View Details << Back

ਲਿਪ ਨੇ 117 ਵਿਧਾਨ ਸਭਾ ਹਲਕਿਆਂ ਚ ਆਪਣੀ ਹੋਦ ਦਾ ਕੀਤਾ ਪ੍ਰਗਟਾਵਾ.
ਇਜਲਾਸ ਨੇ ਧਾਰਿਆ ਰੈਲੀ ਦਾ ਰੂਪ.ਸੂਬੇ ਚ ਪੰਜ ਵੱਡੀਆਂ ਰੈਲੀਆ ਦਾ ਅੇਲਾਨ

ਮੋਗਾ/ਬਾਘਾਪੁਰਾਣਾ, 14 ਨਵੰਬਰ (ਮਾਲਵਾ ਬਿਓੂਰੋ) ਲੋਕ ਇਨਸਾਫ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਵਿਖੇ ਪਾਰਟੀ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਕੀਤੇ ਗਏ ਅਹੁਦੇਦਾਰਾਂ ਦੇ ਅਜਲਾਸ ਨੇ ਜਿੱਥੇ
ਰੈਲੀ ਦਾ ਰੂਪ ਅਖਤਿਆਰ ਕਰ ਲਿਆ, ਉੱਥੇ ਇਹ ਸਾਬਤ ਕਰ ਦਿੱਤਾ ਕਿ ਲਿਪ ਦੀ ਪੰਜਾਬ 117ਵਿਧਾਨ ਸਭਾ ਹਲਕਿਆਂ ਤੇ ਪਕੜ ਹੈ। ਇਸ ਮੋਕੇ ਤੇ 117 ਹਲਕਿਆਂ ਦੇ ਅਹੁਦੇਦਾਰਾਂ ਨੇ ਵੱਖ ਵੱਖ ਮੇਜ ਲਾ ਕੇ ਆਪਣੀ ਹੋਂਦ ਦਿਖਾਈ। ਅਜਲਾਸ ਦੋਰਾਨ ਪਾਰਟੀ ਪ੍ਰਧਾਨ ਸ.ਸਿਮਰਜੀਤ ਬੈਂਸ ਦੇ ਸੰਬੋਧਨ ਕਰਨ ਤੋਂ ਪਹਿਲਾਂ ਕਿਸਾਨ ਅਮਦੋਲਨ ਦੋਰਾਨ ਸ਼ਹੀਦ ਹੋਏ ਕਿਸਾਨਾ ਨੂੰ 2ਮਿੰਟ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਉਪਰੰਤ ਉਨਾ ਸਮੁਚੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਲੋਕ ਇਨਸਾਫ ਪਾਰਟੀ ਦਾ ਜਨਮ ਜੇਲ ਦੀ ਕਾਲ ਕੋਠਰੀ
ਵਿੱਚ ਹੋਇਆ ਹੈ। ਜਿਸ ਦੇ ਅਹੁਦੇਦਾਰਾਂ ਲੋਕਾਂ ਨੂੰ ਇਨਸਾਫ ਦੁਆਉਣ ਲਈ ਹਰ ਤਰਾਂ ਦੀਆਂ ਕੁਰਬਾਨੀਆਂ ਦਿੱਤੀਆਂ। ਉਨਾ ਕਿਹਾ ਕਿ ਰਵਾਇਤੀ ਸਿਆਸੀ ਪਾਰਟੀਆਂ ਨੇ ਸਿਆਸਤ ਨੂੰ ਲੋਕ ਸੇਵਾ ਦੀ ਥਾਂ ਤੇ ਵਪਾਰ ਬਣਾ ਰੱਖਿਆ ਹੈ, ਪ੍ਰੰਤੂ ਲੋਕ ਇਨਸਾਫ ਪਾਰਟੀ ਸਿਆਸਤ ਨੂੰ ਦੇਸ਼ ਸੇਵਾ ਸਮਝਦੀ ਹੈ। ਉਨਾ ਅਪੀਲ ਕੀਤੀ ਕਿ ਸਾਰੇ ਹਲਕਿਆਂ ਦੇ ਅਹੁਦੇਦਾਰ ਆਪੋ ਆਪਣੇ ਸੁਝਾਅ ਦੇ ਕੇ ਜਾਣ ਕਿ ਉਹ ਇਕਲਿਆਂ ਚੋਣ ਲੜਨ ਲਈ ਤਿਆਰ ਜਾਂ ਗੱਠ ਜੋੜ ਕਰਨਾ ਚਾਹੁੰਦੇ ਹਨ ਅਤੇ
