਤੇ ਜਾਦੇ ਹਨ। ਇਸ ਮੋਕੇ ਸਕੂਲ ਦੇ ਚੇਅਰਮੈਨ ਅਨਿਲ ਮਿੱਤਲ ਨੇ ਪਾਵਨ ਤਿਓੁਹਾਰ ਦਿਵਾਲੀ ਦੀਆਂ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਪੰਜਾਬੀਆਂ ਨੂੰ ਮੁਬਾਰਕਾ ਦਿੱਤੀਆਂ ਅਤੇ ਕਾਮਨਾ ਕੀਤੀ ਕਿ ਆਓੁਣ ਵਾਲਾ ਸਮਾਂ ਸਾਰੀ ਮਨੁੱਖਤਾ ਲਈ ਖੁਸ਼ੀਆ ਖੇੜੇ ਲੈਕੇ ਆਵੇ।

   
  
  ਮਨੋਰੰਜਨ


  LATEST UPDATES











  Advertisements