View Details << Back

ਖੇਤੀਬਾੜੀ ਸਹਿਕਾਰੀ ਸੋਸਾਇਟੀ ਝਨੇੜੀ ਚੋਣ ਹੋਈ
ਸ਼੍ਰੋਮਣੀ ਅਕਾਲੀਦਲ ਸੰਯੁਕਤ ਦੇ ਨੈਬ ਸਿੰਘ ਸੰਘਰੇੜੀ ਪ੍ਰਧਾਨ ਬਣੇ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਇਸ ਇਲਾਕੇ ਦੀ ਅਹਿਮ ਜਾਣੀ ਜਾਂਦੀ ਕਿਸਾਨ ਖੇਤੀਬਾੜੀ ਸਹਿਕਾਰੀ ਸੁਸਾਇਟੀ ਝਨੇੜੀ ਉੱਪਰ ਸ੍ਰੋਮਣੀ ਅਕਾਲੀ ਦਲ਼ ਸੰਯੁਕਤ ਕਾਬਜ ਹੋ ਗਿਆ ਹੈ ਅੱਜ ਸਹਿਕਾਰੀ ਸੁਸਾਇਟੀ ਦੀ ਪ੍ਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਈ ਜਿਸ ਵਿੱਚ ਸ੍ਰੋਮਣੀ ਅਕਾਲੀ ਦਲ਼ ਸੰਯੁਕਤ ਦੇ ਸੂਬਾਈ ਮੀਤ ਪ੍ਰਧਾਨ ਗੁਰਤੇਜ ਸਿੰਘ ਝਨੇੜੀ ਤੇ ਵਰਕਿੰਗ ਕਮੇਟੀ ਮੈਂਬਰ ਹਰਬੰਸ ਸਿੰਘ ਸੰਘਰੇੜੀ ਦੀ ਰਹਿਨੁਮਾਈ ਹੇਠ ਪਾਰਟੀ ਦੇ ਆਗੂ ਨੈਬ ਸਿੰਘ ਸੰਘਰੇੜੀ ਕਈ ਪਿੰਡਾਂ ਦੀ ਸਾਂਝੀ ਖੇਤੀਬਾੜੀ ਸਹਿਕਾਰੀ ਸੁਸਾਇਟੀ ਝਨੇੜੀ ਦੇ ਪ੍ਰਧਾਨ ਚੁਣੇ ਗਏ ਲੀਲਾ ਸਿੰਘ ਤੇ ਬਚਿਤਰ ਸਿੰਘ ਹੈਪੀ ਸਰਬਸੰਮਤੀ ਨਾਲ ਮੀਤ ਪ੍ਰਧਾਨ ਬਣੇ ਇਸ ਮੌਕੇ ਮੈਂਬਰ ਹਰਵਿੰਦਰ ਸਿੰਘ ,ਮਿੱਠੂ ਸਿੰਘ ,ਅਜੈਬ ਸਿੰਘ ,ਬਲਵੀਰ ਸਿੰਘ ਬੁੱਧ ਸਿੰਘ ਗੁਰਤੇਜ ਸਿੰਘ ਬਲਵਿੰਦਰ ਕੌਰ ਤੇ ਸੁਰਜੀਤ ਕੌਰ ਤੋਂ ਇਲਾਵਾ ਮਾਲਵਿੰਦਰ ਸਿੰਘ ਸਾਬਕਾ ਸਰਪੰਚ ,ਚਿਤਵੰਤ ਸਿੰਘ ਸਰਪੰਚ ਸੰਘਰੇੜੀ ਗੁਰਮੀਤ ਸਿੰਘ ਮੀਤਾ ਪ੍ਗਟ ਸਿੰਘ ਝਨੇੜੀ ਤੇ ਅਵਤਾਰ ਦਾਸ ਸਾਬਕਾ ਪ੍ਰਧਾਨ ਵੀ ਮੌਜੂਦ ਸਨ ਵੱਖ ਵੱਖ ਆਗੂਆਂ ਤੇ ਇਲਾਕੇ ਦੇ ਪਤਵੰਤੇ ਵਿਅਕਤੀਆਂ ਨੇ ਸ੍ਰੋਮਣੀ ਅਕਾਲੀ ਦਲ਼ ਸੰਯੁਕਤ ਦੇ ਆਗੂਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ1

   
  
  ਮਨੋਰੰਜਨ


  LATEST UPDATES











  Advertisements