ਜੇਕਰ ਗੱਠ ਜੋੜ ਕਰਨਾ ਹੈ ਤਾਂ ਕਿਸ ਪਾਰਟੀ ਨਾਲ ਕੀਤਾ ਜਾਵੇ। ਉਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਵਿਰੋਧ ਦੀ ਰਾਜਨੀਤੀ ਨਹੀ ਕਰਦੀ ਜੇਕਰ ਸਰਕਾਰ ਕੋਈ ਚੰਗਾਂ ਕੰਮ ਕਰੇ ਤਾਂ ਉਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨਾ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਨੇ ਰੇਤਾ
5.50 ਰੁਪਏ ਫੁੱਟ ਕੀਤਾ ਹੈ ਉਸ ਦੀ ਲੋਕ ਇਨਸਾਫ ਪਾਰਟੀ ਸ਼ਲਾਘਾ ਕਰਦੀ ਹੈ, ਪ੍ਰੰਤੂ ਪੋਣੇ ਪੰਦਰਾਂ ਸਾਲ ਦੀ ਕਾਲਾ ਬਜਾਰੀ ਕਿਸ ਨੇ ਕੀਤੀ। ਉਨਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ ਸ਼ਲਾਘਾ ਕਰਦੇ ਹੋਏ ਕਿਹਾ ਚੰਗੀ ਗਲ ਹੈ ਕਿ ਹੁਣ ਨਜਾਇਜ ਚਲਦੀਆਂ ਬਸਾਂ ਤੇ ਨਕੇਲ ਕਸੀ ਜਾ ਰਹੀ ਹੈ ਪ੍ਰੰਤੁ ਪਿਛਲੇ ਸਮੇ ਵਿੱਚ ਚਲਦੀਆਂ ਨਜਾਇਜ ਬਸਾਂ ਦੀ ਕਮਾਈ
ਕਿਨ੍ਹਾ ਦੀਆਂ ਜੇਬਾ ਵਿੱਚ ਗਈ ਇਸ ਬਾਰੇ ਵੀ ਪੰਜਾਬ ਦੇ ਲੋਕ ਰਵਾਇਤੀ ਸਿਆਸੀ ਪਾਰਟੀਆਂ ਤੋਂ ਜਵਾਬ ਮੰਗਦੇ ਹਨ। ਬੈਂਸ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵਰ੍ਹਦੇ ਹੋਏ ਕਿਹਾ ਕਿ 2017 ਵਿੱਚ ਲੁਧਿਆਣਾ ਦੀ ਧਰਤੀ ਤੇ ਉਨਾ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਤੋਂ ਦਿੱਲੀ ਨੂੰ ਜਾ ਰਹੇ ਦਰਿਆਈ ਪਾਣੀ ਦੀ ਕੀਮਤ ਪੰਜਾਬ ਸਰਕਾਰ ਨੂੰ ਦੇਣਗੇ, ਜੋ ਕਿ ਨਾਮ ਮਾਤਰ ਬਣਦੀ ਹੈ ਜਿਹਸ ਨਾਲ ਰਾਜਸਥਾਨ ਤੋ ਲੈਣ ਵਾਲੇ 16 ਲੱਖ ਕਰੋੜ ਰੁਪਏ ਵਸੂਲਣ ਦਾ ਰਾਹ ਪੱਧਰਾ ਹੋ ਜਾਵੇਗਾ ਪ੍ਰੰਤੂ ਪੋਣੇ ਪੰਜ
ਸਾਲ ਲੰਘ ਜਾਣ ਦੇ ਬਾਵਜੂਦ ਇਕ ਪੈਸਾ ਵੀ ਨਹੀ ਦਿੱਤਾ ਅਤੇ ਹੁਣ ਪੰਜਾਬ ਦੇ ਲੋਕਾਂ ਨੂੰ ਗਰੰਟੀਆਂ ਦੇਣ ਦੇ ਡਰਾਮੇ ਕਰਦਾ ਨਜਰ ਆ ਰਿਹਾ ਹੈ। ਉਨਾ ਵਿਸ਼ਵਾਸ਼ ਦੁਆਇਆ ਕਿ ਪੰਜਾਬ ਵਿੱਚ ਲੋਕ ਇਨਸਾਫ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਬਣਨ ਤੇ ਭ੍ਰਿਸ਼ਟਾਚਾਰ ਰਹਿਤ
