View Details << Back

ਖੇਤੀ ਬਿਲ ਰੱਦ ਕਰਨ ਦੀ ਖਬਰ ਤੋ ਬਾਅਦ ਕਿਸਾਨਾਂ ਚ ਖੁਸੀ ਦਾ ਮਾਹੋਲ
ਜਦੋ ਲਿਖ ਕੇ ਦੇਣਗੇ ਓੁਦੋ ਓੁਠਾਗੇ ਧਰਨਿਆ ਤੋ: ਜਗਤਾਰ ਸਿੰਘ ਕਾਲਾਝਾੜ,ਇੱਕ ਦੂਜੇ ਦਾ ਮੁੰਹ ਮਿੱਠਾ ਕਰਵਾਕੇ ਕੀਤੀ ਖੁਸ਼ੀ ਸਾਝੀ

ਭਵਾਨੀਗੜ (ਗੁਰਵਿੰਦਰ ਸਿੰਘ) ਇੱਕ ਸਾਲ ਤੋ ਓੁਪਰ ਦਾ ਸਮਾ ਹੋ ਗਿਆ ਕਿਸਾਨੀ ਸੰਘਰਸ਼ ਵਿੱਚ ਜੁੱਟਿਆ ਸੂਬੇ ਦਾ ਕਿਸਾਨ ਜਿਥੇ ਦਿੱਲੀ ਬਾਡਰਾ ਤੇ ਡਟਿਆ ਹੋਇਆ ਹੈ ਓੁਥੇ ਹੀ ਜਿਲਾ ਸੰਗਰੂਰ ਦੇ ਸਬ ਡਵੀਜ਼ਨ ਭਵਾਨੀਗੜ ਦੇ ਭਾਰਤੀ ਕਿਸਾਨ ਯੂਨੀਅਨ ਏਕਤਾ ਓੁਗਰਾਹਾ ਗਰੁੱਪ ਵਲੋ ਕਾਲਾਝਾੜ ਟੋਲ ਪਲਾਜਾ ਤੇ ਓੁਦੋ ਤੋ ਹੀ ਡੇਰੇ ਲਾ ਰੱਖੇ ਹਨ ਤੇ ਅੱਜ ਜਦੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋ ਖੇਤੀ ਕਾਨੂੰਨ ਵਾਪਸ ਲੈਣ ਦੇ ਦਿੱਤੇ ਬਿਆਨ ਤੋ ਬਾਅਦ ਜਿਥੇ ਸਮੂਹ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਓੁਥੇ ਹੀ ਕਾਲਾਝਾੜ ਟੋਲ ਪਲਾਜਾ ਦੇ ਏਕਤਾ ਓੁਗਰਾਹਾ ਦਾ ਵੱਡਾ ਇਕੱਠ ਹੋਇਆ ਜਿਸ ਵਿੱਚ ਪਾਤਸ਼ਾਹੀ ਪਹਿਲੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਵ ਦੀਆਂ ਮੁਬਾਰਕਾ ਦਿੱਤੀਆਂ ਗਈਆਂ ਓੁਥੇ ਹੀ ਕਿਸਾਨਾਂ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਆਖਿਆ ਕਿ ਖੇਤੀ ਕਾਨੂੰਨ ਵਾਪਸ ਲੈਣ ਵਾਲੇ ਨਰਿੰਦਰ ਮੋਦੀ ਦੇ ਬਿਆਨ ਤੋ ਬਾਅਦ ਭਾਵੇ ਕਿ ਸਾਰੇ ਕਿਸਾਨ ਖੁਸੀਆ ਮਨਾ ਰਹੇ ਹਨ ਪਰ ਲੱਗੇ ਧਰਨਿਆ ਤੋ ਕਿਸਾਨ ਓੁਦੋ ਹੀ ਓੁਠਣਗੇ ਜਦੋ ਸੰਸਦ ਵਿੱਚ ਇਹ ਕਾਨੂੰਨ ਰੱਦ ਹੋ ਜਾਣ ਅਤੇ ਲਿਖਤੀ ਰੂਪ ਵਿੱਚ ਕਿਸਾਨਾਂ ਨੂੰ ਕੁੱਝ ਨਹੀ ਮਿਲਦਾ। ਓੁਹਨਾ ਇਸ ਨੂੰ ਧਰਨਿਆ ਤੇ ਡਟੇ ਹੋਏ ਕਿਸਾਨਾ ਦੀ ਜਿੱਤ ਕਰਾਰ ਦਿੰਦਿਆਂ ਆਖਿਆ ਕਿ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹਨ ਤੇ ਜੇਕਰ ਕਿਸਾਨ ਬਚੇਗਾ ਤਾ ਹੀ ਸਾਰੇ ਵਰਗ ਵੀ ਬਚੇ ਰਹਿਣਗੇ। ਇਸ ਮੋਕੇ ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋ.ਮਨਜੀਤ ਸਿੰਘ ਘਰਾਚੋ. ਸੁਖਦੇਵ ਸਿੰਘ ਘਰਾਚੋ.ਲਾਡੀ ਬਖੋਪੀਰ.ਗੁਰਜੰਟ ਸਿੰਘ ਭੱਟੀਵਾਲ ਤੋ ਇਲਾਵਾ ਭਾਰੀ ਗਿਣਤੀ ਵਿੱਚ ਕਿਸਾਨ ਤੇ ਬੀਬੀਆ ਵੀ ਮੋਜੂਦ ਸਨ।

   
  
  ਮਨੋਰੰਜਨ


  LATEST UPDATES











  Advertisements