View Details << Back

ਬਲਵਿੰਦਰ ਸਿੰਘ ਪੂਨੀਆ ਪੀ.ਪੀ.ਸੀ.ਸੀ ਪੰਜਾਬ ਚ' ਕਾਰਜਕਾਰਨੀ ਮੈਂਬਰ ਨਿਯੁਕਤ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਬਲਵਿੰਦਰ ਪੂਨੀਆ ਪੀਪੀਸੀਸੀ ਪੰਜਾਬ ਦੀ ਕਾਰਜਕਾਰਨੀ ਵਿੱਚ ਮੈਂਬਰ ਨਿਯੁਕਤ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਕਰੀਬੀ ਸਾਥੀ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਪੂਨੀਆ ਘਾਬਦੀਆ ਨੂੰ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸ਼ੋਸ਼ਲ ਮੀਡੀਆ ਵਿਭਾਗ ਪੰਜਾਬ ਦਾ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।ਬਲਵਿੰਦਰ ਸਿੰਘ ਪੂਨੀਆ ਨੇ ਇਸ ਨਿਯੁਕਤੀ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ,ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਮਿੱਤ ਸਿੰਘ (ਸਿਆਸੀ ਸਲਾਹਕਾਰ ਨਵਜੋਤ ਸਿੰਘ ਸਿੱਧੂ) ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਨਾਲ ਹੀ ਕਾਂਗਰਸ ਹਾਈਕਮਾਂਡ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਉਹ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।ਇਸ ਨਿਯੁਕਤੀ ਤੇ ਰਣਜੀਤ ਸਿੰਘ ਤੂਰ,ਚੇਅਰਮੈਨ ਵਰਿੰਦਰ ਪੰਨਵਾਂ,ਵਰਿੰਦਰ ਮਿੱਤਲ,ਚੇਅਰਮੈਨ ਪ੍ਰਦੀਪ ਕੱਦ,ਸੁਖਜੀਤ ਕੌਰ ਘਾਬਦੀਆ ਪ੍ਰਧਾਨ ਨਗਰ ਕੌਂਸਲ ਭਵਾਨੀਗੜ੍ਹ,ਨਰਿੰਦਰ ਸਿੰਘ ਹਾਕੀ,ਹਰਮਨ ਨੰਬਰਦਾਰ,ਸੰਜੀਵ ਲਾਲਕਾ,ਸੁਦਰਸ਼ਨ ਸਲਦੀ,ਸਵਰਨਜੀਤ ਸਿੰਘ ਮਾਨ,ਹਰਵਿੰਦਰ ਕੌਰ,ਵਿਦਿਆ ਦੇਵੀ ਭੁੱਲਰ,ਜਗਤਾਰ ਸਿੰਘ (ਸਮੂਹ ਕੌਂਸਲਰ ਭਵਾਨੀਗੜ੍ਹ) ਗਿੰਨੀ ਕੱਦ,ਮੰਗਤ ਸ਼ਰਮਾ,ਗੁਰਪ੍ਰੀਤ ਕੰਧੋਲਾ ਗੁਰਤੇਜ ਸਿੰਘ ਤੇਜੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਮੁੱਚੀ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕੀਤਾ।

   
  
  ਮਨੋਰੰਜਨ


  LATEST UPDATES











  Advertisements