ਪ੍ਰਸਾਸ਼ਨ ਮੁਹਈਆ ਕਰਵਾਇਆ ਜਾਵੇਗਾ ਅਤੇ ਰਾਜਸਥਾਨ ਤੋਂ ਪਾਣੀ ਦੀ ਕੀਮਤ ਵਸੂਲ ਕਰਕੇ ਪੰਜਾਬ ਨੂੰ ਕਰਜਾ ਮੁਕਤ ਕਰਦੇ ਹੋਏ ਦੇਸ਼ ਦਾ ਸਭ ਤੋਂ ਅਮੀਰ ਸੂਬਾ ਬਣਾਇਆ ਜਾਵੇਗਾ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਵਿਦੇਸ਼ਾ ਵਿੱਚ ਜਾਣ ਤੋਂ ਰੋਕਿਆ ਜਾਵੇ। ਉਨਾ 117 ਹਲਕਿਆਂ
ਦੇ ਅਹੁਦੇਦਾਰਾਂ ਨੂੰ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪੁਹੰਚਾਉਣ ਅਤੇ ਆਪੋ ਆਪਣੇ ਹਲਕੇ ਵਿੱਚ ਘੱਟੋ ਘੱਟ 20-20 ਬੋਰਡ ਲਾਉਣ ਜਿਸ ਤੇ ਆਪਣੇ ਸੰਪਰਕ ਨੰਬਰ ਦਿਓ ਤਾਂ ਜੋ ਪੰਜਾਬ ਦੇ ਲੋਕ ਜੋ ਪਾਰਟੀ ਨਾਲ ਜੁੜਨਾ ਚਾਹੁੰਦੇ ਹਨ ਉਨਾ ਨੂੰ ਰਸਤਾ ਮਿਲ
ਸਕੇ। ਉਨਾ ਕਿਹਾ ਕਿ ਲੋਕ ਇਨਸਾਫ ਪਾਰਟੀ ਨੂੰ ਮੁਹੱਲਾ ਪਾਰਟੀ ਦੱਸਣ ਵਾਲਿਆਂ ਦੀਆਂ ਅੱਖਾਂ ਖੋਲ੍ਹਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਆਂਮ ਲੋਕਾਂ ਤੱਕ ਪੁਹੰਚਾਉਣ ਲਈ ਪੰਜਾਬ ਵਿੱਚ ਪੰਜ ਰੈਲੀਆਂ ਕੀਤੀਆਂ ਜਾਣਗੀਆਂ ਜਿਨਾ ਵਿੱਚ ਇਕ ਮਾਝਾ, ਇਕ ਦੁਆਬਾ ਅਤੇ ਤਿੰਨ
ਮਾਲਵਾ ਵਿੱਚ ਕੀਤੀਆਂ ਜਾਣਗੀਆਂ। ਅਜਲਾਸ ਦੋਰਾਨ ਕੋਰ ਕਮੇਟੀ ਮੈਬਰਾਂਨ ਅਮਰੀਕ ਸਿੰਘ ਵਰਪਾਲ, ਕਿਸਾਨ ਵਿੰਗ ਦੇ ਪ੍ਰਧਾਨ ਰਣਧੀਰ ਸਿੰਘ ਸਿਵੀਆ, ਯੂਥ ਵਿੰਗ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ, ਜਰਨੈਲ ਸਿੰਘ ਨੰਗਲ, ਪਰਮਜੀਤ ਸਿੰਘ ਮਾਨ, ਦੀਪਇੰਦਰ ਸਿੰਘ
ਬਰਾੜ ਅਤੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਸ਼ਸ਼ੀ ਮਲਹੋਤਰਾ ਨੇ ਵੀ ਸੰਬੋਧਨ ਕਰਦੇ ਹੋਏ ਵਿਸ਼ਵਾਸ਼ ਦੁਆਇਆ ਕਿ ਲੋਕ ਇਨਸਾਫ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜਨ ਦੇ ਯੋਗ ਹੈ। ਇਸ ਮੋਕੇ ਤੇ ਪਾਰਟੀ ਦੇ ਸਰਪ੍ਰਸਤ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਸਮੁੱਚੇ ਪੰਜਾਬ ਦੇ ਅਹੁਦੇਦਾਰਾਂ ਅਤੇ ਸਮਾਗਮ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹੋਏ ਐਲਾਨ ਕੀਤਾ ਕਿ ਲੋਕ ਇਨਸਾਫ ਪਾਰਟੀ ਵਲੋਂ ਪਹਿਲੀ ਰੈਲੀ ਲੁਧਿਆਣਾ ਦੇ ਹਲਕਾ ਉੱਤਰੀ ਵਿਖੇ ਪਾਰਟੀ ਦੇ ਜਨਰਲ ਸਕੱਤਰ, ਕੋਰ ਕਮੇਟੀ ਮੈਂਬਰ, ਕਿਸਾਨ ਵਿੰਗ ਦੇ ਪ੍ਰਧਾਨ ਅਤੇ ਹਲਕਾ ਉੱਤਰੀ ਦੇ ਇੰਚਾਰਜ ਰਣਧੀਰ ਸਿੰਘ ਸਿਵੀਆ ਦੀ ਅਗਵਾਈ ਹੇਠ ਉਨਾ ਦੇ ਹਲਕੇ ਲੁਧਿਆਣਾ ਓੁਤਰੀ ਵਿਖੇ 28 ਨਵੰਬਰ ਦਿਨ ਐਤਵਾਰ ਨੰੁ ਕੀਤੀ ਜਾਵੇਗੀ। ਇਸ ਉਪਰੰਤ 6 ਦਸੰਬਰ ਦਿਨ ਸੋਮਵਾਰ ਨੂੰ ਜਰਨੈਲ ਸਿੰਘ ਨੰਗਲ ਦੀ ਅਗਵਾਈ ਹੇਠ ਦੁਆਬਾ ਵਿਖੇ ਅਤੇ ਤੀਜੀ ਰੈਲੀ ਗੁਰੂ
ਕੀ ਨਗਰੀ ਸ਼੍ਰੀ ਅਮ੍ਰਿਤਸਰ ਵਿਖੇ 12 ਦਸੰਬਰ ਨੂੰ ਹੋਵੇਗੀ। ਇਸ ਮੋਕੇ ਤੇ ਸਟੇਜ ਦੀ ਕਾਰਵਾਈ ਪਾਰਟੀ ਦੇ ਜੱਥੇਬੰਦਕ ਸਕੱਤਰ ਬਲਦੇਵ ਸਿੰਘ ਪ੍ਰਧਾਨ ਨੇ ਬਾਖੂਬੀ ਨਿਭਾਈ। ਇਸ ਮੋਕੇ ਤਲਵਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਇੰਚਾਰਜ ਸੰਗਰੂਰ ਤੋ ਇਲਾਵਾ ਮੋਗਾ ਦੇ ਪ੍ਰਧਾਨ ਜਗਮੋਹਣ ਸਿੰਘ, ਹਲਕਾ ਪੂਰਬੀ ਦੇ ਇੰਚਾਰਜ ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਪ੍ਰਕਾਸ਼ ਸਿੰਘ ਮਾਹਲ, ਰਾਜੇਸ਼ ਖੋਖਰ, ਹਰਵਿੰਦਰ ਸਿੰਘ ਕਲੇਰ, ਰਣਜੀਤ ਸਿੰਘ ਘਟੋੜੇ, ਅਰਜੁਨ ਸਿੰਘ ਚੀਮਾ, ਸਿਕੰਦਰ ਸਿੰਘ ਪੰਨੂ, ਅੰਮ੍ਰਿਤਪਾਲ ਸਿੰਘ ਖਾਲਸਾ, ਸਵਰਨ ਸਿੰਘ, ਗੁਰਜੰਟ ਸਿੰਘ ਜੰਟਾ, ਗੁਰਜੰਟ ਸਿੰਘ, ਦਿਲਬਾਗ ਸਿੰਘ, ਜਗਦੀਪ ਸਿੰਘ, ਹਰਮਨਜੀਤ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ।


   
  
  ਮਨੋਰੰਜਨ


  LATEST UPDATES











  Advertisements