View Details << Back

ਆਜ਼ਾਦ ਪੇਂਡੂ ਚੌਂਕੀਦਾਰ ਯੂਨੀਅਨ ਵੱਲੋਂ ਤਿੰਨ ਦਸੰਬਰ ਨੂੰ ਨੰਗੇ ਧੜ ਮੁਜ਼ਾਹਰੇ ਦਾ ਐਲਾਨ

ਭਵਾਨੀਗੜ੍ਹ (ਗੁਰਵਿੰਦਰ ਸਿੰਘ)-ਆਜ਼ਾਦ ਪੇਂਡੂ ਚੌਂਕੀਦਾਰ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ ਦੀ ਅਗਵਾਈ ਹੇਠ  ਭਵਾਨੀਗੜ੍ਹ  ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ। ਮੀਟਿੰਗ ਚ ਪੇਂਡੂ ਚੌਂਕੀਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚੌਂਕੀਦਾਰਾਂ  ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੇਂਡੂ ਚੌਕੀਦਾਰਾਂ ਦੀ 10 ਮਹੀਨਿਆਂ ਤੋਂ ਰੁਕੀ ਤਨਖਾਹ (1250 ਰੁ. ਪ੍ਰਤੀ ਮਹੀਨਾ) ਨਾ ਦੇਣ ਦੇ ਰੋਸ ਵਜੋਂ ਆਉੰਦੀ 3 ਦਸੰਬਰ ਨੂੰ ਬਨਾਸਰ ਬਾਗ ਸੰਗਰੂਰ ਵਿੱਚ ਸਮੁੱਚੇ ਚੌਂਕੀਦਾਰਾਂ ਵੱਲੋਂ ਇਕ ਵਿਸ਼ਾਲ ਇਕੱਤਰਤਾ ਕਰਕੇ ਨੰਗੇ ਧੜ ਥਾਲੀਆਂ ਤੇ ਖਾਲੀ ਪੀਪੇ ਖੜਕਾ ਕੇ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਇਆ ਜਾਵੇਗਾ ਅਤੇ ਸਰਕਾਰ ਨੂੰ ਦੱਸਿਆ ਜਾਵੇਗਾ ਕਿ ਚੌਂਕੀਦਾਰਾਂ ਦੇ ਵੀ ਬਾਲ ਬੱਚੇ ਤੇ ਪਰਿਵਾਰ ਹਨ ਜਿਨ੍ਹਾਂ ਬਾਰੇ ਅਸੀਂ ਸਰਕਾਰ ਤੋਂ ਪੁੱਛਾਂਗੇ ਕਿ ਚੌਕੀਦਾਰ ਪਰਿਵਾਰ ਦਾ ਗੁਜ਼ਾਰਾ ਕਿੱਥੋਂ ਤੇ ਕਿਵੇਂ ਕਰਨ? ਇਸ ਮੌਕੇ ਤੇ ਜਥੇਦਾਰ ਪ੍ਰਸ਼ੋਤਮ ਸਿੰਘ ਫੱਗੂਵਾਲਾ ਸਲਾਹਕਾਰ, ਪਾਲ ਸਿੰਘ ਅਰਨੋਂ ਮੀਤ ਪ੍ਰਧਾਨ ਪੰਜਾਬ, ਨਛੱਤਰ ਸਿੰਘ ਬਾਲੀਆਂ ਮੈਂਬਰ ਪੰਜਾਬ, ਸੁਖਪ੍ਰੀਤ ਸਿੰਘ ਮਾਝਾ ਮੈਂਬਰ ਪੰਜਾਬ, ਲੱਛੂ ਸਿੰਘ, ਪਿਆਰਾ ਸਿੰਘ ਜਖੇਪਲ, ਅਜੈਬ ਸਿੰਘ, ਪ੍ਰਕਾਸ਼ ਸਿੰਘ, ਮੌਲਿਕ ਖਾਂ ਰਾਏ ਸਿੰਘ ਵਾਲਾ, ਗੁਰਤੇਜ ਸਿੰਘ ਪ੍ਰੈੱਸ ਸਕੱਤਰ ਪਾਤੜਾਂ ਹਾਜ਼ਰ ਹੋਏ।

   
  
  ਮਨੋਰੰਜਨ


  LATEST UPDATES











  Advertisements