View Details << Back

ਵਿਰਨਜੀਤ ਗੋਲਡੀ ਦੇ ਨਾ ਤੇ ਲੱਗੀ ਮੋਹਰ ਸੰਗਰੂਰ ਹਲਕੇ ਤੋ ਸ਼੍ਰੋਮਣੀ ਅਕਾਲੀਦਲ ਦੇ ਓੁਮੀਦਵਾਰ
ਵਧਾਈਆ ਦਾ ਸਿਲਸਿਲਾ ਸ਼ੁਰੂ.ਭਵਾਨੀਗੜ ਚ ਲੱਡੂ ਵੰਡਣ ਦੀ ਤਿਆਰੀ

ਭਵਾਨੀਗੜ (ਗੁਰਵਿੰਦਰ ਸਿੰਘ) ਸੂਬੇ ਚ ਸਿਆਸੀ ਮਾਹੋਲ ਗਰਮਾ ਰਿਹਾ ਹੈ ਤੇ ਜਨਵਰੀ ਚ ਇਹ ਮਾਹੋਲ ਪੂਰੀ ਤਰਾ ਗਰਮ ਹੋ ਜਾਵੇਗਾ । ਸੰਗਰੂਰ ਚ ਅਕਾਲੀਦਲ ਦੀ ਪਿਛਲੇ ਦਿਨਾਂ ਚ ਸਥਿਤੀ ਤੋ ਜਿਥੇ ਅਕਾਲੀ ਆਗੂ ਦੁੱਖੀ ਤੇ ਨਿਰਾਸ਼ ਨਜਰ ਆ ਰਹੇ ਓੁਥੇ ਹੀ ਭਵਾਨੀਗੜ ਦੇ ਆਗੂ ਵੀ ਮੋਰਚਾ ਖੋਹਲਣ ਲਈ ਤਿਆਰੀਆਂ ਕਰ ਰਹੇ ਸਨ। ਪਿਛਲੇ ਦਿਨ ਚ ਅਰਵਿੰਦ ਖੰਨਾ ਦੀ ਚੰਡੀਗੜ੍ਹ ਫੇਰੀ ਨੇ ਜਿਥੇ ਜਿਲਾ ਸੰਗਰੂਰ ਦੇ ਅਕਾਲੀ ਵਰਕਰਾਂ ਚ ਜੋਸ਼ ਭਰਿਆ ਓੁਹ ਜੋਸ਼ ਕੁੱਝ ਕੁ ਦਿਨਾਂ ਚ ਹੀ ਮੱਠਾ ਹੁੰਦਾ ਨਜਰ ਆਇਆ ਤੇ ਖੰਨਾ ਦੇ ਨਾਹ ਆਓੁਣ ਦੀਆਂ ਖਬਰਾਂ ਨੇ ਮੁੜ ਵਰਕਰਾਂ ਚ ਨਿਰਾਸ਼ਾ ਪੈਦਾ ਕੀਤੀ ਪਰ ਹੁਣ ਤਾਜੀ ਅਪਡੇਟ ਆ ਰਹੀ ਹੈ ਕਿ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਵਿਰਨਜੀਤ ਗੋਲਡੀ ਦੀ ਲਾਟਰੀ ਵੀ ਨਿੱਕਲ ਸੱਕਦੀ ਹੈ। ਤਾਜੀ ਅਪਡੇਟ ਆ ਰਹੀ ਹੈ ਕਿ ਵਿਰਨਜੀਤ ਗੋਲਡੀ ਦੇ ਨਾ ਤੇ ਸੁਖਬੀਰ ਸਿੰਘ ਬਾਦਲ ਨੇ ਮੋਹਰ ਲਾ ਦਿੱਤੀ ਹੈ ਤੇ ਵਿਰਨਜੀਤ ਗੋਲਡੀ ਸੰਗਰੂਰ ਵਿਧਾਨ ਸਭਾ ਸੀਟ ਤੋ ਸ਼੍ਰੋਮਣੀ ਅਕਾਲੀਦਲ ਦੇ ਓੁਮੀਦਵਾਰ ਹੋਣਗੇ। ਖਬਰ ਆਓੁਦਿਆ ਹੀ ਸ਼੍ਰੀ ਗੁਰੂ੍ ਰਵੀਦਾਸ ਵੈਲਫੇਅਰ ਸੋਸਾਇਟੀ ਜਿਲਾ ਸੰਗਰੂਰ ਦੇ ਪ੍ਰਧਾਨ ਵਿਕਰਮਜੀਤ ਸਿੰਘ ਜੱਸੀ.ਰੋਹਿਤ ਕੁਮਾਰ ਗਰਗ.ਰਾਣਾ ਬਾਲਟੀਆ ਵਾਲੇ ਨਵਜੋਤ ਸਿੰਘ ਜੋਤੀ.ਭਰਭੂਰ ਸਿੰਘ ਤੋ ਇਲਾਵਾ ਹੋਰ ਨੋਜਵਾਨਾ ਨੇ ਟਿਕਟ ਮਿਲਣ ਤੇ ਵਿਰਨਜੀਤ ਗੋਲਡੀ ਨੂੰ ਮੁਬਾਰਕਾ ਦਿੱਤੀਆਂ ਤੇ ਭਵਾਨੀਗੜ ਚ ਲੱਡੂ ਵੰਡਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

   
  
  ਮਨੋਰੰਜਨ


  LATEST UPDATES











  Advertisements