View Details << Back

ਤਰਕਸ਼ੀਲਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਵਾਨੀਗੜ੍ਹ ਵਿਖੇ ਭਾਵਪੂਰਤ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ

ਭਵਾਨੀਗੜ੍ਹ, (ਗੁਰਵਿੰਦਰ ਸਿੰਘ):-ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵੱਲੋਂ ਮਾਸਟਰ ਪਰਮ ਵੇਦ ਜ਼ੋਨ ਮੁਖੀ ਸੰਗਰੂਰ ਦੀ ਅਗਵਾਈ ਵਾਲੀ ਟੀਮ ਜਿਸ ਵਿੱਚ ਚਰਨ ਕਮਲ ਸਿੰਘ,ਮਾਸਟਰ ਹਰੀਸ਼ ਕੁਮਾਰ, ਸੁਖਦੀਪ ਸਿੰਘ, ਗੁਰਪਰੀਤ ਸਿੰਘ ,ਅਮਨਦੀਪ ਸਿੰਘ ਸ਼ਾਮਲ ਸਨ ਆਧਾਰਿਤ ਤਰਕਸ਼ੀਲ ਟੀਮ ਵੱਲੋਂ ਵਿਦਿਆਰਥੀਆਂ ਅੰਦਰ ਵਿਗਿਆਨਕ ਚੇਤਨਾ ਵਿਕਸਤ ਕਰਨ ਹਿੱਤ ਚਲਾਈ ਮੁਹਿੰਮ ਦੀ ਲੜੀ ਵਿੱਚ
ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਗੜ੍ਹ (ਲੜਕੇ)ਵਿਖੇ ਤਰਕਸ਼ੀਲ ਪ੍ਰੋਗਰਾਮ ਕਰਵਾਇਆ ਗਿਆ।ਇਸ ਮੌਕੇ ਤਰਕਸ਼ੀਲ ਆਗੂ ਮਾਸਟਰ ਪਰਮ ਵੇਦ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਅੰਧਵਿਸ਼ਵਾਸ਼ਾਂ, ਵਹਿਮਾਂ ਭਰਮਾਂ, ਵੇਲਾ ਵਿਹਾ ਚੱਕੀਆਂ ਰਸਮਾਂ ਤੇ ਰੂੜੀਵਾਦੀ ਵਿਚਾਰਾਂ ਦੀ ਹਨੇਰੀ ਗੁਫਾ ਵਿਚੋਂ ਨਿਕਲ ਕੇ ਵਿਗਿਆਨਕ ਵਿਚਾਰਾਂ ਦੀ ਰੋਸ਼ਨੀ ਵਿੱਚ ਆਉਣ ਦਾ ਸੁਨੇਹਾ ਦਿੱਤਾ।ਉਨਾਂ ਕਿਹਾ ਕਿ ਵਿਗਿਆਨਕ ਸੋਚ ਕਿਸੇ ਵੀ ਵਰਤਾਰੇ ਦੀ ਸਚਾਈ ਤੱਕ ਪਹੁੰਚਣ ਲਈ ਇਕ ਵਿਧੀ ਹੈ।
ਜਿਸ ਵਿੱਚ ਪੰਜ ਮੁਖ ਪੜਾ ਨਿਰੀਖਣ, ਤਜ਼ਰਬੇ ਜਾਂ ਤੱਥ ਅਤੇ ਅੰਕੜੇ ਇਕੱਠੇ ਕਰਨਾ, ਸਿਧਾਂਤ, ਅਮਲ ਤੇ ਮੁਲਾਂਕਣ ਹਨ। ਕਿਉਂਕਿ ਵਿਗਿਆਨ ਵਿਕਾਸ ਕਰਦੀ ਰਹਿੰਦੀ ਹੈ ਇਸ ਲਈ ਇਹ ਅਭਿਆਸ ਲਗਾਤਾਰ ਚਲਦਾ ਰਹਿੰਦਾ ਹੈ।ਵਿਗਿਆਨਕ ਸੋਚ ਦੇ ਧਾਰਨੀ ਲਈ ਜਾਨਣ ਦੀ ਇੱਛਾ ਹੋਣੀ ਚਾਹੀਦੀ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਹਿੰਮਤ, ਲਗਨ ਲਗਾਤਾਰਤਾ ਤੇ ਵਿਗਿਆਨਕ ਸੋਚ ਅਪਨਾਉਣ ਦਾ ਭਾਵਪੂਰਨ ਸੁਨੇਹਾ ਦਿੱਤਾ। ਉਨਾਂ ਕਿਹਾ ਕਿ ਕਿਸੇ ਅਖੌਤੀ ਸਿਆਣੇ ਕੋਲ ਕੋਈ ਗੈਬੀ ਸ਼ਕਤੀ ਨਹੀ, ਇਥੇ ਚਮਤਕਾਰ ਨਹੀਂ ਘਟਨਾਵਾਂ ਵਾਪਰਦੀਆਂ ਹਨ, ਉਨਾ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ। ਤਰਕਸ਼ੀਲਾਂ ਵੱਲੋਂ ਮੈਜ਼ਿਕ ਟਰਿਕ ਵੀ ਦਖਾਏ ਗਏ। ਇਸ ਮੌਕੇ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਨੇ ਵਿਦਿਆਰਥੀ ਨੂੰ ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਤਰਕਸ਼ੀਲਾਂ ਵੱਲੋਂ ਪ੍ਰਿੰਸੀਪਲ ਮੈਡਮ ਨੂੰ ਸਕੂਲ ਸਟਾਫ ਨਾਲ ਸਕੂਲ ਲਾਇਬਰੇਰੀ ਲਈ ਕੁੱਝ ਤਰਕਸ਼ੀਲ ਸਾਹਿਤ ਵੀ ਦਿੱਤਾ ਗਿਆ।ਇਸ ਮੌਕੇ ਪ੍ਰਿੰਸੀਪਲ ਮੈਡਮ ਤਰਵਿੰਦਰ ਕੌਰ ਨੇ ਵੀ ਵਿਦਿਆਰਥੀਆਂ ਨੂੰ ਤਰਕਸ਼ੀਲ ਵਿਚਾਰ ਅਪਨਾਉਣ ਦਾ ਸੁਨੇਹਾ ਦਿੱਤਾ। ਉਨਾਂ ਤਰਕਸ਼ੀਲ ਵਿਚਾਰਾਂ ਨਾਲ ਵਿਦਿਆਰਥੀ ਦੇ ਰੂਬਰੂ ਹੋਣ ਲਈ ਤਰਕਸ਼ੀਲ ਟੀਮ ਦਾ ਧੰਨਵਾਦ ਵੀ ਕੀਤਾ ਤੇ ਚੇਤਨਾ ਪ੍ਰੀਖਿਆ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਦਾ ਵਿਸਵਾਸ਼ ਦਵਾਇਆ ।


   
  
  ਮਨੋਰੰਜਨ


  LATEST UPDATES











  Advertisements