View Details << Back

ਮਿੰਟੂ ਤੂਰ ਨੇ ਭਖਾਇਆ ਮਿਸ਼ਨ 2022
ਮੰਗਵਾਲ ਨਿੱਜੀ ਸਲਾਹਕਾਰ ਤੇ ਜੈਲੀ ਯੂਥ ਵਿੰਗ ਦੇ ਬਲਾਕ ਪ੍ਰਧਾਨ ਨਿਯੁਕਤ

ਭਵਾਨੀਗ (ਗੁਰਵਿੰਦਰ ਸਿੰਘ) ਮਿਸ਼ਨ 2022 ਨੂੰ ਭਖਾਓੁਦਿਆ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੇ ਥਾਪੜੇ ਤੋ ਬਾਅਦ ਇਲਾਕੇ ਦੇ ਨੋਜਵਾਨ ਆਗੂ ਮਿੰਟੂ ਤੂਰ ਵੱਲੋਂ ਕਰਮਦੀਪ ਸਿੰਘ ਜੈਲੀ ਨੂੰ ਭਵਾਨੀਗੜ ਬਲਾਕ ਦਾ ਯੂਥ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਸਾਬਕਾਂ ਫੋਜੀ ਗੁਰਪਾਲ ਸਿੰਘ ਮੰਗਵਾਲ ਨੂੰ ਸਿਆਸੀ ਸਲਾਹਕਾਰ ਨਿਯੁਕਤ ਕੀਤਾ ਗਿਆ ਇਸ ਮੌਕੇ ਉਨ੍ਹਾਂ ਬੋਲਦੇ ਹੋਏ ਕਿਹਾ ਕਿ ਜਿੱਥੇ ਸਾਡੇ ਕਿਸਾਨ ਭਰਾਵਾਂ ਕਰੀਬ ਡੇਢ ਸਾਲ ਤੋਂ ਦਿੱਲੀ ਦੇ ਬਾਡਰ ਤੇ ਬੈਠੇ ਹਨ ਉੱਥੇ ਹੀ ਟੋਲੇ ਪਲਾਜਾ ਅਤੇ ਰਿਲਾਇੰਸ ਦੇ ਪ੍ਰੋਟਰੇਲ ਪੰਪ ਤੇ ਬੈਠੇ ਹਨ ਜਿੱਥੇ ਤਿੰਨ ਖੇਤੀ ਕਾਨੂੰਨ ਨੂੰ ਕੇਂਦਰ ਸਰਕਾਰ ਤੋਂ ਵਾਪਸ ਕਰਵਾਕੇ ਇੱਕ ਇਤਿਹਾਸ ਵਿੱਚ ਨਾਮ ਦਰਜ ਕੀਤਾ ਹੈ ਉੱਥੇ ਹੀ ਸਾਡੇ ਕਿਸਾਨ ਘੋਲ ਦੀ ਇਕ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਅਤੇ ਤੂਰ ਨੇ ਕਿਹਾ ਕਿ ਜਿੱਥੇ ਸਾਡੇ ਨੌਜਵਾਨ ਵਿਦੇਸ਼ੀ ਧਰਤੀ ਤੇ ਰੋਜਗਾਰ ਲਈ ਜਾ ਰਿਹਾ ਹਨ ਉਹ ਸਾਡੇ ਸਬ ਤੋਂ ਵੱਡੀ ਨਲਾਇਕੀ ਹੈ ਉੱਥੇ ਹੀ ਨੋਜਵਾਨ ਵਰਗ ਲਈ ਰੋਜਗਾਰ ਦੀ ਸਬ ਤੋਂ ਵੱਡੀ ਲੋੜ ਹੈ ਤੂਰ ਨੇ ਕਿਹਾ ਕਿ 2022 ਦੇ ਵਿਚ ਨਵੇਂ ਚੋਣ ਨੌਜਵਾਨ ਚਿਹਰੇ ਆਉਂਦੇ ਹਨ ਤਾਂ ਸੀ ਪਹਿਲੇ ਰੁਜ਼ਗਾਰ ਤੇ ਹੋਰ ਮੁੱਦਿਆਂ ਨੂੰ ਲੈ ਕੇ ਸਭ ਤੋਂ ਪਹਿਲਾਂ ਇਹ ਲੜਾਈ ਲੜਾਂਗੇ ਦੋਵਾਂ ਨੇ ਕਿਹਾ ਕਿ ਸਾਨੂੰ ਸਭ ਤੋਂ ਵੱਡੀ ਨੌਜਵਾਨਾਂ ਨੂੰ ਰੁਜ਼ਗਾਰ
ਦੀ ਸਭ ਤੋਂ ਵੱਡੀ ਲੋੜ ਹੈ ਜਿੱਥੇ ਉਨ੍ਹਾਂ ਬੋਲੇ ਦੋਵੇਂ ਆਗੂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਜੋ ਸਮੂਹ ਉੱਥੇ ਪਹੁੰਚੇ ਨੌਜਵਾਨਾਂ ਨੂੰ ਉਨ੍ਹਾਂ ਵੱਲੋਂ ਕਿਹਾ ਕਿ ਆਉਣ ਵਾਲੇ 2022 ਦੇ ਵਿਚ ਨੌਜਵਾਨ ਵਰਗ ਨੂੰ ਹੀ ਅੱਗੇ ਲੈ ਕੇ ਆਉਣ ਦੀ ਸਭ ਤੋਂ ਵੱਡੀ ਲੋੜ ਹੈ ਇਸ ਮੌਕੇ ਤੇ ਸੰਦੀਪ ਸਿੰਘ ਬੇਅੰਤ ਸਿੰਘ ਆਦਿ ਹਾਜ਼ਰ ਸਨ


   
  
  ਮਨੋਰੰਜਨ


  LATEST UPDATES











  Advertisements