View Details << Back

ਤੇਲ ਦੀਆਂ ਅਸਮਾਨੀ ਚੜੀਆ ਕੀਮਤਾਂ ਤੇ ਟੈਕਸ ਮਾਫੀ ਦੀ ਮੰਗ ਨੂੰ ਲੈਕੇ ਸਕੂਲ ਵੈਨਾ ਦਾ ਚੱਕਾ ਜਾਮ
ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਨੇ ਸੜਕ ਕਿਨਾਰੇ ਬੱਸਾਂ ਖੜਾਕੇ ਜਤਾਇਆ ਰੋਸ

ਭਵਾਨੀਗੜ (ਗੁਰਵਿੰਦਰ ਸਿੰਘ) ਫੇਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨਜ਼ ਆਫ ਪੰਜਾਬ ਦੇ ਸੱਦੇ ਤੇ ਪੰਜਾਬ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਨੇ 13 ਨਵੰਬਰ ਨੂੰ ਸਿੱਖਿਆ ਬਚਾਓ—ਪੰਜਾਬ ਬਚਾਓ ਮੁਹਿੰਮ ਵਿੱਚ ਭਾਗ ਲਿਆ। ਇਹ ਮੁਹਿੰਮ ਫੈਡਰੇਸ਼ਨ ਅਤੇ ਜੈਕ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸ਼ੁਰੂ ਹੋਈ। ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਸੜਕਾਂ ਉੱਪਰ ਹਜ਼ਾਰਾਂ ਦੀ ਗਿਣਤੀ ਵਿੱਚ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਖੜਾ ਕੇ ਰੋਸ ਪ੍ਰਗਟ ਕੀਤਾ ਗਿਆ. ਜਿਹਨਾਂ ਉੱਪਰ ਸੰਸਥਾਵਾਂ ਨਾਲ ਸਬੰਧਤ ਵੱਖ—ਵੱਖ ਮੰਗਾਂ ਲਿਖੀਆਂ ਹੋਈਆਂ ਸਨ। ਸੰਸਥਾਵਾਂ ਦੀ ਮੰਗ ਹੈ ਕਿ ਬੱਚਿਆਂ ਦੀਆਂ ਮਾਵਾਂ ਨੂੰ ਬੱਸਾਂ ਦਾ ਸਫਰ ਫਰੀ ਹੈ ਪਰੰਤੂ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਬੱਸਾਂ ਦਾ ਟੈਕਸ ਦੇਣਾ ਪੈਂਦਾ ਹੈ ਜਿਸ ਦਾ ਅਸਰ ਸਿੱਧੇ ਜਾਂ ਅਸਿੱਧੇ ਤੌਰ ਤੇ ਵਿਦਿਆਰਥੀਆਂ ਦੇ ਮਾਪਿਆਂ ਦੀ ਜੇਬ ਉੱਪਰ ਪੈਂਦਾ ਹੈ। ਇਸ ਤੋਂ ਇਲਾਵਾ ਸਕੂਲਾਂ ਉੱਪਰ ਕਮਰਸ਼ੀਅਲ ਬਿਜਲੀ ਦਾ ਬਿੱਲ ਲੱਗਦਾ ਹੈ ਜਦੋਂ ਕਿ ਇਹ ਬਿੱਲ ਨਾਰਮਲ ਹੋਣਾ ਚਾਹੀਦਾ ਹੈ। ਫੈਡਰੇਸ਼ਨ ਦੀ ਮੰਗ ਹੈ ਕਿ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੀਆਂ ਇਹ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਪ੍ਰਾਪਰਟੀ ਟੈਕਸ ਅਤੇ ਹੋਰ ਕਿਸਮ ਦੇ ਟੈਕਸਾਂ ਤੋਂ ਮੁਕਤ ਹੋਣੀਆਂ ਚਾਹੀਦੀਆਂ ਹਨ ਅਤੇ ਇਹਨਾਂ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਵੱਲੋਂ ਪੰਜ ਲੱਖ ਰੁਪਏ ਦਾ ਬੀਮਾ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਸੈਲਫ ਫਾਇਨਾਂਸਡ ਸੰਸਥਾਵਾਂ ਵਿਚ ਲਗਭਗ 35 ਲੱਖ ਵਿਦਿਆਰਥੀ ਪੜ੍ਹਦੇ ਹਨ ਅਤੇ 7 ਲੱਖ ਪਰਿਵਾਰ ਇਹਨਾਂ ਸੰਸਥਾਵਾਂ ਨਾਲ ਰੁਜ਼ਗਾਰ ਦੇ ਤੌਰ ਤੇ ਜੁੜੇ ਹੋਏ ਹਨ। ਇਸ ਮੌਕੇ ਜ਼ਿਲ੍ਹਾ ਸੰਗਰੂਰ ਦੇ ਪ੍ਰਤੀਨਿਧ ਕੰਵਲਜੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਪ੍ਰਦਰਸ਼ਨ ਵਿੱਚ ਲਗਭਗ 1500 ਬੱਸਾਂ ਨੇ ਭਾਗ ਲਿਆ। ਇਸ ਪ੍ਰਦਰਸ਼ਨ ਦੌਰਾਨ ਟਰੈਫਿਕ ਵਿੱਚ ਕੋਈ ਵਿਘਨ ਨਹੀਂ ਪਾਇਆ ਗਿਆ। ਇਸ ਸਿੱਖਿਆ ਬਚਾਓ—ਪੰਜਾਬ ਬਚਾਓ ਮੁਹਿੰਮ ਵਿੱਚ ਪੰਜਾਬ ਦੇ ਸਾਰੇ ਸਕੂਲਾਂ ਨਾਲ ਸੰਬੰਧਿਤ ਟਰਾਂਸਪੋਰਟਰਾਂ ਨੇ ਵੀ ਭਾਗ ਲਿਆ। ਇਸ ਮੌਕੇ ਹਾਜ਼ਰ ਮੈਂਬਰ ਸੰਜੈ ਗੁਪਤਾ, ਅਨਿੱਲ ਮਿੱਤਲ, ਬੀਰਇੰਦਰ ਸਿੰਘ, ਮਾਲਵਿੰਦਰ ਸਿੰਘ, ਸ਼ਿਵ ਕੁਮਾਰ ਆਰੀਆ, ਭੂਸ਼ਣ ਗੁਪਤਾ ਨੇ ਸਾਂਝੇ ਤੌਰ ਤੇ ਕਿਹਾ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਚੰਨੀ ਸਰਕਾਰ ਸੰਸਥਾਵਾਂ ਦੀਆਂ ਮੰਗਾਂ ਉੱਪਰ ਧਿਆਨ ਦੇਵੇਗੀ।

   
  
  ਮਨੋਰੰਜਨ


  LATEST UPDATES











  Advertisements