View Details << Back

ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦਾ ਖੁੱਲਾ ਅਖਾੜਾ 23 ਨੂੰ
ਕਿਸਾਨੀ ਸੰਘਰਸ਼ ਜਿੱਤਣ ਦੀ ਖੁਸ਼ੀ ਸਾਰੇ ਭਰਾਵਾਂ ਨਾਲ ਕਰਾਗੇ ਸਾਝੀ :ਤੂਰ

ਭਵਾਨੀਗੜ੍ਹ ( ਗੁਰਵਿੰਦਰ ਸਿੰਘ ) ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਜਿਥੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਓੁਥੇ ਹੀ ਵੱਖ ਵੱਖ ਥਾਵਾਂ ਤੇ ਵੱਖ ਵੱਖ ਤਰੀਕਿਆਂ ਨਾਲ ਆਮ ਲੋਕ ਵੀ ਆਪਣੀ ਖੁਸ਼ੀ ਦਾ ਇਜਹਾਰ ਕਰ ਰਹੇ ਹਨ। ਕੇਦਰ ਦੀ ਮੋਦੀ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਕਿਸਾਨਾਂ ਨੂੰ ਇੱਕ ਵੱਡਾ ਤੋਹਫ਼ਾ ਦਿੰਦਿਆਂ ਪਾਸ ਕੀਤੇ ਤਿੰਨੇ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਕਿਸਾਨਾਂ ਵੱਲੋਂ ਲੱਡੂ ਵੰਡ ਖ਼ੁਸ਼ੀ ਮਨਾਈ ਜਾ ਰਹੀ ਹੈ । ਇਸ ਖ਼ੁਸ਼ੀ ਨੂੰ ਵੱਖਰੇ ਢੰਗ ਨਾਲ ਮਨਾਓੁਣ ਦਾ ਅੇਲਾਨ ਕਰਦਿਆ ਇਲਾਕਾ ਭਵਾਨੀਗੜ ਦੇ ਓੁਘੇ ਸਮਾਜ ਸੇਵਕ ਮਿੰਟੂ ਤੂਰ ਵੱਲੋਂ ਭਵਾਨੀਗੜ੍ਹ ਚ ਇੱਕ ਸੱਭਿਆਚਾਰਕ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ ਓੁਹਨਾ ਵਲੋ ਆਓੁਣ ਵਾਲੀ 23 ਤਾਰੀਖ ਨੂੰ ਅਨਾਜ ਮੰਡੀ ਭਵਾਨੀਗੜ ਵਿੱਚ ਦੋਗਾਣਿਆ ਦੀ ਮਸ਼ਹੂਰ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਖੁੱਲ੍ਹਾ ਅਖਾੜਾ ਲਗਵਾਇਆ ਜਾ ਰਿਹਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਿੰਟੂ ਤੂਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਤੋੜਦੇ ਹੋਏ ਕਿਸਾਨਾਂ ਦੀ ਇੱਕ ਵੱਡੀ ਜਿੱਤ ਹੋਈ ਹੈ ਅੱਜ ਦੇ ਇਸ ਜਿੱਤ ਨੂੰ ਮੁੱਖ ਰੱਖਦਿਆਂ ਸਾਡੀ ਟੀਮ ਵੱਲੋਂ ਇਕ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨਾਮੀ ਕਲਾਕਾਰ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਦਾ ਖੁੱਲ੍ਹਾ ਅਖਾੜਾ ਲਗਵਾਇਆ ਜਾ ਰਿਹਾ ਹੈ ਅਤੇ ਇਸ ਮੌਕੇ ਉਨ੍ਹਾਂ ਕਿਸਾਨ ਵੀਰਾਂ ਅਤੇ ਹੋਰ ਸ਼ਹਿਰ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਸਾਰੇ ਭਾਈ ਪ੍ਰੋਗਰਾਮ ਚ ਪਹੁੰਚ ਕੇ ਕਿਸਾਨਾਂ ਦਾ ਮਾਣ ਵਧਾਓੁਣ .ਓੁਹਨਾ ਇਲਾਕੇ ਦੇ ਨੋਜਵਾਨਾ ਨੂੰ ਇਸ ਪ੍ਰੋਗਰਾਮ ਚ ਪਹੁੰਚ ਕੇ ਇਸ ਖੁਸੀ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ

   
  
  ਮਨੋਰੰਜਨ


  LATEST UPDATES











  Advertisements