View Details << Back

ਲੋਕ ਇਨਸਾਫ਼ ਪਾਰਟੀ ਦਾ ਇਜਲਾਸ 14 ਨੂੰ ਮੋਗਾ ਚ
ਤਲਵਿੰਦਰ ਮਾਨ ਵੱਲੋਂ ਮੀਟਿੰਗਾਂ ਦਾ ਦੌਰ ਜਾਰੀ

ਸੰਗਰੂਰ (ਮਾਲਵਾ ਬਿਯੂਰੋ) ਲੋਕ ਇਨਸਾਫ ਪਾਰਟੀ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸੰਗਰੂਰ ਤਲਵਿੰਦਰ ਸਿੰਘ ਮਾਨ ਵੱਲੋਂ ਹਲਕਾ ਸੰਗਰੂਰ ਵਿਖੇ 14 ਨਵੰਬਰ ਨੂੰ ਮੋਗਾ ਵਿਖੇ ਲੋਕ ਇਨਸਾਫ਼ ਪਾਰਟੀ ਦੇ ਅਹੁਦੇਦਾਰਾਂ ਦਾ ਹੋਣ ਵਾਲੇ ਇਜਲਾਸ ਲਈ ਤਿਆਰੀਆਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ ਉਨ੍ਹਾਂ ਵਲੋਂ ਹਲਕੇ ਅੰਦਰ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਤੇ ਜਨਸੰਪਰਕ ਮੁਹਿੰਮ ਚਲਾਈ ਜਾ ਰਹੀ ਹੈ। ਮਾਨ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਵੱਲੋਂ 14 ਨਵੰਬਰ ਨੂੰ ਮੋਗਾ ਵਿਖੇ 117 ਹਲਕਿਆਂ ਦੇ ਅਹੁਦੇਦਾਰਾਂ ਦਾ ਇਜਲਾਸ ਸੱਦਿਆ ਗਿਆ ਹੈ ਜਿਸ ਵਿਚ ਲੋਕ ਇਨਸਾਫ ਪਾਰਟੀ ਦੇ 117 ਹਲਕਿਆਂ ਦੇ ਸੀਨੀਅਰ ਅਹੁਦੇਦਾਰ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰਾਂ ਦਾ ਇਜਲਾਸ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਵਿੱਚ ਹੋਵੇਗਾ ਤੇ ਇਹ ਇਜਲਾਸ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਸੇਧ ਦੇਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਜੀਤ ਬੈਂਸ ਇਸ ਦਿਨ ਪੰਜਾਬ ਭਰ ਦੇ ਅਹੁਦੇਦਾਰਾਂ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਏਜੰਡਾ ਤੇ ਪ੍ਰੋਗਰਾਮ ਦੇਣਗੇ ਜਿਸ ਦੇ ਅਨੁਸਾਰ ਸਾਰੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 2022 ਵਿੱਚ ਪੰਜਾਬ ਅੰਦਰ ਲੋਕ ਇਨਸਾਫ ਪਾਰਟੀ ਦੀ ਸਰਕਾਰ ਹਰ ਹੀਲੇ ਬਣੇਗੀ ਅਤੇ ਪੰਜਾਬ ਨੂੰ ਨਸ਼ਾ, ਕਰਜ਼ੇ ਤੇ ਸਮਾਜਿਕ ਬੁਰਾਈਆਂ ਦੀ ਦਲ-ਦਲ ਵਿੱਚੋਂ ਬਾਹਰ ਕੱਢਣ ਦਾ ਹਰ ਯਤਨ ਕੀਤਾ ਜਾਵੇਗਾ।

   
  
  ਮਨੋਰੰਜਨ


  LATEST UPDATES











  Advertisements