View Details << Back

ਪੱਕੇ ਕਰਨ ਦੀ ਮੰਗ ਨੂੰ ਲੈਕੇ NHM ਮੁਲਾਜਮਾ ਖੋਲਿਆ ਮੋਰਚਾ
ਲੰਮੇ ਸਮੇ ਤੋ ਕਰ ਰਹੇ ਹਾ ਸੇਵਾ ਪਰ ਸਰਕਾਰਾਂ ਲਾ ਰਹੀਆਂ ਨੇ ਲਾਰੇ: ਮੁਲਾਜਮ ਆਗੂ

ਭਵਾਨੀਗੜ੍ਹ, 16 ਨਵੰਬਰ (ਗੁਰਵਿੰਦਰ ਸਿੰਘ): ਪੰਜਾਬ ਸਰਕਾਰ ਵੱਲੋਂ ਠੇਕੇ ਤੇ ਕੰਮ ਕਰ ਰਹੇ ਮੁਲਾਜਮਾਂ ਨੂੰ ਰੈਗੂਲਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਪੰਜਾਬ ਟਰੈਕਸ਼ਨ ਐਂਡ ਰੈਗੂਲੇਸ਼ਨ ਆਫ  ਬਿਲ 2021 ਬਣਾਇਆ ਗਿਆ ਹੈ ਪਰ ਇਸ ਵਿਚ ਐਨ ਐਚ ਐਮ ਮੁਲਾਜ਼ਮ ਜੋ ਕਿ ਪਿਛਲੇ 12/15 ਸਾਲਾਂ ਤੋਂ ਕੰਮ ਕਰ ਰਹੇ ਹਨ ਨੂੰ ਸ਼ਾਮਲ ਨਹੀਂ ਕੀਤਾ ਗਿਆ ਜਿਸ ਦੇ ਰੋਸ ਵਜੋਂ ਐੱਨ ਆਰ ਐੱਚ ਐੱਮ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਰਜਿਸਟਰ ਦੇ ਸੱਦੇ ਤੇ ਬਲਾਕ ਭਵਾਨੀਗੜ੍ਹ ’ਚ ਐਨ ਐਚ ਐਮ ਅਧੀਨ ਕੰਮ ਕਰਦੇ ਸਮੂਹ ਕਰਮਚਾਰੀਆਂ ਵੱਲੋਂ ਕੰਮ ਬੰਦ ਕਰਕੇ ਮੁਕੰਮਲ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਲਈ ਸਮੂਹ ਕਰਮਚਾਰੀਆਂ ਨੇ ਬੰਦ ਕਰਕੇ ਮੁਕੰਮਲ ਹੜਤਾਲ ਕਰ ਦਿੱਤੀ ਜਿਸ ਨਾਲ ਕੋਵਿਡ 19 ਦਾ ਮੁਕੰਮਲ ਕੰਮ ਪ੍ਰਭਾਵਿਤ ਹੋਇਆ ਹੈ।  ਇਸ ਮੌਕੇ ਸਮੂਹ ਐਚ ਸੀ ਏ ਸਟਾਫ ਤੇ ਸਮੂਹ ਨਰਸ ਸਟਾਫ ਹੋਮੋਪੈਥਿਕ ਸਟਾਪ ਦਫਤਰੀ ਸਟਾਫ ਤੇ ਆਰ ਪੀ ਐੱਸ ਕੇ ਸਟਾਫ਼ ਹਾਜ਼ਰ ਹੋਇਆ    



   
  
  ਮਨੋਰੰਜਨ


  LATEST UPDATES











  Advertisements