View Details << Back

ਸਰਕਾਰੀ ਹਾਈ ਸਕੂਲ ਬਲਿਆਲ ਦੀ ਅਥਲੈਟਿਕਸ ਮੀਟ ਦਾ ਸਮਾਪਤੀ ਸਮਾਰੋਹ ਯਾਦਗਾਰੀ ਹੋ ਨਿਬੜਿਆ

ਭਵਾਨੀਗੜ੍ਹ (ਗੁਰਵਿੰਦਰ ਸਿੰਘ) ਸਰਕਾਰੀ ਹਾਈ ਸਮਾਟ ਸਕੂਲ ਬਲਿਆਲ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਸ਼ੀਨੂੰ ਜੀ ਦੀ ਯੋਗ ਅਗਵਾਈ ਹੇਠ ਕਰਵਾਈ ਜਾ ਰਹੀ ਪਹਿਲੀ ਸਾਲਾਨਾ ਅਥਲੈਟਿਕ ਮੀਟ ਦਾ ਦੂਸਰਾ ਅਤੇ ਅਖੀਰਲਾ ਦਿਨ ਕਾਫੀ ਰੋਮਾਂਚਿਕ ਰਿਹਾ।ਖੇਡਾਂ ਦੇ ਦੂਸਰੇ ਦਿਨ ਮਾਣਯੋਗ ਜਿਲ੍ਹਾ ਸਿੱਖਿਆ ਅਫਸਰ ਸਕੈਡਰੀ ਸਿਖਿਆ ਸੰਗਰੂਰ ਸਰਦਾਰ ਮਲਕੀਤ ਸਿੰਘ ਖੋਸਾ ਜੀ, ਰਿਟਾਇਰਡ ਸਟੇਟ ਅਵਾਰਡੀ ਲੈਕਚਰਰ ਸਰਦਾਰ ਸੁਰਿੰਦਰ ਸਿੰਘ ਭਰੂਰ ਜੀ, ਡਿਪਟੀ ਡੀ ਈ ਓ ਸੰਗਰੂਰ ਡਾਕਟਰ ਅੰਮ੍ਰਿਤਪਾਲ ਸਿੰਘ ਸਿੱਧੂ ਜੀ, ਡੀ ਐੱਮਐੱਸ ਸਤਪਾਲ ਸਿੰਘ ਬਲਾਸੀ ਜੀ, ਪ੍ਰਿੰਸੀਪਲ ਸੀਨੀਅਰ ਸਕੈਡਰੀ ਸਕੂਲ ਭੱਟੀਵਾਲ ਕਲਾਂ ਡਾਕਟਰ ਮਨਮੋਹਨ ਸਿੰਘ ਜੀ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਸਰਦਾਰ ਪ੍ਰੀਤ ਇੰਦਰ ਸਿੰਘ ਘਈ,ਸ. ਯਾਦਵਿੰਦਰ ਸਿੰਘ ਪ੍ਰਧਾਨ ਪੰਜਾਬ ਸਟੇਟ ਕਲੈਰੀਕਲ union, ਸਰਦਾਰ ਅਮਰਦੀਪ ਸਿੰਘ ਅਸਿਸਟੈਂਟ ਡੀਈਓ ਦਫਤਰ ਸੰਗਰੂਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅੱਜ ਦੇ ਇਸ ਖੇਡ ਸਮਾਗਮ ਵਿਚ ਜੂਨੀਅਰ ਅਤੇਸੀਨੀਅਰ ਵਰਗਾਂ ਦੇ ਹਰਡਲ ਰੇਸ ,ਬੋਰੀ ਰੇਸ ਅਤੇ ਬੈਡਮਿੰਟਨ ਦੇ ਮੁਕਾਬਲੇ ਕਰਵਾਏ ਗਏ ਇਸ ਉਪਰੰਤ ਸਰਦਾਰ ਵਰਿੰਦਰ ਸਿੰਘ ਡੀ ਐਮ ਸਪੋਰਟਸ ਖੇਡ ਮੁਕਾਬਲਿਆਂ ਦਾ ਹਿੱਸਾ ਬਣੇ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਜੇਤੂ ਰਹੇ ਪਹਿਲੇ ਹਾਊਸ ਸ਼ਹੀਦ ਭਗਤ ਸਿੰਘ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾ ਜਗਮੀਤ ਸਿੰਘ ਭੋਲਾ, ਸਰਦਾਰ ਮਿਹਰ ਸਿੰਘ ,ਰਿਟਾਇਰਡ ਇੰਸਪੈਕਟਰ ਸ੍ਰੀ ਪਵਨ ਕੁਮਾਰ ਸ਼ਰਮਾ, ਰਿਟਾਇਰਡ ਮੈਡਮ ਉਰਮਿਲਾ ਬਾਈ ਅਤੇ ਹੋਰ ਕਮੇਟੀ ਮੈਂਬਰ ਵੀ ਇਸ ਸਮਾਗਮ ਵਿੱਚ ਪਹੁੰਚੇ ਪ੍ਰੋਗਰਾਮ ਦੇ ਅਖੀਰ ਵਿੱਚ ਮੁੱਖ ਅਧਿਆਪਕਾਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ਅਥਲੈਟਿਕ ਮੀਟ ਦਾ ਇਹ ਸਮਾਪਤੀ ਸਮਾਗਮ ਯਾਦਗਾਰੀ ਹੋ ਨਿਬੜਿਆ।

   
  
  ਮਨੋਰੰਜਨ


  LATEST UPDATES











  Advertisements